

ਏਕੋ ਨਾਮੁ ਏਕੁ ਨਰਾਇਣੁ ਤ੍ਰਿਭਵਣ ਏਕਾ ਜੋਤੀ॥'
ਰਾਜੇ ਨੇ ਪੁੱਛਿਆ : ਕੀ ਤੁਸੀਂ ਹਟਵਾਣੀਏ ਹੁੰਦੇ ਹੋ ?
'ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮ ਅਜਾਚੀ॥
ਏਕੋ ਹਾਣ ਸਾਹ ਸਭਨਾ ਸਿਰ ਵਣਜਾਰੇ ਇਕ ਭਾਤੀ॥'
ਰਾਜੇ ਨੇ ਫਿਰ ਪੁੱਛਿਆ : ਤੁਸੀਂ ਹਿੰਦੂ ਹੁੰਦੇ ਹੋ ਜਾਂ ਮੁਸਲਮਾਨ?
ਗੁਰੂ ਜੀ ਨੇ ਰਹੱਸਮਈ ਉੱਤਰ ਦਿੰਦੇ ਹੋਏ ਕਿਹਾ :
'ਦੋਵੈ ਸਿਰੇ ਸਤਿਗੁਰ ਨਿਬੇੜੇ,
ਸੋ ਬੂਝੇ ਜਿਸ ਏਕ ਲਿਵਲਾਗੀ ਜੀਅਹੁ ਰਹੇ ਨਿਭਰਾਂਤੀ॥
ਸਬਦ ਵਸਾਏ ਭਰਮੁ ਚੁਕਾਏ ਸਦਾ ਸੇਵਕੁ ਦਿਨ ਰਾਤੀ॥'
ਰਾਜੇ ਨੇ ਪੁੱਛਿਆ : ਕੀ ਤੁਸੀਂ ਗੋਰਖ ਨਾਥ ਹੋ ?
ਗੁਰੂ ਜੀ ਨੇ ਉੱਤਰ ਦਿੰਦੇ ਹੋਏ ਕਿਹਾ :
"ਊਪਰਿ ਗਗਨ, ਗਗਨ ਪਰਿ ਗੋਰਖ ਤਾਕਾ ਅਗਮ ਗੁਰੂ ਪੁਨਿ ਵਾਸੀ॥
ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ॥' ੫॥੧੧॥
(ਮਾਰੂ ਮਹਲਾ ੧)
ਰਾਜੇ ਨੇ ਗੁਰੂ ਪਾਤਸ਼ਾਹ ਅੱਗੇ ਸਿਰ ਝੁਕਾਇਆ। ਇਕ ਮਨੋਤ ਅਨੁਸਾਰ ਉਥੇ ਹੀ ਪ੍ਰਾਨ ਸੰਗਲੀ ਉਚਾਰੀ ਜਿਸ ਵਿਚ ਵਾਹਿਗੁਰੂ ਦੇ ਸੁੰਨ ਮੰਡਲ ਦਾ ਹਾਲ ਹੈ। ਵਾਹਿਗੁਰੂ ਨੂੰ ਧਿਆਉਣ ਦੀ ਵਿਧੀ, ਆਤਮਾ ਤੇ ਸਰੀਰ ਦੇ ਲੱਛਣ ਦੱਸੇ ਗਏ ਹਨ। ਜਦ ਰਾਜੇ ਰਿਦਾ ਸੁਧ ਕੈਸੇ ਹੋਏ ਪੁੱਛਿਆ ਤਾਂ ਮਹਾਰਾਜ ਨੇ ਫ਼ਰਮਾਇਆ :
