Back ArrowLogo
Info
Profile

ਜੀ ਦਾ ਉਪਦੇਸ਼ ਗ੍ਰਹਿਣ ਕੀਤਾ। ਮਹਿਮਾ ਪ੍ਰਕਾਸ਼ ਦਾ ਕਹਿਣਾ ਹੈ ਕਿ ਸਮੁੰਦਰ ਦੇ ਕਿਨਾਰੇ ਆਪ ਜੀ ਇਕ ਸਿਲਾ 'ਤੇ ਬੈਠੇ ਅਤੇ ਮਰਦਾਨਾ ਜੀ ਵੀ ਨਾਲ ਸਨ।

ਜਬ ਰਾਮੇਸ਼ਰਮ ਪਹੁੰਚੇ ਦਿਆਲਾ।

ਕੰਠ ਸਿੰਧ ਇਕ ਸਿਲਾ ਬਿਸਾਲਾ।

ਤਹਾ ਆਸਨ ਕੀਨਾ ਕ੍ਰਿਪਾ ਨਿਧਾਨ।

ਦਿਸ ਮਰਦਾਨਾ ਪਰਮ ਸੁਜਾਨ।

ਉਥੇ ਹੀ ਕਈਆਂ ਪ੍ਰਸ਼ਨ ਪੁੱਛਿਆ ਕਿ ਜਦ ਹਿੰਦੂ ਮੁਸਲਮਾਨ ਦਾ ਰੱਬ ਇਕੋ ਹੈ ਤਾਂ ਵੈਰ ਕਿਉਂ? ਗੁਰੂ ਨਾਨਕ ਦੇਵ ਜੀ ਨੇ ਫਰਮਾਇਆ: ਸੁਨਹੁ ਪੁਰਖਾ। ਰਾਹ ਦੋਵੇ ਬੇਸ਼ਕ ਹਨ ਪਰ ਹਿੰਦੂ ਤੁਰਕ ਕਾ ਖਸਮ ਇਕੋ ਹੈ। ਕਰਣੀ ਇਕੋ ਹੈ। ਬਿਨ ਸਚ ਤੇ ਨਾਂਹ ਹਿੰਦੂ ਛੁਟਤਾ ਹੈ ਤੇ ਨਾਂਹੇ ਮੁਸਲਮਾਨ :

'ਰਾਹ ਦੋਵੈ ਖਸਮ ਇਕੋ ਜਾਣ॥

ਗੁਰ ਕੈ ਸਬਦਿ ਹੁਕਮ ਪਛਾਣ॥ (ਗਉੜੀ ਮਹਲਾ ੧)

ਲੰਕਾ : ਰਾਮੇਸ਼ਵਰ ਪੁੱਜਦੇ ਹੀ ਗੁਰੂ ਜੀ ਨੇ ਕਿਹਾ: 'ਕਿਥੇ ਗਏ ਰਾਮ ਤੇ ਕਿਥੇ ਗਏ ਲੰਕੇਸ਼।' ਰਹਿੰਦਾ ਹੈ ਕੇਵਲ 'ਰਾਮ ਨਾਮ।' ਉਸ ਪੁਲ ਕੋਲ ਵੀ ਗਏ ਜਿਸ ਨੂੰ 'ਰਾਮ ਸੋਤ' ਕਿਹਾ ਜਾਂਦਾ ਹੈ। ਉਥੋਂ ਹੀ ਸਮੁੰਦਰ ਪਾਰ ਕਰ ਕੇ ਲੰਕਾ ਪੁੱਜੇ । ਲੰਕਾ ਦੇ ਸ਼ਹਿਰ ਤ੍ਰਿਕਨਪਲੇ ਪੁੱਜੇ। ਉਥੋਂ ਮਟੀਆ ਕਲਮ ਗਏ ਜਿਥੋਂ ਦਾ ਰਾਜਾ ਸ਼ਿਵਨਾਭ ਸੀ। ਲੋਕਾ ਵਿਚ ਭਾਈ ਮਨਸੁਖ ਜੀ ਵਪਾਰ ਦੇ ਨਾਲ-ਨਾਲ ਗੁਰੂ ਨਾਨਕ ਦੇਵ ਜੀ ਦਾ ਆਦਰਸ਼ ਦ੍ਰਿੜਾ ਰਹੇ ਸਨ। ਗੁਰੂ ਸਾਹਿਬ ਦਾ ਆਦਰਸ਼ ਸੀ :

ਸਚੁ ਵਰਤੁ, ਸੰਤੋਖ ਤੀਰਥੁ ਗਿਆਨੁ ਧਿਆਨੁ ਇਸਨਾਨੁ ॥

ਦਇਆ ਦੇਵਤਾ, ਖਿਮਾ ਜਪਮਾਲੀ ਤੇ ਮਾਣਸ ਪਰਧਾਨ॥

ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ॥

ਭਾਉ ਭੋਜਨੁ ਨਾਨਕਾ ਵਿਚਲਾ ਤ ਕੋਈ ਕੋਇ॥੧॥

(ਸਾਰੰਗ ਕੀ ਵਾਰ, ਸਲੋਕ ਮਹਲਾ ੧, ਪੰਨਾ ੧੨੪੫)

ਜਦ ਕਈਆਂ ਸ਼ਿਕਾਇਤ ਕੀਤੀ ਕਿ ਭਾਈ ਮਨਸੁਖ ਜੀ ਰਹੁ ਰੀਤੀ ਨਹੀਂ ਅਪਣਾਉਂਦੇ ਤਾਂ ਭਾਈ ਜੀ ਨੇ ਕਿਹਾ :

'ਜੋ ਪਿਛਲ ਰਾਤ ਉਠਤੇ ਹੈਂ, ਨਾਮ ਜਪਤੇ ਹੈਂ, ਯਥਾ ਸ਼ਕਤ ਦਾਨ ਕਰਤੇ ਹੈਂ, ਤਿਨ ਕੇ ਅਨੇਕ ਗਾਇਤਰੀ ਕੇ ਪਾਠ ਕਾ ਫਲ ਹੈ ਅਰ ਜੋ ਸਭ ਮੇ ਏਕ ਪ੍ਰਮੇਸ਼ਰ ਜਾਣਕੇ ਰਾਗ ਦੋਖ ਤੇ ਰਹਤ ਹੋਤੇ ਹੈਂ, ਤਿਨ ਸ਼ਿਵਲਿੰਗ ਕੋ ਕਿਆ ਪੂਜਣਾ ਹੈ।

ਰਾਜੇ ਨੇ ਕਈ ਤਸੀਹੇ ਵੀ ਦਿੱਤੇ ਪਰ ਭਾਈ ਸਾਹਿਬ ਅਡੋਲ ਰਹੇ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ ਭਾਈ ਗੁਰਦਾਸ ਜੀ ‘ਧਰਮ ਕੀ ਕਿਰਤ ਕਰੇ ਬਿਵਹਾਰਾ' ਅਤੇ ਜਦ ਰਾਜੇ ਨੇ ਪੁੱਛਿਆ ਕਿ ਬਰਤ ਕਿਉਂ ਨਹੀਂ ਰੱਖਦੇ ਤਾਂ ਭਾਈ ਮਨਸੁਖ ਨੇ ਕਿਹਾ :

ਸੁਨ ਰਾਜਾ ! ਮੈ ਨਿਜ ਮਤ ਕਹੋ ਵਿਚਾਰ ਕੇ।

ਜੋ ਸਤਿਗੁਰ ਕੀਉ ਉਪਦੇਸ਼ ਸੋ ਹੀਏ ਧਾਰ ਕੇ।

100 / 237
Previous
Next