Back ArrowLogo
Info
Profile

ਕਿ ਨਾਨਕ ਆਚਾਰੀਆ ਨਾਂ ਦਾ ਇਕ ਸੰਤ ਹਿੰਦੁਸਤਾਨ ਤੋਂ ਉੱਧਰ ਆਇਆ ਸੀ। ਮਹਾਰਾਜਾ ਪਰਕਰਭੂ ਨੂੰ ਉਸ ਮਹਾਤਮਾ ਨੇ ਇਕ ਪਰਮਾਤਮਾ (ਮਾਨਥੀਅਜ਼ਮ) ਤੇ ਬੁੱਤ ਪ੍ਰਸਤੀ ਛੱਡਣ ਲਈ ਕਿਹਾ। ਰਾਜਾ ਨੇ ਕਿਹਾ ਕਿ ਜੇ ਉਹ ਉਸ ਦੇ ਸੰਘਰਾਜ ਧਰਮ ਕਿਰਤੀ-ਸਥਿਵਾਰ ਨੂੰ ਗੋਸ਼ਟੀ ਵਿਚ ਹਰਾ ਦੇਣ ਤਾਂ ਉਹ ਬੁੱਤਪ੍ਰਸਤੀ ਛੱਡ ਕੇ ਇਕ ਪ੍ਰਭੂ ਦਾ ਸਿਮਰਨ ਕਰਨ ਲੱਗ ਪਵੇਗਾ। ਗੋਸ਼ਟੀ ਵਿਚ ਸੰਘਰਾਜ ਨਾਨਕ ਆਚਾਰੀਆ ਦੀ ਕਿਸੇ ਵੀ ਦਲੀਲ ਦਾ ਉੱਤਰ ਨਾ ਦੇ ਸਕਿਆ। ਫਿਰ ਬ੍ਰਾਹਮਣ ਘਬਰਾਏ ਤੇ ਉਨ੍ਹਾਂ ਬੋਧੀ ਭਿਖਸ਼ੂ ਧਰਮ ਧਵਜ ਪੰਡਤ ਦੀ ਇਮਦਾਦ ਲਈ ਤੇ ਉਥੋਂ ਦੇ ਰਿਵਾਜ ਅਨੁਸਾਰ ਗੁਪਤ ਮੱਤਦਾਨ ਕਰਵਾ ਕੇ ਨਾਨਕ ਆਚਾਰੀਆ ਨੂੰ ਉਥੋਂ ਨਿਕਲ ਜਾਣ ਲਈ ਹੁਕਮ ਲੈ ਲਿਆ। ਬ੍ਰਾਹਮਣ ਨਾਨਕ ਆਚਾਰੀਆ ਕੋਲੋਂ ਇਕ ਰਿਆਇਤ ਮੰਗਦੇ ਸਨ ਕਿ ਬ੍ਰਾਹਮਣ ਦੀ ਉਚਤਾ ਸਮਾਜ ਵਿਚ ਬਣੀ ਰਹੇਗੀ ਪਰ ਗੁਰੂ ਨਾਨਕ ਐਸਾ ਕਰਨ ਲਈ ਤਿਆਰ ਨਹੀਂ ਸਨ। ਇਹ ਵੀ ਯਾਦ ਰਹੇ ਕਿ ਗੁਰੂ ਨਾਨਕ ਦੇਵ ਜੀ ਲੰਕਾ ਵਿਚ ਇਕ ਸਾਲ ਦੇ ਕਰੀਬ ਰਹੇ ਤੇ ਇਹ ਪੱਥਰ-ਲਿਖਤ ਪ੍ਰਗਟ ਕਰਦੀ ਹੈ ਕਿ ਬਾਬੇ ਦੇ ਇਕ ਪ੍ਰਭੂ ਸਿਮਰਨ ਤੇ ਊਚ-ਨੀਚ ਰਹਿਤ ਸਮਾਜ ਦੇ ਪ੍ਰਚਾਰ ਤੋਂ ਬ੍ਰਾਹਮਣ ਕਿੰਨੇ ਦੁਖੀ ਸਨ।

          ਪੁਰਾਤਨ ਜਨਮ ਸਾਖੀ ਵਾਲੇ ਦੀ ਸ਼ਾਹਦੀ ਹੈ ਕਿ ਸਾਰਾ ਮੁਲਕ ਵਾਹ ਗੁਰੂ, ਵਾਹ ਗੁਰੂ ਕਰ ਉੱਠਿਆ। ਗੁਰੂ ਜੀ ਪੰਗਤ ਤੇ ਸੰਗਤਿ 'ਤੇ ਹੀ ਜ਼ੋਰ ਦਿੰਦੇ। ਲੋਕਾ ਵਿਚ ਜੋ ਕੁਰੂ ਕੁਰਮ ਨਾਂ ਦਾ ਪਿੰਡ ਹੈ, ਉਸ ਦਾ ਭਾਵ ਗੁਰੂ ਜੀ ਦੀ ਨਗਰੀ ਹੀ ਹੈ।

