Back ArrowLogo
Info
Profile

          ਸੁਣਿ ਭਰਥਰਿ ਨਾਨਕੁ ਕਹੈ ਬੀਚਾਰੁ ॥

          ਨਿਰਮਲ ਨਾਮੁ ਮੇਰਾ ਆਧਾਰੁ ॥ (ਆਸਾ ਮਹਲਾ ੧, ਅਸਟਪਦੀਆਂ, ਪੰਨਾ ੪੧੧)

          ਸੋਰਠ ਦੇਸ਼ : ਉਜੈਨ ਤੋਂ ਪੱਛਮ ਵੱਲ ਸੋਰਾਸ਼ਟਰ ਵੱਲ ਚੱਲ ਪਏ। ਜਨਮ ਸਾਖੀ ਵਾਲਾ ਲਿਖਦਾ ਹੈ ਕਿ 'ਸੋਰਠ ਕੀ ਧਰਤੀ ਗਏ। ਜਨਮ ਸਾਖੀ ਵਾਲਿਆਂ ਇਹ ਅਹਿਤਿਆਤ ਵਰਤੀ ਹੈ ਕਿ ਦੇਸ਼ ਜਾਂ ਪ੍ਰਦੇਸ਼ ਦਾ ਨਾਂ ਨਾ ਦੇ ਕੇ 'ਧਨਾਸਰੀ ਦੇਸ਼' ਆਦਿ ਵਰਤ ਕੇ ਦੇਸ਼ਾਂ ਤੇ ਪ੍ਰਾਂਤਾਂ ਦੀ ਵੰਡ ਨੂੰ ਨਹੀਂ ਪ੍ਰਗਟਾਇਆ। ਦੇਸ਼ ਦੀਆਂ ਹੱਦਾਂ ਤਾਂ ਨਿੱਤ ਦੇ ਸਿਆਸੀ ਹੱਲਿਆਂ ਨਾਲ ਵਧਦੀਆਂ ਘਟਦੀਆਂ ਰਹਿੰਦੀਆਂ ਹਨ ਪਰ ਐਸਾ ਲਿਖਣ ਨਾਲ ਕਿਸੇ ਨੂੰ ਸਮਝਣ ਵਿਚ ਦੇਰੀ ਨਹੀਂ ਲੱਗੇਗੀ । ਜਿਵੇਂ 'ਸੋਰਠ ਕੀ ਧਰਤੀ ਭਾਵ ਸੋਰਾਸ਼ਟਰ, ਆਸਾ ਦੇਸ਼ ਭਾਵ ਪੰਜਾਬ, ਮੁਲਤਾਨ, ਬਹਾਵਲਪੁਰ ਤੇ ਸਿੰਧ। ਧਨਾਸਰੀ ਦੇਸ਼ ਭਾਵ ਤਿਲੰਗ, ਕਿਲੋਗ ਤੇ ਦੱਖਣ ਦਾ ਪੂਰਬੀ ਕਿਨਾਰਾ। ਉਥੇ ਹੀ ਭਾਈ ਮਰਦਾਨਾ ਜੀ ਨਾਲ ਹੋਈ ਗੱਲਬਾਤ ਇਸ ਕਥਨ ਨੂੰ ਹੋਰ ਸਪੱਸ਼ਟ ਕਰ ਦੇਵੇਗੀ। ਉਜੈਨ ਤੋਂ ਅੱਗੇ ਟੁਰੇ ਤਾਂ ਮਰਦਾਨਾ ਜੀ ਨੇ ਪੁੱਛਿਆ ਕਿ ਪਾਤਸ਼ਾਹ ਇਹ ਕਵਨ ਧਰਤੀ ਹੈ? ਗੁਰੂ ਜੀ ਨੇ ਕਿਹਾ, 'ਸੋਰਠ ਰਾਗ ਗਾਈਦਾ ਹੈ। ਇਹ ਸੋਰਠ ਕੀ ਧਰਤੀ ਹੈ। ਫਿਰ ਮਰਦਾਨੇ ਪੁੱਛਿਆ, 'ਜੀ ਇਹ ਉਹ ਹੀ ਸੋਰਠ ਹੈ ਜਿਸ ਨੂੰ ਬੀਜੇ ਵਾਲੀ ਆਖਿਆ ਜਾਂਦਾ ਹੈ।' ਮਹਾਰਾਜ ਨੇ ਕਿਹਾ 'ਹਾ, ਮਰਦਾਨਿਆਂ ਉਹ ਹੀ ਬੀਜੇ ਵਾਲਾ ਸੋਰਠ ਹੈ।' ਇਹ ਮੂੰਹ ਚੜ੍ਹੀ ਗੱਲ ਸੀ ਕਿ ਬੀਜਾ ਸੌਰਾਸ਼ਟਰ ਕਾਠੀਆਵਾੜ ਦਾ ਇਕ ਪ੍ਰੇਮੀ ਸੀ ਜਿਸ ਦਾ ਸੋਰਠ ਨਾਮੀ ਇਕ ਲੜਕੀ ਨਾਲ ਪ੍ਰੇਮ ਹੋ ਗਿਆ। ਹੀਰ ਰਾਂਝੇ ਵਾਂਗ ਪ੍ਰਸਿੱਧ ਹੋਏ । ਪਿੱਛੋਂ ਭਾਈ ਗੁਰਦਾਸ ਜੀ ਨੇ ਵੀ ਲਿਖਿਆ :

