Back ArrowLogo
Info
Profile

ਮੈਂ ਬਾਨੀ ਗੁਰ ਕੀ ਪੜੀ, ਵਹੀ ਬ੍ਰਤ ਨੇਮ ਹੈ।

ਗੁਰ ਬਰਨਨ ਕੇ ਪਰਤਾਪ, ਕੁਸਲ ਮਨਖੇਮ ਹੈ।੭।"

ਭਾਈ ਮਨਸੁਖ ਜੀ ਲਾਹੌਰ ਤੋਂ ਕਈ ਵਾਰੀ ਗੁਰੂ ਨਾਨਕ ਦੇਵ ਜੀ ਪਾਸ ਸੁਲਤਾਨਪੁਰ ਆਏ ਸਨ ਅਤੇ ਉਹਨਾਂ ਦੀ ਰਹਿਣੀ ਨੂੰ ਧਾਰਨ ਕਰ ਲਿਆ ਸੀ। ਗੁਰੂ ਨਾਨਕ ਦੇਵ ਜੀ ਦੇ ਪੁੱਜਣ ਦੀ ਖ਼ਬਰ ਭਾਈ ਮਨਸੁਖ ਜੀ ਨੇ ਪਹਿਲਾਂ ਹੀ ਲੋਕਾਂ ਨੂੰ ਦਿੱਤੀ ਹੋਈ ਸੀ। ਗੁਰੂ ਨਾਨਕ ਦੇਵ ਜੀ ਨੇ ਮਟੀਆ ਕਲਮ ਪੁੱਜ ਕੇ ਇਕ ਬਾਗ਼ ਵਿਚ ਉਤਾਰਾ ਕੀਤਾ। ਚਾਰੇ ਪਾਸੇ ਖ਼ੁਸ਼ੀ ਦੀ ਲਹਿਰ ਦੌੜ ਗਈ। ਬਾਗ਼ ਹਰਾ ਭਰਾ ਹੋ ਗਿਆ। 'ਗੁਰ ਪ੍ਰਤਾਪ ਕਰ ਹਰਾ ਭਰਾ ਤਤ ਛਿਨ ਸੋਹਾਈ।" ਰਾਜਾ ਨੇ ਸਵਾਗਤ ਦੇ ਬਹਾਨੇ ਖੂਬਸੂਰਤ ਇਸਤਰੀਆਂ ਭੇਜੀਆਂ ਕਿ ਨਾਚ ਕਰ ਕੇ ਆਰਤੀ ਉਤਾਰੋ। 'ਤਿਸ ਕੀ ਤੁਮ ਸੇਵਾ ਕਰੋ ਉਨ ਕਾ ਧਰਮ ਛੂਟ ਜਾਇ। ਅਸਲ ਵਿਚ ਰਾਜੇ ਨੇ ਇਹ ਪ੍ਰਬੰਧ ਹੀ ਕੀਤਾ ਹੋਇਆ ਸੀ ਕਿ ਕੋਈ ਸਾਧੂ, ਅਤੀਤ ਆਵੇ, ਕੰਚਨੀਆਂ ਜਾਣ ਤੇ ਪਰਖ ਕਰਨ ਕਿ ਉਹ ਇੰਦਰੀਜਿਤ ਹੈ ਜਾਂ ਨਹੀਂ :

'ਕੋਊ ਸਿਧ ਅਤੀਤ ਆਵੇ ਨਗਰ ਮੋ,

ਤਹਾ ਤਿਰੀਆ ਦੇਇ ਪਠਾਇ।

ਇੰਦੀ ਜਿਤ ਕੀ ਲੇ ਪਰਤਗਿਆ।

ਜੋ ਕੋਈ ਤ੍ਰਿਆ ਚਰਿਤਰ ਰੰਗ ਨਹੀਂ ਰੰਗਿਆ। '