ਰਿਦਾ ਸੁਧ ਹੋਵੇ ਜੇ ਮਨ ਕਰਕੇ ਕਿਸੇ ਦਾ ਬੁਰਾ ਨਾ ਚਿਤਵੇ, ਤਨ ਕਰ ਕੇ ਵੀ ਕਿਸੀ ਕੋ ਨ ਦੁਖਾਵੇ। ਦੁੱਖ-ਸੁਖ ਵਿਚ ਧੀਰਜ ਰੱਖੇ, ਚਿੰਤਾ ਲਾਇ ਕੇ ਦੁਖੀ ਨ ਹੋਵੈ, ਸੁਖ ਸਮੇਂ ਹੰਕਾਰੀ ਨ ਹੋਏ, ਧੀਰਜੀ ਹੋਵੇ। ਝੂਠ ਨਾ ਬੋਲੇ, ਜਗਤ ਦੇ ਪਦਾਰਥਾਂ ਕੋ ਝੂਠਾ ਜਾਣੇ । ਕਾਮ ਦਾ ਜ਼ੋਰ ਨਾ ਪੈਣ ਦੇਵੇ। ਖਿਮਾ ਹੋਵੇ। ਕੋਈ ਕੌੜਾ ਬਚਨ ਕਹੇ ਤਾਂ ਸਹਿ ਜਾਵੇ। ਇੰਦਰੀਆਂ ਵੱਸ ਹੋਣ। ਦੁਖੀਏ ਤੇ ਭੁੱਖੇ, ਨੰਗੇ, ਤਿਹਾਏ ਨੂੰ ਵੇਖ ਕੇ ਜੇ ਕੁਝ ਦੇਣ ਜੋਗ ਨਹੀਂ ਤਾਂ ਧੀਰਜ ਜ਼ਰੂਰ ਦੇਵੇ। ਕੋਮਲ ਚਿੱਤ ਰਹਿਣਾ। ਅਹਾਰ ਭੋਜਨ ਮਰਯਾਦਾ ਦਾ ਖਾਣਾ। ਸਰੀਰ ਕੀ ਬਨਾਵਟ ਵਿਚ ਨਹੀਂ ਰਹਿਣਾ। ਨਾਮ ਜਪਣਾ। ਸੰਤੋਖੀ ਹੋਣਾ। ਆਸਤਕ ਬੁੱਧੀ ਰੱਖਣੀ। ਰੋਜ਼ ਕੁਝ ਦੇਣਾ ਭਾਵੇਂ ਇਕ ਬੁੱਕ ਆਟਾ ਹੀ ਹੋਵੇ। ਸੁਭਾਅ ਬਣਿਆ ਰਹਿੰਦਾ ਹੈ। ਚਿਤ ਉਦਾਰ ਹੁੰਦਾ ਹੈ। ਪ੍ਰਮੇਸ਼ਰ ਦੀ ਕ੍ਰਿਪਾ ਹੁੰਦੀ ਹੈ। ਪ੍ਰਮੇਸ਼ਰ ਦਾ ਜਸ ਕਰਨਾ। ਕੀਰਤਨ ਕਰਨਾ ਤੇ ਕਥਾ ਸੁਣਨੀ ਪਰ ਉਸ ਪਾਸੋਂ ਜੋ ਪੱਖ ਬਿਨਾਂ ਹੋਵੇ, ਨਿਮਰਤਾਵਾਨ ਹੋਵੇ। ਮਿੱਠ-ਬੋਲਾ ਹੋਵੇ। ਪਾਖੰਡੀ ਨਾ ਹੋਵੇ। ਸ਼ਰਮ ਪਾਲਣੀ। ਨਿੱਤ ਪ੍ਰੇਮ ਨਾਲ ਜਾਪ ਕਰੇ। ਨਿਸਚਾ ਇਕ ਥਾਂ ਹੀ ਰੱਖੋ । ਪ੍ਰਾਣ ਸੰਗਲੀ ਦੇ ਅਰੰਭਕ ਸ਼ਬਦ ਇਸ ਪ੍ਰਕਾਰ ਹਨ :
'ਉਨਮਨਿ ਸੁੰਨ, ਸੁੰਨ ਸਭ ਕਹੀਐ॥
ਉਨਮਨਿ ਹਰਖ ਸੋਗ ਨਹੀਂ ਰਹੀਐ॥