Back ArrowLogo
Info
Profile

ਉਨਮਨਿ ਆਸਾ, ਅੰਦੇਸਾ ਨਹੀਂ ਬਿਆਪਤ ॥

ਉਨਮਨਿ ਵਰਨ ਚਿਹਨੁ ਨਹੀ ਜਾਪਤ॥

ਉਨਮਨਿ ਕਥਾ ਕੀਰਤ ਨਹੀਂ ਬਾਨੀ॥

ਉਨਮਨਿ ਰਹਤਾ ਸੁਨ ਧਿਆਨੀ ॥

ਉਨਮਨਿ ਆਪਨਾ ਆਪਨਾ ਜਾਨਿਆ॥'

ਹਠ ਯੋਗੀ ਉਨਮਨ ਨੂੰ ਇਕ ਮੁਦਰਾ ਹੀ ਗਿਣਦੇ ਹਨ। ਰਾਜਯੋਗ ਉਨਮਨ ਉਸ ਦਸ਼ਾ ਦਾ ਨਾਮ ਹੈ ਜਿਸ ਨੂੰ ਫਾਰਸੀ ਵਾਲੇ ਬੇਖ਼ੁਦੀ ਦਾ ਆਲਮ ਕਹਿੰਦੇ ਹਨ। ਗੁਰੂ ਘਰ ਵਿਚ ਉਨਮਨ ਉਸ ਰੋ ਦਾ ਨਾਮ ਹੈ ਜਦੋਂ ਸਿਮਰਨ ਇਕ ਤਾਰ ਸਹਿਜ ਸੁਭਾਅ ਹੀ ਟੁਰੇ। ਚਿੱਤ ਖਿੜਿਆ ਰਹੇ, ਆਪਣਾ ਆਪ ਉੱਚਾ, ਖਿੜਿਆ, ਰਸ ਭਰਿਆ, ਪਰ ਹਉਂ ਤੋਂ ਰਹਿਤ ਹੋਵੇ। ਬੇਖ਼ੁਦੀ, ਸੁਆਦ, ਖੇੜਾ, ਸਰੂਰ, ਖਿੱਚ, ਰਸ, ਯਾਦਾਂ ਪਿਆਰ ਦੀਆਂ ਸਾਰਿਆਂ ਦਾ ਇਕ ਹੋ ਕੇ ਆਪਣੇ ਵਿਚ ਲੀਨ ਤੇ ਲੁਭਾ ਰੱਖਣ ਵਾਲਾ ਰੰਗ ਹੋਵੇ। ਇਸ ਦਾ ਸਾਧਨ ਹਰੀ ਨਾਮ ਦਾ ਸਿਮਰਨ ਹੈ ਤੇ ਪ੍ਰਾਪਤੀ ਵਾਹਿਗੁਰੂ ਵਲੋਂ ਮਿਹਰ ਨਾਲ ਹੁੰਦੀ ਹੈ।

ਸ਼ਿਵਨਾਭ ਨੇ ਇਹ ਵੀ ਕਿਹਾ ਜੇ ਹਠ ਯੋਗ ਠੀਕ ਨਹੀਂ ਤਾਂ ਗੁਰ ਜੋਗ ਕੀ ਹੈ ? ਗੁਰੂ ਪਿਤਾ ਨੇ ਫਰਮਾਯਾ ਯਮ ਹੈ : 'ਮਨ ਰਾਖਨ ਨੀਵਾ । ਜੇ ਗੁਣ ਵੀ ਹੋਣ ਤਾਂ ਵੀ ਨਿਮਰ ਹੋ ਵਿਚਰਨਾ ਹੈ : ਨਿਜ ਗੁਨ ਤੇ ਨਿਰਮਾਨ ਸਦੀਵਾ।

ਨੇਮ ਇਹ ਧਾਰਨ ਕਰਨਾ ਕਿ ਸਤਿ ਸੰਗਤ ਕਰਨੀ ਅਤੇ ਕਥਾ ਕੀਰਤਨ ਸੁਣਨ ਉਪਰੰਤ ਪੰਗਤ ਵਿਚ ਬੈਠ ਲੰਗਰ ਛਕਣਾ ਤਾਂ ਕਿ ਅੰਦਰਲੀ ਹਉਮੈ ਵੀ ਜਾਏ।

ਨੇਮ ਹੈ ਜਾਇ ਸਤਿ ਸੰਗਤਿ।

ਕਥਾ ਕੀਰਤਨ ਸੁਨ ਮਿਲ ਪੰਗਤ।

ਕੇਸ ਹੈ ਕਿ ਆਪਣੇ ਆਪ ਨੂੰ ਕਦੇ ਇਕੱਲਾ ਨ ਮਹਿਸੂਸ ਕਰੋ । ਇਕੱਲ ਨੂੰ ਇਕਾਂਤ ਵਿਚ ਬਦਲੇ। ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣੇ।

"ਇਕੰਤ ਬਖਾਨੇ।

ਸਰਬ ਬਿਖੈ ਇਕ ਗੋਬਿੰਦ ਜਾਨੇ ।"

ਆਸਨ ਲਗਾਉਣ ਗੁਰਮਤਿ ਵਿਚ ਇਹ ਹੀ ਹੈ ਕਿ ਮਨ ਨੂੰ ਸਮਝਾਂਦਾ ਰਵੇ ਤੇ ਚਿੱਤ ਨੂੰ ਵਾਹਿਗੁਰੂ ਵਿਚ ਟਿਕਾਈ ਰੱਖੇ।

“ਆਸਨ ਹੈ ਸਮਝਹੁ ਚਿੱਤ।

ਕਰਹਿ ਗੁਬਿੰਦ ਵਿਖੇ ਧਿਤ ਬਿਤ।"

ਪ੍ਰਾਣਾਯਾਮ ਵਿਚ ਸਾਹ ਅੰਦਰ ਲੈ ਜਾਂਦੇ ਹਨ, ਫਿਰ ਅੰਦਰ ਵੱਧ ਤੋਂ ਵੱਧ ਟਿਕਾਂਦੇ ਹਨ ਤੇ ਫਿਰ ਬਾਹਰ ਕੱਢਦੇ ਹਨ। ਗੁਰੂ ਜੰਗ ਵਿਚ ਸਾਹ ਅੰਦਰ ਲੈ ਜਾਣਾ ਕਿ ਗੁਰੂ ਦੀ ਬਾਣੀ ਨੂੰ ਧਿਆਨ ਨਾਲ ਸੁਣਨਾ, ਅੰਦਰ ਜੋ ਬੁਰੇ ਖ਼ਿਆਲ ਖੱਬਲ ਵਾਂਗ ਨਿੱਤ ਵਧਦੇ ਰਹਿੰਦੇ ਹਨ, ਪੁੱਟ ਬਾਹਰ ਸੁੱਟਣੇ ਤੇ ਬਾਣੀ ਰਾਹੀਂ ਸੁਣੀ ਸਮਝੀ ਬਾਤ ਨੂੰ ਪੂਰਨ ਤਰ੍ਹਾਂ ਤੇ ਟਿਕਾ ਲੈਣਾ।

104 / 237
Previous
Next