Back ArrowLogo
Info
Profile

          'ਓਅੰਕਾਰ' ਤੋਂ ਆਪ ਜੀ ਇੰਦੌਰ ਵੱਲ ਗਏ।

          ਇੰਦੌਰ : ਇੰਦੌਰ ਵਿਖੇ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਇਮਲੀ ਸਾਹਿਬ ਹੈ। ਲੋਕਾਂ ਨੂੰ ਬੁੱਤ ਪ੍ਰਸਤੀ ਤੋਂ ਵਰਜਿਆ। ਸ਼ਬਦ ਦੀ ਮਹੱਤਤਾ ਦਰਸਾਈ। ਕਹਿੰਦੇ ਹਨ ਕਿ ਜਦ ਲੋਕਾਂ ਆਦਰ ਨਾਲ ਗੁਰੂ ਜੀ ਨੂੰ ਛੁਹਣਾ ਚਾਹਿਆ ਤਾਂ ਉਹ ਦੇਖ ਹੈਰਾਨ ਰਹਿ ਗਏ ਕਿ ਗੁਰੂ ਨਾਨਕ ਜੀ ਨਿਰਾ ਨੂਰ ਹਨ। ਇਸ ਨਿਰਾ ਨੂਰ ਦਾ ਜ਼ਿਕਰ ਮਹੀਪਤ ਨੇ ਆਪਣੀ ਪੁਸਤਕ ਲੀਲਾ ਅੰਮ੍ਰਿਤ ਵਿਚ ਵੀ ਕੀਤਾ ਹੈ। ਉਥੋਂ ਹੋਵੇਗਾਬਾਦ, ਨਸਰੁਲਾ ਖ਼ਾਨ ਅਤੇ ਉਜੈਨ ਚਰਨ ਪਾਏ।

          ਫੇਰ ਠੱਗ ਮਿਲੇ : ਨਰਮਦਾ ਵਿਖੇ ਠੱਗਾ ਦੀ ਟੋਲੀ ਨੇ ਗੁਰੂ ਜੀ ਨੂੰ ਦੇਖ ਕੇ ਕਿਹਾ 'ਇਹ ਜੋ ਕੋਈ ਹੈ, ਇਸ ਪਾਸ ਵੱਡਾ ਮਾਲ ਹੈ। ਹੈ ਤਾਂ ਇਹ ਫ਼ਕੀਰਾਂ ਦੇ ਭੇਸ ਵਿਚ ਪਰ ਇਸ ਪਾਸ ਜ਼ਰ ਬਹੁਤ ਹੈ। ਇਸ ਦੇ ਮੱਥੇ ਮਾਇਆ ਦੀ ਡਲ੍ਹਕ ਹੈ। ਭੇਸ ਜ਼ਰੂਰ ਫ਼ਕੀਰਾਂ ਦਾ ਹੈ। ਡਲ੍ਹਕ ਏਸ ਦੇ ਮਾਥੇ ਦੁਨੀਆਂਦਾਰਾਂ ਦੀ ਹੈ।' ਠੱਗਾਂ ਨੂੰ ਆਪਣੇ 'ਤੇ ਨਜ਼ਰ ਰੱਖਦੇ ਦੇਖ ਗੁਰੂ ਮਹਾਰਾਜ ਮੁਸਕਰਾ ਦਿੱਤੇ। ਮਰਦਾਨੇ ਨੇ ਪੁੱਛਿਆ ਵੀ ਪਾਤਸ਼ਾਹ ਹੱਸਦੇ ਕਿਉਂ ਹੋ?' ਤਾਂ ਆਪ ਨੇ :

          'ਧਨੁ ਜੋਬਨੁ ਆਕ ਕੀ ਛਾਇਆ.

