Back ArrowLogo
Info
Profile

ਲਈ ਪੂਰਨੇ ਪਾ ਰਹੇ ਸਨ।

          ਨਾਮ ਖ਼ੁਸ਼ਬੂ : ਅੰਜਾਰ ਤੋਂ ਮੁੰਦਰੇ, ਸਮਕਾ, ਮੰਡੀ, ਮਾਂਡਵੀ ਮੰਦਰ ਪੁੱਜੇ। ਮਾਂਡਵੀ ਲੋਕੀਂ ਭੈਰਵੀ ਚੱਕਰ ਦੀ ਉਪਾਸਨਾ ਕਰਦੇ ਹਨ। ਉਨ੍ਹਾਂ ਨੂੰ ਨਾਮ ਚੱਕਰ ਵਿਚ ਰਹਿਣ ਦਾ ਉਪਦੇਸ਼ ਦੇ ਕੇ ਲਖ ਪਤ, ਭੁਜ ਤੇ ਆਸਾਪੁਰੀ, ਜਿੱਥੇ ਜੈਨੀਆਂ ਦੀ ਕਾਪੜੀਆਂ ਪੰਥ ਦੀ ਸ਼ਾਖਾ ਹੈ, ਪੁੱਜੇ। ਉਥੇ ਹੀ ਐਸੀ ਮਿੱਟੀ ਮਿਲਦੀ ਹੈ ਜਿਸਨੂੰ ਸਾੜਨ ਨਾਲ ਚਾਰੇ ਪਾਸੇ ਖ਼ੁਸ਼ਬੂ ਫੈਲ ਜਾਂਦੀ ਹੈ। ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਜੇ ਮਿੱਟੀ ਨੂੰ ਇੰਨੀ ਖ਼ੁਸ਼ਬੂ ਮਿਲਦੀ ਹੈ ਅਤੇ ਇਹ ਸਰੀਰ ਵੀ ਮਿੱਟੀ ਹੈ ਜੇ ਇਸ ਨੂੰ ਸੁਖਾਇਆ ਨਾਮ ਨਾਲ ਸਾਧ ਲਿਆ ਜਾਏ ਤਾਂ ਇਸ ਵਿਚੋਂ ਐਸੀ ਖ਼ੁਸ਼ਬੂ ਨਿਕਲੇਗੀ ਜੋ ਕਦੇ ਨਹੀਂ ਮੁੱਕੇਗੀ। ਉਥੋਂ ਭੀਮ ਉਡਿਆਰ ਪੁੱਜੇ।

          ਭੀਮ ਉਡਿਆਰ : ਭੀਮ ਉਡਿਆਰ ਨੂੰ ਗੁਜਰਾਤ ਦਾ ਗਯਾ ਕਰਕੇ ਜਾਣਿਆ ਅਤੇ ਪੂਜਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਉਥੇ ਵੀ 'ਏਕੋ ਨਾਮ ਆਧਾਰ' ਦਾ ਉਪਦੇਸ਼ ਦਿੱਤਾ। ਮਹਾਰਾਜ ਨੇ ਆਪਣਾ ਟਿਕਾਣਾ ਨਾਰਾਇਣ ਸਰੋਵਰ ਕਿਨਾਰੇ ਕੀਤਾ ਸੀ। ਉਥੇ ਹੁਣ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਹੈ। ਮਿਹਰਬਾਨ ਜੀ ਨੇ ਲਿਖਿਆ ਹੈ ਕਿ 'ਆਗੈ ਕਉ ਉਦਿਆਨ (ਉਜਾੜ) ਕੀ ਧਰਤੀ ਦੇਖਤੇ-ਦੇਖਤੇ ਦੂਰਿ- ਦੂਰਿ ਜਾਇ ਪੜੇ, ਜਹਾਂ ਜਹਾਂ ਉਜਾੜਿ ਬਾਲੂ ਰੇਤੁ ਬਲੁ ਵਸਦੀ ਕਹਾ ਹੀ ਨਾ ਪਾਈਐ। ਜੇ ਪਾਈਐ ਤਉ ਪੈਂਡਾ ਦੂਰਿ-ਦੂਰਿ ਵਸਦੀ ਜਾਇ ਪਹੁੰਚਣਾ ਕਠਨ, ਪੈਂਡੇ ਮਹਿ ਠਗਵਾੜੇ ਬਹੁਤ ਮਾਰਣ ਹਾਰੇ। ਜੇ ਕੇ ਉਨ੍ਹਾਂ ਚੋਰਾਂ ਤੇ ਬੱਚੀਐ (ਬਚ ਜਾਈਏ) ਤਾਂ ਪੈਂਡੇ ਮਹਿ ਪਿਆਸਾ ਹੀ ਮਰ ਜਾਇ। ਬਾਬੇ ਕਉ ਨ ਭੁੱਖ ਨ ਪਿਆਸ ਸੀ । ਤਬ ਊਹਾ ਮਾਰੂ ਦੇਸ ਕੇ ਥਲ ਮਹਿ ਇਕ ਨਗਰ ਥਾ, ਓਹਾ ਹੀ ਆਇ ਨਿਕਲਿਆ।

          ਨਾਥ ਦੁਆਰਾ : ਭੀਮ ਉਡਿਆਰ ਤੋਂ ਆਬੂ, ਜੈਨੀਆਂ ਦੇ ਮੰਦਰ ਵਿਚ ਜਾ ਕੇ 'ਨਾਮ ਬਿਨਾ ਕੋ ਕਛੁ ਨਾਹੀ, ਗੁਰਿ ਪੂਰੈ ਪੂਰੀ ਮਤਿ ਕੀਨ' ਦਾ ਉਪਦੇਸ਼ ਦਿੱਤਾ। ਆਬੂ ਤੋਂ ਉਦੈਪੁਰ ਤੇ ਪ੍ਰਸਿੱਧ ਤੀਰਥ ਨਾਥ ਦੁਆਰ ਪੁੱਜੇ। ਜਨਮ ਸਾਖੀ ਵਿਚ ਲਿਖਿਆ ਹੈ: 'ਤਬ ਰਾਜਪੂਤਾਂ ