Back ArrowLogo
Info
Profile

ਨ ਕਿਨ ਹੀ ਪਾਇਆ" ਦਾ ਉਪਦੇਸ਼ ਦ੍ਰਿੜਾਇਆ।

          ਚਾਰਵਾਕੀਆਂ ਨੂੰ ਉਪਦੇਸ਼ : ਚਾਰਵਾਕੀਏ ਉਹ ਹਨ ਜੋ ਸ਼ਿਵ ਦੇ ਖੱਬੇ ਪਾਸੇ (ਵਾਮ) ਇਸਤਰੀ ਰੂਪ ਦੇ ਪੂਜਕ ਹਨ। ਇਨ੍ਹਾਂ ਨੂੰ ਪੰਜ ਮਕਾਰੀਏ ਵੀ ਕਹਿੰਦੇ ਹਨ। ਪੰਜ 'ਮ ਮਦਿਰਾ, ਮਾਸ, ਮੈਥੁਨ, ਮਾਇਆ ਤੇ ਮੁਦਰਾ (ਭੁੱਜੇ ਹੋਏ ਚਿੜਵੜੇ ਤੇ ਸੇਵੀਆਂ) ਦੇ ਸੇਵੀ ਹਨ। ਗੁਰੂ ਜੀ ਨੇ ਸ਼ੁੱਭ ਕਰਮੀ ਦਾ ਮਾਰਗ ਦਰਸਾਇਆ।

          ਪਾਲੀਤਾਣਾ ਤੋਂ ਸੋਮਨਾਥ ਪੁੱਜੇ। ਇਸੇ ਨੂੰ ਮਹਿਮੂਦ ਗਜ਼ਨਵੀ ਨੇ ਲੁੱਟਿਆ ਸੀ। ਸਮੇਂ ਦੇ ਗੁਜ਼ਰਨ ਨਾਲ ਲੋਕਾਂ ਦਾ ਸਾਰਾ ਧਨ ਤੇ ਖੂਬਸੂਰਤੀ ਇਹਨਾਂ ਮੰਦਰਾਂ ਵਿਚ ਇਕੱਠੀ ਹੋ ਗਈ ਸੀ। ਮੰਦਰ ਧਰਮ ਦੀ ਥਾਂ ਨਾ ਰਹਿ ਕੇ ਐਸ਼ਗਾਹ ਬਣ ਗਏ ਸਨ । ਧਰਮ ਅਸਥਾਨਾਂ ਦੇ ਰਾਖੇ ਧਨ ਪਦਾਰਥ ਦਾ ਜਲਵਾ ਦਿਖਾ ਕੇ ਭੋਲੇ ਭਾਲੇ ਮਨੁੱਖਾਂ ਨੂੰ ਖਿੱਚ ਪਾ ਕੇ ਉਨ੍ਹਾਂ ਪਾਸੋਂ ਜਮ੍ਹਾਂ ਪੂੰਜੀ ਖੋਹ ਲੈਂਦੇ ਸਨ। ਗੁਰੂ ਮਹਾਰਾਜ ਨੇ ਇਹਨਾਂ ਪਦਾਰਥਾਂ ਦੀ ਨਾਸ਼ਵੰਤਤਾ 'ਤੇ ਜ਼ੋਰ ਦਿੱਤਾ।

          ਉਥੋਂ ਜੂਨਾਗੜ੍ਹ ਨਰਸੀ ਭਗਤ ਦੇ ਪਿੰਡ ਅਤੇ ਦਾਤਾ ਗੰਜ ਬਖ਼ਸ਼ ਦੇ ਮਕਬਰੇ 'ਤੇ ਜਾ ਕੇ ਮੁਸਲਮਾਨਾਂ ਨੂੰ ਕਬਰ ਪੂਜਣ ਤੋਂ ਵਰਜਿਆ। ਜੂਨਾਗੜ੍ਹ ਤੋਂ ਗਿਰਨਾਰ, ਜਿੱਥੇ ਕੇਵੜੇ ਦੇ ਜੰਗਲ ਹਨ ਅਤੇ ਜਿੱਥੇ ਚਾਰੇ ਪਾਸੇ ਖ਼ੁਸ਼ਬੂਈ ਰਹਿੰਦੀ ਹੈ. ਗਏ। ਉਥੇ ਅੰਦਰ ਦੀ ਸੁੰਦਰਤਾ ਪੈਦਾ ਕਰਨ 'ਤੇ ਜ਼ੋਰ ਦਿੱਤਾ । ਲੋਕੀਂ ਦੁਰਗਾ, ਗੋਰਖ, ਕਾਲਿਕਾ ਤੇ ਦਤਾਤ੍ਯ ਦੇ ਪੁਜਾਰੀ ਸਨ। ਸਾਰਿਆਂ ਨੂੰ ਇਕ ਪਰਮਾਤਮਾ ਦੀ ਪੂਜਾ ਦਾ ਮਹੱਤਵ ਦ੍ਰਿੜਾਇਆ ਅਤੇ ਉਥੋਂ ਸੁਦਾਮਾਪੁਰੀ (ਪੋਰਬੰਦਰ), ਸੀਤਾ। ਮੁੰਦਰੀ, ਪੰਜ ਤੀਰਥ ਪੁੱਜੇ। ਸੁਦਾਮਾਪੁਰੀ ਤੋਂ ਦੁਆਰਵਤੀ ਤੇ ਦੁਆਰਕਾ ਪੁੱਜੇ। ਦੁਆਰਕਾ ਸੱਤ ਪੁਰੀਆਂ ਵਿਚੋਂ ਇਕ ਕਰ ਕੇ ਜਾਣੀ ਜਾਂਦੀ ਹੈ। ਧਾਮ ਵੀ ਹੈ ਤੇ ਸ੍ਰੀ ਕ੍ਰਿਸ਼ਨ ਜੀ ਦਾ ਰਾਜ ਸਥਲ ਹੋਣ ਦਾ ਉਸ ਨੂੰ ਮਾਣ ਹੈ। ਕ੍ਰਿਸ਼ਨ ਜੀ ਨੂੰ ਦੁਆਰਕਾ ਧੀਸ਼ ਵੀ ਕਿਹਾ ਜਾਂਦਾ ਹੈ। ਪੱਥਰ ਪੂਜਣ ਤੇ 'ਰਣਛੋੜ' ਦੀ ਮੂਰਤੀ ਪੂਜਾ ਤੋਂ ਵਰਜ ਕੇ ਗੁਰੂ ਨਾਨਕ ਜੀ ਭੁੱਜ ਵੱਲ ਚੱਲ ਪਏ।

          ਜਿੱਥੇ-ਜਿੱਥੇ ਗੁਰੂ ਬਾਬੇ ਦੇ ਚਰਨ ਪਏ ਉਥੇ ਪਿੱਛੋਂ ਸੰਗਤਾਂ ਬਣੀਆਂ। ਭਾਈ ਮੁਹਕਮ ਸਿੰਘ ਜੀ ਦਾ ਦੁਆਰਕਾ ਤੋਂ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੈਸਾਖੀ ਵਾਲੇ ਦਿਨ ਸੀਸ ਭੇਟ ਕਰਨਾ ਦਰਸਾਉਂਦਾ ਹੈ ਕਿ ਸਮਾਂ ਪਾ ਕੇ ਪਾਏ ਬੀਜ ਨੂੰ ਕਿੰਨਾ ਸੁੰਦਰ ਫਲ ਲੱਗਾ।

1. ਮਲਾਰ ਕੀ ਵਾਰ ਮਹਲਾ ੧, ਪੰਨਾ ੧੨੮੫।

114 / 237
Previous
Next