

ਧਿਆਨ ਹੋਰ ਕੋਈ ਨਹੀਂ। ਗੁਰ ਸ਼ਬਦਾਂ ਦੇ ਅਰਥਾਂ ਵਿਚ ਧਿਆਨ ਲਗਾਉਣਾ ਹੈ ਅਤੇ ਸੰਕਲਪ ਨੂੰ ਫੁਰਨ ਤੱਕ ਨਹੀਂ ਦੇਣਾ।
"ਸ਼ਬਦ ਅਰਥ ਮਹਿ ਰਾਖਹਿ ਧਿਆਨਾ।
ਵੁਰਨ ਨ ਦੇਹਿ ਸੰਕਲਪ ਅਪਾਨਾ ।"
ਧਾਰਨਾ ਹੈ : ਮਨ ਨੂੰ ਕਦੇ ਉੱਡਣ ਨ ਦੇਣਾ, ਜੇ ਉੜਨ ਲੱਗੇ ਤਾਂ ਸ਼ਬਦ ਰਾਹੀਂ ਜੋੜਨਾ।
"ਮਨ ਸੰਕਲਪ ਬਿਖੈ ਜੇ ਜਾਵੈ।
ਪੁਨ ਤਹਿ ਰੋਜ ਸਬਦ ਮਹਿ ਲਾਵੇ।"
ਸਮਾਧੀ ਹੈ ਸ਼ਬਦ ਸੁਣਦਿਆਂ ਜਦ ਮਨ ਟਿਕਦਾ ਦਿੱਸੇ ਤਾਂ ਉਸ ਨੂੰ ਪੂਰਨ ਤੌਰ ਤੇ ਟਿਕਾਉਣ ਲਈ ਵਾਰ-ਵਾਰ ਸ਼ਬਦ ਸੁਣੇ। ਇਸ ਤਰ੍ਹਾਂ ਪੂਰਨ ਟਿਕਾਅ ਨੂੰ ਪਾ ਲੈਂਦਾ चे।
"ਸ਼ਬਦ ਵਿਧੇ ਜਬ ਲਗੀ ਸਮਾਧ।
ਤਿਸਹਿ ਵਧਾਵਹਿ ਤਨ ਮਨ ਸਾਧ।
ਮਰਸ਼ਦ ਜਾਮ ਮਨ ਸ਼ਬਦ ਵਿਖੇ ਜਲ।
ਪੂਰਨ ਹੋਤ ਸਮਾਧ ਭਲੇ ਤਬ।"
ਰਾਜੇ ਸ਼ਿਵਨਾਭ ਨੇ ਸਦਾ ਦਰਸ਼ਨ ਹੁੰਦੇ ਰਹਿਣ ਦੀ ਯਾਚਨਾ ਕੀਤੀ ਤਾਂ ਆਪ ਨੇ ਫ਼ਰਮਾਇਆ :
ਮੇਰਾ ਸਰੀਰ ਜੋ ਤੁਸੀਂ ਦੇਖਦੇ ਹੋ, ਇਹ ਮੇਰਾ ਸਰਗੁਣ ਰੂਪ ਹੈ। ਇਸ ਦੇ ਦਰਸ਼ਨ ਤਾਂ ਉਤਨੀ ਦੇਰ ਹਨ ਜਦ ਤੱਕ ਦੇਹ ਹੈ। ਮੇਰਾ ਅਸਲ ਰੂਪ ਅੰਤ੍ਰੀਵ ਨਿਰਗੁਣ ਸ਼ਖ਼ਸੀਅਤ ਹੈ। ਉਹ ਜੋਤਿ ਸਰੂਪ ਹੈ ਅਤੇ ਸ਼ਬਦ ਰਾਹੀਂ ਉਸ ਦੇ ਹਮੇਸ਼ਾ ਦਰਸ਼ਨ ਹੁੰਦੇ ਰਹਿਣਗੇ। ਤੁਸੀਂ ਦੂਰ ਹੁੰਦੇ ਹੋਏ ਵੀ ਦਰਸ਼ਨ ਕਰ ਸਕੋਗੇ। ਇਹ ਮੇਰਾ ਸਰੀਰ ਅਮਰ ਤੇ ਅਟੱਲ ਹੈ। ਸ਼ਬਦ ਦਾ ਧਿਆਨ ਧਰਨਾ । ਸ਼ਬਦ ਗੁਰੂ ਦਾ ਸਾਥੀ ਹੈ ਅਤੇ ਗੁਰੂ ਦਾ ਸੱਚਾ ਸਰੂਪ ਸ਼ਬਦ ਹੈ। ਭਾਈ ਮਨੀ ਸਿੰਘ ਜੀ ਦੇ ਸ਼ਬਦਾਂ ਵਿਚ :
'ਤੁਮ ਨੇ ਪੋਥੀ ਕਾ ਦਰਸ਼ਨ ਕਰਨਾ, ਇਸ ਕੀ ਪੂਜਾ ਕਰਨੀ। ਇਸ ਕੇ ਵਚਨ ਧਾਰ ਕੇ ਚਿੱਤ ਨੂੰ ਰੋਕਣਾ, ਸਮਤਾ ਸੰਯੁਕਤ ਅਰ ਲੋਹ ਤਪਾਈ ਰੱਖਣੀ। ਸਭ ਸਾਧ ਭਗਤ ਕੋ ਹਮਾਰਾ ਰੂਪ ਲਖਕੇ ਬ੍ਰਹਮ ਬੀਚਾਰ ਸਾਥ ਸੇਵਾ ਕਰਨੀ।'
ਜਦ ਗੁਰੂ ਨਾਨਕ ਦੇਵ ਜੀ ਦੀ ਦੋਹੀ ਚਾਰੇ ਪਾਸੇ ਫਿਰ ਗਈ ਤਾਂ ਬ੍ਰਾਹਮਣ ਤੇ ਭਿਖਸ਼ੂ ਘਬਰਾਏ। ਡਾਕਟਰ ਸਧਮੰਗਲ-ਕਰੁਣਾ ਰਤਨਾ, ਐਸਿਸਟੈਂਟ ਕਮਿਸ਼ਨਰ ਆਫ਼ ਆਰਕਿਉਆਲਜੀ ਸੀਲੋਨ ਨੇ ਤਿੰਨ ਸਤੰਬਰ ੧੯੬੯ ਈ: ਨੂੰ ਪਟਿਆਲਾ ਵਿਖੇ ਇਕ ਪੇਪਰ ਗੁਰੂ ਨਾਨਕ ਐਂਡ ਸੀਲੋਨ ਪੜ੍ਹਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਨੂੰ ਇਕ ਪੁਰਾਣੀ ਸੰਸਕ੍ਰਿਤ ਪੱਥਰ-ਲਿਖਤ ਲੱਭੀ ਹੈ ਜਿਸ ਦਾ ਉਲੱਥਾ ਕਰਵਾਉਣ 'ਤੇ ਪਤਾ ਲੱਗਾ ਹੈ
1. ਸ੍ਰੀ ਗੁਰ ਪੁਰ ਪ੍ਰਕਾਸ਼।