

7.
ਦੁਆਰਕਾ ਤੋਂ ਸੁਲਤਾਨਪੁਰ
ਰਣਕਛ : ਦੁਆਰਕਾ ਤੋਂ ਦਸ ਕੋਹ ਰਾਮੜੇ ਪਿੰਡ ਵਿਚ ਲੋਕਾਂ ਨੂੰ ਸਰੀਰ 'ਤੇ ਦਾਗ ਲਗਾਉਂਦਾ ਦੇਖ ਉਪਦੇਸ਼ ਕੀਤਾ ਕਿ ਸਰੀਰ ਨੂੰ ਅਜਿਹੇ ਕਸ਼ਟ ਦੇਣੇ ਠੀਕ ਨਹੀਂ। ਠੇਕੇਦਾਰ ਚਾਰ ਪੈਸੇ ਲੈ ਕੇ ਸੰਖ, ਚੱਕਰ, ਗਦਾ, ਪਦਮਾ ਦੇ ਚਿੰਨ੍ਹ ਧਾਤੂ ਦੇ ਬਣੇ ਹੋਏ ਅੱਗ ਵਿਚ ਲਾਲ ਕਰ ਕੇ, ਜਿਵੇਂ ਪਸ਼ੂ ਨੂੰ ਦਾਗੀਦਾ ਹੈ, ਸਰੀਰ 'ਤੇ ਦਾਗ ਦਿੰਦੇ ਹਨ। ਅਗਿਆਨੀ ਆਪਣੇ ਸਰੀਰ 'ਤੇ ਦਾਗ ਲਗਵਾ ਲੈਂਦਾ ਹੈ। ਬੈਰਾਗੀ ਤਾਂ ਦਗਾਏ ਬਿਨਾਂ ਚੁੱਕੇ 'ਤੇ ਵੀ ਨਹੀਂ ਚੜ੍ਹਦੇ। ਕਈ-ਕਈ ਮਹੀਨੇ ਸਰੀਰ ਵਿਚ ਕਸ਼ਟ ਰਹਿੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਦੇ ਨਾਮ ਦੀ ਛਾਪ ਹਿਰਦੇ 'ਤੇ ਲਗਾਉਣ ਲਈ ਕਿਹਾ।
ਉਥੋਂ ਬੇਟ ਦੁਆਰਕਾ ਜਿੱਥੇ ਕ੍ਰਿਸ਼ਨ ਜੀ ਜਰਾਸਿੰਧ ਨਾਲ ਲੜਦੇ ਹੋਏ ਆ ਲੁਕੇ ਸਨ. ਪੁੱਜੇ। ਉਥੇ ਸ਼ੇਖ ਤਲਾਈ ਕਿਨਾਰੇ, ਜਿੱਥੇ ਪਿੱਛੋਂ ਗੁਰੂ ਸੰਗਤ ਬਣੀ ਸੀ, ਜਾ ਬੈਠੇ । ਉਪਦੇਸ਼ ਦਿੱਤਾ ਕਿ ਅਕਾਲ ਪੁਰਖ ਦੀ ਪਨਾਹ ਹੀ ਕੇਵਲ ਜਰਵਾਣੇ ਤੋਂ ਬਚਾ ਸਕਦੀ ਹੈ। ਰਣਕਛ ਦੀ ਦਲ-ਦਲ ਪਾਰ ਕਰਕੇ ਅੰਜਾਰ, ਜਿੱਥੇ ਹੁਣ ਧਰਮਸਾਲ ਹੈ ਰਘੂਭਾਟੀਏ ਸੇਠ ਦੇ ਪਾਸ ਠਹਿਰੇ। 'ਰਣਕਛ ਦੀ ਵੱਡੀ ਉਜਾੜ ਖਾਣ ਨੂੰ ਆਉਂਦੀ ਹੈ । ਜਦ ਮਹਾਰਾਜ ਨੇ ਹੁਸ਼ਿਆਰ ਹੋਣ ਲਈ ਕਿਹਾ, ਤਾਂ ਮਰਦਾਨਾ ਬੋਲਿਆ: 'ਜੀ ਕਿਉਂ ਕਰ ਉਸੀਆਰ (ਹੁਸ਼ਿਆਰ) ਹੋਵਾਂ, ਉਜਾੜਿ ਵਿਚ ਆਇ ਪਇਆ। ਤਬ ਬਾਬੇ ਕਿਹਾ: 'ਮਰਦਾਨਿਆ। ਅਸੀਂ ਉਜਾੜਿ ਵਿਚ ਨਾਹੀ, ਅਸੀਂ ਵਸਦੀ ਵਿਚ ਹਾਂ. ਜਿੱਥੇ ਨਾਉਂ ਚਿੱਤ ਆਂਵਦਾ ਹੈ ਉਹ ਥਾਂ ਵਸੀ ਹੋਈ ਹੁੰਦੀ ਹੈ। ਉਥੇ ਹੀ ਮਰਦਾਨਾ ਜੀ ਨੇ ਕਿਹਾ : 'ਪਾਤਸ਼ਾਹ ਤਾਂ ਰਹਾਂ ਤੇਰੇ ਪਾਸ ਜੇ ਮੇਰੀ ਭੁੱਖ ਗਵਾਵਹਿ, ਜੋ ਤੇਰਾ ਆਹਾਰ ਹੋਵੈ, ਸੋ ਮੇਰਾ ਹੋਵੈ। ਜੇ ਐਸੀ ਰਹਿਮਤ ਕਰੇਂ ਤਾਂ ਪਾਸ ਰਵਾਂ। ਜਾਂ ਏਹ ਬਚਨ ਕਰਹਿ, ਜੇ ਮੇਰੇ ਕਰਮ ਵੀ ਨ ਬੀਚਾਰਹਿ ਤਾਂ ਤਉ ਤੇਰੇ ਨਾਲ ਰਹਾਂ, ਜੇ ਇਹ ਤੂੰ ਕਰੇ, ਨਾਹੀ ਤਾਂ ਮੈਨੂੰ ਵਿਦਾ ਕਰ। ਤਬ ਗੁਰ ਬਾਬੇ ਆਖਿਆ: 'ਜਾਹਿ ਵੈ ਮਰਦਾਨਿਆਂ। ਤੂੰ ਦੀਨ ਦੁਨੀ ਨਿਹਾਲ ਹੋਇਆ। ਜਿੱਥੇ ਤੇਰਾ ਵਾਸਾ, ਉਥੇ ਮੇਰਾ।' ਮਰਦਾਨਾ ਦੀ ਸਹੀ ਸ਼ਖ਼ਸੀਅਤ ਇਹ ਬਚਨ ਪੜ੍ਹ ਕੇ ਸਾਹਮਣੇ ਉਘੜ ਆਂਵਦੀ ਹੈ। ਮਰਦਾਨਾ ਜੀ ਆਪਣੇ ਸਰੀਰ ਤੇ ਦੁਖੜੇ ਸਹਾਰ ਕੇ ਸਾਡੇ