

ਨੂੰ ਅੱਜਕੱਲ੍ਹ ਨਾਨਕ ਝੀਰਾ ਕਹਿੰਦੇ ਹਨ। ਉਸ ਪਾਸੇ ਦੇ ਪੀਰਾਂ ਸੱਯਦ ਯਾਕੂਬ ਤੇ ਜਲਾਲਦੀਨ ਦਾ ਹੀ ਸਿੱਕਾ ਚਲਦਾ ਸੀ। ਉਹਨਾਂ ਨੇ ਜਲ ਦੇ ਚਸ਼ਮੇ ਗਿਰਦ ਕਿਲ੍ਹਾ ਉਸਾਰ ਕੇ ਆਪਣੇ ਅਧਿਕਾਰ ਵਿਚ ਰੱਖਿਆ ਹੋਇਆ ਸੀ । ਪਾਣੀ ਨੂੰ ਤਰਸਦੇ ਲੋਕੀਂ ਉਨ੍ਹਾਂ ਦੀ ਈਨ ਤੇ ਫਿਰ ਦੀਨ ਪ੍ਰਵਾਨ ਕਰ ਲੈਂਦੇ ਸਨ। ਗੁਰੂ ਮਹਾਰਾਜ ਨੇ ਕਿਲ੍ਹੇ ਤੋਂ ਬਾਹਰ ਜਾ ਕੇ ਟਿਕਾਣਾ ਕੀਤਾ ਅਤੇ ਸ਼ਬਦ ਗਾਇਆ। ਅੰਦਰ ਦਾ ਜਲ ਸੁੱਕ ਗਿਆ ਤੇ ਜਿੱਥੇ ਸ਼ਬਦ ਗਾਇਆ ਸੀ ਉਥੇ ਜਲ ਵਹਿਣ ਲੱਗ ਪਿਆ। ਦੋਵੇਂ ਸੱਯਦ ਦੌੜਦੇ ਆਏ ਤੇ ਚਰਚਾ ਛੇੜ ਦਿੱਤੀ। ਮਹਾਰਾਜ ਨੇ ਕਲਮਾ ਬਖ਼ਸ਼ਸ਼ ਦਾ, ਨਿਮਾਜ਼ ਨਿਆਂ ਦੀ, ਰੋਜ਼ਾ ਰਹਿਮ ਦਾ, ਹੱਜ ਉਸ ਦੀ ਹਜ਼ੂਰੀ ਵਿਚ ਰਹਿਣਾ, ਜ਼ਕਾਤ ਉਸ ਦੇ ਨਾਂ 'ਤੇ ਕਮਾ ਕੇ ਵੰਡ ਛਕਣਾ ਅਤੇ ਰਸੂਲ ਦੀ ਸਿਫ਼ਾਰਸ਼ ਦੇ ਭਰੋਸੇ ਨਾ ਰਹਿ ਕੇ ਅੱਲਾਹ ਦੀ ਰਹਿਮਤ ਮੰਗਣ ਲਈ ਸਮਝਾਇਆ।
ਭਗਤ ਨਾਮ ਦੇਵ ਜੀ : ਉਥੋਂ ਆਪ ਜੀ ਮੈਸੂਰ (ਹੁਣ ਕਰਨਾਟਕ) ਦੀ ਰਿਆਸਤ ਦੇ ਸ਼ਹਿਰ ਸ੍ਰੀ ਰੰਗ ਪਟਨ ਪੁੱਜੇ। ਉਥੇ ਲੋਕਾਂ ਨੂੰ ਵਿਸ਼ਨੂੰ ਦੀ ਮੂਰਤੀ ਦੀ ਪੂਜਾ ਛੁੜਵਾ ਤੁੰਗ ਭੰਦਰਾ ਨਦੀ 'ਤੇ ਬਣੇ ਮੰਦਰ ਪੁੱਜੇ। ਉਥੋਂ ਪਾਂਧਰਪੁਰ ਤੇ ਫਿਰ ਨਾਮ ਦੇਵ ਜੀ ਦੇ ਜਨਮ ਪਿੰਡ ਨਰਸੀ ਪਿੰਡ ਗਏ। ਭਗਤ ਨਾਮ ਦੇਵ ਜੀ ਦਾ ਜਨਮ ਸੰਨ ੧੨੭੦ ਈ: ਨੂੰ ਇਕ ਛੀਪੇ ਦੇ ਘਰ ਹੋਇਆ ਸੀ । ਨਾਮ ਦੇਵ ਜੀ ਨੇ ਚੌਧਵੀਂ ਸਦੀ ਵਿਚ ਸੂਰਮਤਾਈ ਦੇ ਨਵੇਂ ਪੂਰਨੇ ਪਾਏ ਸਨ । ਨਾਮ ਦੇਵ ਜੀ ਸਭ ਤੋਂ ਪਹਿਲਾਂ ਤਾਂ ਬ੍ਰਾਹਮਣ ਦੀ ਅਖੌਤੀ ਉਚਿਤਾ ਵਿਰੁੱਧ ਲੜੇ। ਭਾਵੇਂ ਉਨ੍ਹਾਂ ਨੂੰ ਸ਼ੂਦਰ ਕਹਿ-ਕਹਿ ਕੇ ਮੰਦਰਾਂ ਤੋਂ ਕਈ ਵਾਰ ਮਾਰ-ਮਾਰ ਨਸਾਇਆ ਗਿਆ ਪਰ ਉਹ ਆਤਮਾ ਦੀ ਉੱਚਤਾ ਦਾ ਢੰਡੋਰਾ ਦਿੰਦੇ ਰਹੇ। ਜਦ ਬ੍ਰਾਹਮਣ ਵੱਲ ਸੱਚਮੁੱਚ ਹੀ ਪਰਮਾਤਮਾ ਦੀ ਪਿੱਠ ਹੋ ਗਈ ਤਾਂ ਹੀ ਲੋਕਾਂ ਨੂੰ ਨਾਮ ਦੇਵ ਜੀ ਦੀਆਂ ਆਤਮਕ ਉਚਾਈਆਂ ਦਾ ਗਿਆਨ ਹੋਇਆ। ਕਈ ਵਾਰ ਪ੍ਰਭੂ ਦੇ ਪ੍ਰਤੱਖ ਮਿਲਾਪ ਦਾ ਭਗਤ ਜੀ ਨੇ ਅਨੰਦ ਮਾਣਿਆ।
ਫਿਰ ਭਗਤ ਨਾਮ ਦੇਵ ਜੀ ਇਹ ਉਪਦੇਸ਼ ਦੇ ਰਹੇ ਸਨ ਕਿ ਘਰ ਵਿਚ ਹੀ ਕਿਰਤ ਕਰਦਿਆਂ ਪ੍ਰਭੂ ਪਾਇਆ ਜਾ ਸਕਦਾ ਹੈ। 'ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲਿ' ਉਹਨਾਂ ਦਾ ਹੀ ਕਥਨ ਸੀ। 'ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ" ਵੀ ਉਹਨਾਂ ਦਾ ਹੀ ਸ਼ਬਦ ਹੈ। ਨਾਮ ਹੀ ਉਨ੍ਹਾਂ ਦਾ ਆਸਰਾ ਸੀ ਅਤੇ ਨਾਮ ਦਾ ਹੀ ਪ੍ਰਚਾਰ ਕਰਦੇ ਸਨ : 'ਮੈਂ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ। ਮੈਂ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ" ਵੀ ਉਨ੍ਹਾਂ ਦੇ ਬਚਨ ਹਨ। ਸਮੇਂ ਦੀ ਹਕੂਮਤ ਦੇ ਬਾਦਸ਼ਾਹ ਫ਼ਿਰੋਜ਼ ਤੁਗਲਕ ਵਿਰੁੱਧ ਜਿਵੇਂ ਉਹ ਡਟ ਖਲੋਤੇ, ਉਹ ਉਨ੍ਹਾਂ ਦੀ ਸੂਰਮਤਾਈ ਹੀ ਪ੍ਰਗਟਾਉਂਦਾ ਹੈ। ਮਾਂ ਤੱਕ ਨੇ ਕਿਹਾ ਕਿ ਕੀ ਹਰਜ ਹੈ ਜੋ ਉਹ ਬਾਦਸ਼ਾਹ ਦੇ ਆਖੇ ਲੱਗ 'ਖ਼ੁਦਾ' ਆਖ ਦੇਵੇ ਤਾਂ ਆਪ ਜੀ ਨੇ ਉਸੇ ਸਮੇਂ ਮਾਂ ਨੂੰ ਵੀ ਆਖ ਦਿੱਤਾ ਕਿ 'ਨ ਹਉ ਤੇਰਾ ਪੂੰਗਰਾ, ਨ ਤੂੰ ਮੇਰੀ ਮਾਇ॥ ਪਿੰਡ ਪਰੇ
1. ਰਾਮਕਲੀ, ਪੰਨਾ ੯੭੨
2. ਤਿਲੰਗ, ਪੰਨਾ ੭੨੭।