

ਸ਼ੈ ਦੇਹ। ਰਾਜੇ ਨੇ ਕਿਹਾ: 'ਮੇਰਾ ਮਨ ਹਾਜ਼ਰ ਹੈ। ਮਹਾਰਾਜ ਨੇ ਉਸੇ ਸਮੇਂ ਕਿਹਾ ਕਿ ਮਨ ਵੀ ਤੇਰਾ ਨਹੀਂ, ਇਹ ਕਦੇ ਵੱਸ ਨਹੀਂ ਹੋਇਆ। ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਕੀ ਭੇਟ ਕਰਾ ਕਿ ਤੁਸੀਂ ਮੇਰੇ ਘਰ ਚੱਲੋ ਤਾਂ ਮਹਾਰਾਜ ਨੇ ਫ਼ਰਮਾਇਆ ਕਿ ਇਹ ਜੋ 'ਮੈਂ-ਮੈਂ' ਲਾਈ ਹੋਈ ਹੈ ਉਹ ਮੇਰੇ ਹਵਾਲੇ ਕਰ ਦੇਹ, ਮੇਰਾ ਰਾਜ, ਮੇਰਾ ਤਾਜ, ਮੇਰਾ ਘਰ, ਮੇਰਾ ਦੇਸ਼, ਮੇਰੀ ਬੋਲੀ ਇਹ ਮੈਂ ਹੀ ਹੈ ਜੋ ਪ੍ਰਭੂ ਨੂੰ ਮਿਲਣ ਨਹੀਂ ਦਿੰਦੀ। ਰਾਜੇ ਨੇ 'ਮੈਂ' ਮੁਕਾਉਣ ਦਾ ਪ੍ਰਣ ਕੀਤਾ। ਜਨਮ ਸਾਖੀ ਵਾਲਾ ਲਿਖਦਾ ਹੈ ਕਿ 'ਤਦਹੁ ਰਾਜੇ ਸ਼ਿਵਨਾਭ ਆਖਿਆ ਜੀ, ਤੇਰਾ ਸਭ ਕੁਝ ਹੈ, ਹੁਕਮ ਹੋਵੇ ਤਾਂ ਹਾਥੀ ਘੋੜੇ ਚੜ੍ਹੀਏ ਅਤੇ ਜੀ ਤੱਖਤ ਰਵਾਂ ਚੜ੍ਹੀਏ।' ਤਬ ਬਾਬੇ ਆਖਿਆ: 'ਹੇ ਰਾਜਾ ਅਸੀਂ ਮਨੁੱਖ ਦੀ ਅਸਵਾਰੀ ਕਰਦੇ ਹਾਂ।' 'ਜੀ ਮਨੁੱਖ ਵੀ ਬਹੁਤੇ ਹਨ, ਚੜ੍ਹ ਚੱਲੀਏ। ਗੁਰੂ ਨਾਨਕ ਦੇਵ ਜੀ ਫਿਰ ਕਿਹਾ 'ਜੋ ਰਾਜ ਕੁਇਰ ਹੋਵੇ ਅਤੇ ਨਗਰ ਦਾ ਰਾਜਾ ਹੋਵੇ ਤਿਸ ਦੀ ਪਿੱਠਾਂ ਉੱਪਰ ਚਹਾ । ਤਬ ਰਾਜਾ ਜੀ ਆਖਿਆ: 'ਪਾਤਸ਼ਾਹ ਜੀ ਤੇਰਾ ਕੀਤਾ ਰਾਜਾ ਮੈਂ ਹਾਂ ਚੜ੍ਹ ਚੱਲੀਏ। ਗੁਰੂ ਜੀ ਮੁਸਕਰਾ ਪਏ ਤੇ ਫ਼ਰਮਾਇਆ: 'ਸ਼ਹਿਰ ਵਿਚ ਧਰਮਸ਼ਾਲਾ ਬਣਾਓ। ਮਹਿਲੀ ਨਹੀਂ ਧਰਮਸ਼ਾਲਾ ਆਵਾਂਗੇ।' ਨਾ ਹੀ ਰਾਜੇ ਨੂੰ ਸਮਝ ਆਈ ਅਤੇ ਨਾ ਹੀ ਸਾਨੂੰ । ਉਹ ਅਹੰਕਾਰ ਵਿਚ ਗਲਤਾਨ ਸੀ। ਬਾਬੇ ਨੇ ਸੋਝੀ ਦਿੱਤੀ। ਸਰੀਰ ਹੀ ਘੋੜੀ ਹੈ, ਇਸ ਨੂੰ ਜਿੱਤੇ ਬਗੈਰ ਧਰਮਸ਼ਾਲਾ ਜਾਣਾ ਵਿਅਰਥ ਹੈ। ਫਿਰ ਇਹ ਵੀ ਲਿਖਿਆ ਹੈ ਕਿ ਜਦ ਘਰ ਪੁੱਜੇ ਤਾਂ ਰਾਜੇ ਕਿਹਾ ਕੀ ਖਾਉਗੇ ਤਾਂ ਮਹਾਰਾਜ ਜੀ ਨੇ ਕਿਹਾ : 'ਤੇਰਾ ਬੇਟਾ ਤੇ ਉਹ ਵੀ ਰਾਜ ਕੰਵਰ ।' ਸਾਰੇ ਘਬਰਾ ਗਏ। ਰਾਜੇ ਨੂੰ ਫਿਰ ਸਮਝ ਨਾ ਆਈ । ਮਹਾਰਾਜ ਜੀ ਦਾ ਭਾਵ ਸੀ ਕਿ ਜਦ ਤੱਕ ਮਨ ਰਾਜਾ ਸੁਲਤਾਨ ਨੂੰ ਕੁੱਟ-ਕੁੱਟ ਖਾਇਆ ਨਾ ਜਾਏ ਤਦ ਤੱਕ ਜੀਵਨ ਦਾ ਸੁਆਦ ਨਹੀਂ ਆਉਂਦਾ। ਇਹ 'ਪੂਤ ਕਮਾਲ ਮਨ' ਹੀ ਹੈ ਜੋ ਕਈ ਘਰ ਗਾਲ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਦੀ ਦੋਹੀ ਸਾਰੇ ਲੰਕਾ ਵਿਚ ਫਿਰ ਗਈ। ਮੈਕਾਲਫ਼ ਨੇ ਲਿਖਿਆ ਹੈ ਕਿ ਜਦ ਬਾਗ ਹਰਿਆ ਭਰਿਆ ਹੋ ਗਿਆ ਤਾਂ ਮਾਲੀ ਨੇ ਜਾ ਕੇ ਰਾਜੇ ਸ਼ਿਵਨਾਭ ਅੱਗੇ ਬੇਨਤੀ ਕੀਤੀ ਕਿ ਆਪ ਜਾ ਕੇ ਉਸ ਮਹਾਂਪੁਰਸ਼ ਨੂੰ ਦੇਖੋ ਜਿਨ੍ਹਾਂ ਸੁੱਕੇ ਬਾਗ਼ ਹਰੇ ਕਰ ਦਿੱਤੇ ਹਨ। ਰਾਜੇ ਨੇ ਪ੍ਰੀਖਿਆ ਲਈ ਸੁੰਦਰ ਮੁਟਿਆਰਾਂ ਘੱਲੀਆਂ ਪਰ ਗੁਰੂ ਜੀ ਆਪਣੇ ਧਿਆਨ ਵਿਚ ਹੀ ਮਗਨ ਰਹੇ। ਰਾਜਾ ਆਪੂੰ ਟੁਰ ਕੇ ਆਇਆ ਤੇ ਪੁੱਛਿਆ ‘ਤੁਹਾਡਾ ਕੀ ਨਾਉਂ ਹੈ ? ਜਾਤ ਕੀ ਹੈ ਅਤੇ ਕੀ ਤੁਸੀਂ ਜੋਗੀ ਹੁੰਦੇ ਹੋ? ਗੁਰੂ ਜੀ ਨੇ ਕਿਹਾ :
'ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾ ਕੈ ਮਲੁ ਨ ਰਾਤੀ॥
ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਮਰਣ ਗਤਿ ਬੀਤੀ॥' (ਮਾਰੂ ਮਹਲਾ ੧)
ਰਾਜੇ ਨੇ ਪੁੱਛਿਆ : 'ਕੀ ਤੁਸੀਂ ਬ੍ਰਾਹਮਣ ਹੋ?'
ਗੁਰੂ ਜੀ ਨੇ ਉੱਤਰ ਦਿੱਤਾ :
'ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ ਹਰਿ ਗੁਣ ਪੂਜੈ ਪਾਤੀ॥
1. 'ਪ੍ਰਿਥਮੇ ਧਰਮਸਾਲ ਬਨਾਵਹੁ। ਬਹੁਰ ਆਇ ਹਮ ਕੇ ਲੈ ਜਾਵਹੁ।