

ਨੂੰ ਇਹ ਹੀ ਕਿਹਾ :
'ਗੁਰਮਤਿ ਸਾਚੀ ਹੁਜਤਿ ਦੂਰਿ॥
ਬਹੁਤ ਸਿਆਣਪ ਲਾਗੈ ਧੂਰਿ ॥ (ਆਸਾ ਮਹਲਾ ੧, ਪੰਨਾ ੩੫੨)
ਆਪ ਜੀ ਦੇ ਸਰਲ ਤੇ ਸਹਿਜ ਉਪਦੇਸ਼ ਸੁਣ ਕੇ ਬਹੁਤ ਲੋਕੀਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੋਏ। 'ਨਾਨਕ ਪੰਥੀ ਹੋਏ ਤੇ ਉਹਨਾਂ ਦੇ ਮਨ ਸੰਤੋਖ ਆਇਆ' ਜਨਮ ਸਾਖੀ ਨੇ ਐਸੇ ਸ਼ਬਦ ਲਿਖੋ।
ਕੋਡਾ ਰਾਖਸ਼ : ਕੋਚੀਨ ਤੋਂ ਫਿਰ ਆਪ ਜੀ ਨੇ ਆਂਧਰਾ ਪ੍ਰਦੇਸ਼ ਵਿਚ ਪ੍ਰਵੇਸ਼ ਕੀਤਾ। ਕਜਲੀ ਵਣ ਵਿਚੋਂ ਲੰਘਦੇ ਕੋਡਾ ਰਾਖਸ਼ ਨਾਲ ਮੇਲ ਹੋਇਆ। ਭਾਈ ਮਰਦਾਨਾ ਜੀ, ਕੋਡੇ ਦੇ ਦੂਤ-ਦੈਂਤਾਂ ਦੇ ਵੱਸ ਪੈ ਗਏ। ਗੁਰੂ ਨਾਨਕ ਦੇਵ ਜੀ ਕੰਡਾ ਪਾਸ ਪੁੱਜੇ ਤੇ ਆਸਾ ਦੀ ਵਾਰ ਦੀ ਇਕ ਪਉੜੀ ਗਾਈ ਤਾਂ ਕੰਡਾ ਨੇ ਮਰਦਾਨਾ ਜੀ ਨੂੰ ਛੱਡ ਦਿੱਤਾ। ਮਹਾਰਾਜ ਨੇ ਕਿਹਾ : "ਫ਼ਕੀਰਾਂ ਦੇ ਰਬਾਬੀ ਨੂੰ ਕੁਝ ਨਹੀਂ ਕਹੀਦਾ, ਸਗੋਂ ਆਦਰ ਦਈਏ'। ਕੋਡੇ ਨੇ ਡੰਡੰਤ ਕੀਤੀ ਤੇ ਸਿਰ ਝੁਕਾਂਦੇ ਕਿਹਾ ਕਿ ਹੁਣ ਉਹ ਮਨੁੱਖ ਨਹੀਂ ਖਾਏਗਾ। ਫਿਰ ਉਸ ਨੇ ਕਿਹਾ : 'ਮਹਾਰਾਜ ਮੈਂ ਹਰ ਇਕ ਨੂੰ ਨਹੀਂ ਸੀ ਖਾਂਦਾ, ਜੋ ਵੀ ਮਨੁੱਖ ਮੇਰੇ ਪਾਸ ਪਕੜ ਲਿਆਏ ਜਾਂਦੇ ਸਨ ਉਹਨਾਂ ਅੱਗੇ ਮੈਂ ਇਕ ਤਿਲਸਮੀ ਸ਼ੀਸ਼ਾ ਕਰਦਾ ਸਾਂ ਤੇ ਉਸ ਸ਼ੀਸ਼ੇ ਵਿਚੋਂ ਉਨ੍ਹਾਂ ਦੀ ਸ਼ਕਲ ਕੁੱਤਾ, ਘੋੜਾ, ਸੂਰ, ਖੋਤਾ, ਸ਼ੇਰ ਦਿੱਸੇ ਤਾਂ ਉਸ ਨੂੰ ਤਾਂ ਖਾ ਜਾਂਦਾ ਸਾਂ ਪਰ ਜੇ ਮਨੁੱਖ ਦੀ ਹੀ ਮੂਰਤ ਸਾਹਮਣੇ ਦਿੱਸੇ ਤਾਂ ਸਤਿਕਾਰ ਸਹਿਤ ਛੱਡ ਦਿੰਦਾ ਸਾਂ' :