          'ਸੋਰਠ ਬੀਜਾ ਗਾਵੀਐ. ਜਸ ਸੁਘੜਾਵਾਤੀ ।'

ਉਥੇ ਹੀ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਦੱਸਿਆ ਕਿ ਰਾਗ ਉਹ ਹੀ ਭਲਾ ਹੈ ਜਿਸ ਨਾਲ ਸੱਚਾ ਮਨ ਵੱਸੇ।

          ਜੈਨੀਆਂ ਨੂੰ ਉਪਦੇਸ਼ : ਬੜੌਦਾ ਤੋਂ ਅਹਿਮਦਾਬਾਦ ਸਾਬਰਮਤੀ ਨਦੀ ਦੇ ਕਿਨਾਰੇ ਅਤੇ ਫਿਰ ਕੈਂਬੇ ਦੀ ਖਾੜੀ ਅਤੇ ਭਾਵ ਨਗਰ ਪੁੱਜੇ। ਭਾਵ ਨਗਰ ਦੇ ਨੇੜੇ ਹੀ ਪਾਲੀਤਾਣੇ ਜੰਨੀਆਂ ਦੇ ਇਕ ਫ਼ਿਰਕੇ ਅਨਭੀ ਸਰੋਵੜਿਆਂ ਦਾ ਪ੍ਰਸਿੱਧ ਮੰਦਰ ਹੈ। ਮੰਦਰ ਵਿਚ ਧਨ ਪਦਾਰਥ, ਸੋਨਾ ਚਾਂਦੀ ਦੀ ਬਹੁਤਾਤ ਹੈ। ਪਰ ਜੈਨੀਆਂ ਦੇ ਆਗੂ ਆਪੂੰ ਕੁਚੀਲ ਰਹਿੰਦੇ ਹਨ ਤੇ ਪਾਣੀ ਤੱਕ ਨੂੰ ਨਹੀਂ ਵਰਤਦੇ। ਜੈਨੀ ਕਹਿੰਦੇ ਹਨ ਕਿ 'ਪਹਿਲਾ ਪਾਣੀ ਜੀਉ' ਹੈ ਤੇ ਪਾਣੀ ਦੀ ਵਰਤੋਂ ਨਾਲ ਜੀਵ ਹੱਤਿਆ ਹੁੰਦੀ ਹੈ। ਗੁਰੂ ਮਹਾਰਾਜ ਨੇ ਸਵੱਛ ਰਹਿਣ ਦਾ ਉਪਦੇਸ਼ ਦਿੱਤਾ। ਸਮਝਾਇਆ : ਪਾਣੀ ਦੀ ਵਰਤੋਂ ਵਿਚ ਹਿੱਸਾ ਨਹੀਂ ਹੈ। ਹਿੰਸਾ ਹੈ ਕਿਸੇ ਦਾ ਦਿਲ ਦੁਖਾਉਣਾ ਤੇ ਕਿਸੇ 'ਤੇ ਹੁੰਦੇ ਜ਼ੋਰ ਜ਼ੁਲਮ ਨੂੰ ਸਹਾਰੀ ਜਾਣਾ। ਉਹਨਾਂ ਦੇ ਸਿਰ ਸੱਤ ਬੁੱਕਾ ਸਵਾਹ, 'ਸਤ ਚਟੇ ਚਟੇ ਸਿਰਿ ਛਾਈ', ਜੋ ਐਸੀਆਂ ਮਨੌਤਾਂ ਰੱਖਦੇ ਆਂਵਦੇ ਹਨ ਕਿ ਜਲ ਤੱਕ ਦੀ ਵਰਤੋਂ ਨਹੀਂ ਕਰਨੀ। 'ਬਿਨੁ ਸਬਦੈ ਆਚਾਰੁ

113 / 237
Previous
Next