          ਤਾਮਲਨਾਡ ਤੇ ਕੇਰਲ : ਤ੍ਰਿਣ-ਕੋਮਲੀ, ਮਟੀਆ ਕਲਾਂ ਤੇ ਜੈਵਰਧਨ ਜਾਵਨਾ ਤੋਂ ਹੁੰਦੇ ਹੋਏ ਦੱਖਣ ਵਾਪਸ ਆਏ। ਆਪ ਜੀ ਧਨਸ਼ਕੁਟੀ, ਰਾਸ ਕੁਮਾਰੀ (ਕੰਨਿਆਂ ਕੁਮਾਰੀ) ਤੋਂ ਹੁੰਦੇ ਹੋਏ ਵਿਧੀਆਚਲ ਦੀਆਂ ਪਹਾੜੀਆਂ ਪਾਰ ਕਰਕੇ ਕੋਚੀਨ (ਕੇਰਲ) ਪੁੱਜੇ। ਮੇਹਰਬਾਨ ਜੀ ਲਿਖਦੇ ਹਨ ਕਿ 'ਨਾਸਤਕ ਦੇਸ਼' ਪੁੱਜੇ। ਉਨ੍ਹਾਂ ਨੇ ਜਨਮ ਸਾਖੀ ਵਿਚ ਸ਼ਬਦ 'ਮੁਨਾਫਕ' ਵਰਤਿਆ ਹੈ ਤੇ ਲਿਖਿਆ ਹੈ ਕਿ ਗੁਰੂ ਨਾਨਕ ਦੇ ਉਪਦੇਸ਼ ਨਾਲ 'ਸਾਦਿਕ' ਹੋਏ। ਉਧਰ ਲੋਕੀਂ ਬਿਜਲੀ ਦੀ ਪੂਜਾ ਕਰਦੇ ਸਨ ਤੇ ਪਾਲਾਘਾਟ ਦੇ ਲਾਗੇ ਮੱਝੀਆਂ ਮਾਰ ਕੇ ਦੇਵਤੇ ਨੂੰ ਚੜ੍ਹਾਂਦੇ ਸਨ ਤੇ ਇਹ ਯਕੀਨ ਕਰਦੇ ਸਨ ਕਿ ਐਸਾ ਕਰਨ ਨਾਲ ਉਨ੍ਹਾਂ ਦੇ ਪਿਤਰ ਸੁਖੀ ਰਹਿੰਦੇ ਸਨ। ਲੋਕਾਂ ਨੂੰ ਇਨ੍ਹਾਂ ਸਭ ਭਰਮਾਂ, ਰਸਮਾਂ, ਕਰਮਾਂ ਤੋਂ ਉਤਾਂਹ ਕੀਤਾ। ਜਨਮ ਸਾਖੀ ਦੇ ਸ਼ਬਦਾਂ ਵਿਚ. 'ਗੁਰੂ ਨਾਨਕ ਜੀ ਅਰੁ ਮਰਦਾਨਾ ਏਕ ਸਮੇਂ ਪੈਂਡੇ ਚਲਿਆ ਜਾਂਦਾ ਹੈ। ਫ਼ਕੀਰੀ ਦੇ ਰੂਪ ਕੁਝ ਕਹਿੰਦੇ ਨਾਨਕ ਤਪਾ ਆਇਆ। ਕੋਈ ਕਹਿੰਦੇ 'ਨਾਨਕ ਭਗਤ'। ਇਹ ਵੀ ਲਿਖਿਆ ਮਿਲਦਾ ਹੈ ਕਿ ਗੁਰੂ ਨਾਨਕ ਜੀ ਨੂੰ ਹਰ ਸਮੇਂ ਪ੍ਰਭੂ ਦੇ ਸਿਮਰਨ ਵਿਚ ਜੁੜਦੇ ਦੇਖ ਮਰਦਾਨੇ ਨੇ ਕਿਹਾ ਵੀ 'ਬਾਬਾ, ਖਾਹਿ, ਪੀਉ, ਬਹੁ, ਵਖਤ ਸਿਰ ਉਸ ਦਾ ਨਾਂ ਵੀ ਲਉ। ਹਰ ਸਮੇਂ ਉਸ ਦੀ ਯਾਦ ਕਿਉਂ?' ਤਾਂ ਗੁਰੂ ਜੀ ਨੇ ਕਿਹਾ: 'ਮਰਦਾਨਿਆ ਮੈਨੂੰ ਦਿਨ ਵੀ ਉਹ ਹੀ ਭਾਵੈ ਜਿਸ ਸਮੇਂ ਉਸ ਦਾ ਨਾਮ ਚਿੱਤ ਆਵੈ ਭਿੰਨੀ ਰਾਤ ਵੀ ਸੋਈ ਜਿਸ ਸਮੇਂ ਉਹ ਚਿੱਤ ਆਵੇ।' ਜਨਮ ਸਾਖੀ ਵਾਲਾ ਇਹ ਵੀ ਲਿਖਦਾ ਹੈ ਕਿ ਦੱਖਣ ਦੇ ਇਲਾਕੇ ਵਿਚ ਹੁੱਜਤਾਂ ਕਰਨ ਵਾਲੇ ਬਹੁਤੇਰੇ ਸਨ। ਮਹਾਰਾਜ ਜੀ ਨੇ ਹੁੱਜਤਾਂ ਕਰਨ ਵਾਲਿਆਂ

106 / 237
Previous
Next