'ਗਹਿ ਕਹਿ ਆਏ ਮਨੁੱਜ ਘਨੇਰੇ।
ਮੁਕਰ ਬਿਖੈ ਪ੍ਰਤੀਬਿੰਬ ਸੁ ਹੇਰੈ।
ਕੂਕਰ, ਸੂਕਰ ਖਰ ਖਗ, ਸ਼ੇਰਾ।
ਇਤਿਆਦਕ ਕੋ ਮੁੱਖ ਹੋਰਾ।
ਮਹਾਰਾਜ ਨੇ ਪੁੱਛਿਆ ਕਿ ਉਨਾਂ ਨੂੰ ਕਿਉਂ ਨਾ ਖਾਧਾ ਤਾਂ ਉਸ ਹੱਥ ਜੋੜ ਬੇਨਤੀ ਕੀਤੀ : 'ਮਹਾਰਾਜ ਜੋ ਤੁਸੀਂ ਸਾਹਮਣੇ ਸੀ ਉਹ ਹੀ ਸ਼ੀਸ਼ੇ ਵਿਚੋਂ ਦਿਖਾਈ ਦਿੰਦੇ ਸੀ।' ਕੌਡਾ ਰਾਹੀਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਉਪਦੇਸ਼ ਦਿੱਤਾ ਕਿ ਇਹ ਦੇਖਦੇ ਰਹਿਣਾ ਚਾਹੀਏ ਕਿ ਕਿਧਰੇ ਕੋਡਾ ਰੋਜ਼ ਤਾਂ ਨਹੀਂ ਸਾਨੂੰ ਖਾ ਰਿਹਾ? ਕੀ ਸਾਡੇ ਦੋ ਰੂਪ ਤਾਂ ਨਹੀਂ ਬਣ ਗਏ? ਇਕ ਦਿਖਲਾਉਣ ਵਾਲਾ ਤੇ ਦੂਜਾ ਛੁਪਾ ਕੇ ਰੱਖਣ ਵਾਲਾ। ਗੁਰੂ ਨਾਨਕ ਦੇਵ ਜੀ ਤਾਂ ਗੁੱਸਾ ਹੀ ਉਸ ’ਤੇ ਕਰਦੇ ਹਨ ਜਿਨ੍ਹਾਂ ਨੇ ਦੋ ਰੂਪ ਬਣਾ ਲਏ ਹਨ, ਜਿਨ੍ਹਾਂ ਦੀ ਸੂਰਤ ਭਾਵੇਂ ਮਨੁੱਖ ਵਾਲੀ ਹੈ ਪਰ ਕਰਨੀ ਤੇ ਕਰਤੂਤ ਕੁੱਤਿਆਂ ਤੋਂ ਵੀ ਮਾੜੀ :
"ਮਾਣਸ ਮੂਰਤਿ ਨਾਨਕੁ ਨਾਮੁ ॥
ਕਰਣੀ ਕੁਤਾ ਦਰਿ ਫੁਰਮਾਨੁ ॥" (ਆਸਾ ਮਹਲਾ ੧. ਪੰਨਾ ੩੫੦)
ਨਾਨਕ ਝੀਰਾ : ਉਥੋਂ ਹੈਦਰਾਬਾਦ ਤੇ ਬਿਦਰ ਦੇ ਉਸ ਅਸਥਾਨ 'ਤੇ ਪੁੱਜੇ ਜਿਸ