          ਬਿਰਧਿ ਭਏ ਦਿਨ ਪੁੰਨਿਆ॥

          ਨਾਨਕ ਨਾਮ ਬਿਨਾ ਦੋਹਾਗਣਿ ਛੂਟੀ ਝੂਠਿ ਵਿਛੁੰਨਿਆ।''

ਦਾ ਸ਼ਬਦ ਧਨਾਸਰੀ ਰਾਗ ਵਿਚ ਉਚਾਰਿਆ।

          ਸ਼ਬਦ ਦੀ ਐਸੀ ਚੋਟ ਵੱਜੀ ਕਿ ਠੱਗ ਕਹਿਣ ਲੱਗ ਪਏ: 'ਇਹ ਸੰਸਾਰੀ ਵੀ ਨਹੀਂ। ਫ਼ਕੀਰ ਵੀ ਨਹੀਂ। ਇਹ ਕੋਈ ਮਹਾਂਪੁਰਖ ਹੈ। ਪ੍ਰਮੇਸ਼ਰ ਕਉ ਮਿਲਿਆ ਹੋਇਆ ਹੈ। ਸਾਡੇ ਚੰਗੇ ਭਾਗੀਂ ਪ੍ਰਮੇਸ਼ਰ ਮਿਲਿਆ ਹੈ। ਜਦ ਠੱਗਾਂ ਸਿਰ ਝੁਕਾਇਆ ਤੇ ਦੱਸਿਆ ਕਿ ਤਿੰਨ ਦਿਨਾਂ ਤੋਂ ਆਪ ਜੀ ਦਾ ਪਿੱਛਾ ਕਰ ਰਹੇ ਹਾਂ ਅਤੇ ਇਕ ਪਲ ਵੀ ਤੁਹਾਨੂੰ ਉਹਲੇ ਨਹੀਂ ਹੋਣ ਦਿੱਤਾ ਤਾਂ ਪਰਉਪਕਾਰੀ ਬਾਬੇ ਨੇ ਰਹਿਮਤ ਕਰਦੇ ਕਿਹਾ : 'ਮਰਦਾਨਿਆਂ ਇਕ ਟਿਕ ਜਿਉ ਧਿਆਨ ਲਾਇਆ। ਇਹਨਾਂ ਨੂੰ ਐਸਾ ਮਾਲ ਦੇਹ ਜੋ ਇਹ ਤਰਨਿ, ਇਹ ਡੁੱਬੇ ਜਾਂਦੇ ਹਨ। ਉਨ੍ਹਾਂ ਨੂੰ ਸਹਿਜ ਤੇ ਸਿਫ਼ਤ-ਸਾਲਾਹ ਦੀ ਬਖ਼ਸ਼ਸ਼ ਮਿਲੀ।

          ਉਜੈਨ : ਉਜੈਨ ਵਿਖੇ ਕੁੰਭ ਦੇ ਚਾਰ ਮੇਲਿਆਂ ਵਿਚੋਂ ਇਕ ਮੇਲਾ ਬ੍ਰਹਮਪੁਰੀ ਕਰਕੇ ਵੀ ਪ੍ਰਸਿੱਧ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਬ੍ਰਹਮਾ ਦੀ ਕਿੱਲੀ ਉਥੇ ਹੈ ਜਿਸ ਦੇ ਗਿਰਦ ਸਾਰਾ ਸੰਸਾਰ ਘੁੰਮ ਰਿਹਾ ਹੈ। ਗੁਰੂ ਮਹਾਰਾਜ ਜੀ ਨੇ ਇਕ ਬ੍ਰਹਮ ਦੀ ਉਪਾਸਨਾ ਦਾ ਉਪਦੇਸ਼ ਦਿੱਤਾ।

          ਜਿਨ੍ਹਾਂ ਨੇ ਉਸ ਪ੍ਰਭੂ ਨੂੰ ਰੀਝਾ ਲਿਆ ਹੈ ਉਸ ਦੀ ਛਾਂ ਠੰਢੀ ਤੇ ਮਿੱਠੀ ਹੋ ਜਾਂਦੀ ਹੈ। ਪਰਮਾਤਮਾ ਨਹੀਂ ਮਿਲ ਸਕੇਗਾ ਜੇ ਪਦਾਰਥਾਂ ਤੇ ਪੱਥਰਾਂ ਨਾਲ ਹਿਤ ਲਗਾਈ ਰੱਖਿਆ:

1. ਧਨਾਸਰੀ ਮਹਲਾ ੧. ਪੰਨਾ ੬੮੯।

111 / 237
Previous
Next