ਮਹਾਰਾਜ ਨੇ ਉਹਨਾਂ ਦੇ ਪੁੱਜਦੇ ਸਾਰ ਹੀ ਫ਼ਰਮਾਇਆ : 'ਬੱਚੀਉ ਜਾਓ. ਉਸ ਪ੍ਰਭੂ ਦੀ ਆਰਤੀ ਉਤਾਰੋ, ਮੇਰਾ ਮਨ ਤਾਂ ਉਸੇ ਪ੍ਰਭੂ ਨੇ ਮੋਹਿਆ ਹੈ। ਫਿਰ 'ਗਾਛਹੁ ਪੁਤ੍ਰੀ ਰਾਜ ਕੁਆਰਿ' ਦਾ ਸ਼ਬਦ ਉਚਾਰਿਆ। ਉਨ੍ਹਾਂ ਨੂੰ ਬਹੁਤ ਸੰਤੋਖ ਹੂਆ। ਅੰਤਰ ਅਗਨ ਨਿਵਰ ਗਈ। ਰਾਜਾ ਆਪ ਤੁਰ ਕੇ ਆਇਆ :

'ਚਲ ਨਗਨ ਪਾਊ ਰਾਜਾ ਗਏ ਬਾਗਾ।

ਦੇਖ ਦਰਸ ਸੋਇਆ ਮਨ ਜਾਗਾ।''

ਮਹੱਲਾਂ ਵਿਚ ਜਾਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਆਪਣੇ ਰਾਖਵੇਂ ਢੰਗ ਨਾਲ ਕਿਹਾ ਕਿ ਮਹੱਲੀ ਜਾਣ ਲਈ ਤਿਆਰ ਹਾਂ ਦੱਖਣਾ ਕੀ ਦਿਓਗੇ ? ਉਸ ਨੇ ਕਿਹਾ : 'ਮੇਰਾ ਰਾਜ ਹਾਜ਼ਰ ਹੈ। ਮਹਾਰਾਜ ਨੇ ਫਰਮਾਇਆ ਕਿ ਕੋਈ ਆਪਣੀ ਚੀਜ਼ ਦੇਹ, ਰਾਜ ਤੇ ਤੇਰਾ ਬਾਪ ਵੀ ਕਹਿੰਦਾ ਮਰ ਗਿਆ ਮੇਰਾ ਹੈ ਅਤੇ ਇਹ ਅਵੱਸ਼ ਹੈ ਕਿ ਕਲ੍ਹ ਤੇਰਾ ਨਹੀਂ ਰਵੇਗਾ। ਸ਼ਿਵ ਨਾਭ ਨੇ ਕਿਹਾ: 'ਮੇਰਾ ਤਨ ਹਾਜ਼ਰ ਹੈ। ਮਾਲਕ ਨੇ ਫ਼ਰਮਾਇਆ ਕਿ ਇਹ ਤਨ ਵੀ ਤੇਰਾ ਨਹੀਂ ਹੈ। ਇਹ ਤਾਂ ਹੱਡ ਮਾਸ ਨਾੜੀ ਕੁ ਪਿੰਜਰ ਹੈ ਤੇ ਵਿਚ ਪੰਖੀ ਵੱਸ ਰਿਹਾ ਹੈ, ਉੱਡ ਗਿਆ ਤਾਂ ਕਿਸੇ ਦਾ ਨਹੀਂ, ਕੋਈ ਆਪਣੀ

1. ਨਾਨਕ ਸੂਰਯੋਦੇ।

2. ਸਾਖੀ ਰਾਜਾ ਸ਼ਿਵਨਾਭ ਕੀ, ਮਹਿਮਾ ਪ੍ਰਕਾਸ਼।

3. ਸਾਖੀ ਰਾਜਾ ਸ਼ਿਵਨਾਭ ਕੀ, ਮਹਿਮਾ ਪ੍ਰਕਾਸ਼।

4. ਸਾਖੀ ਰਾਜਾ ਸ਼ਿਵਨਾਭ ਕੀ ਮਹਿਮਾ ਪ੍ਰਕਾਸ਼।

101 / 237
Previous
Next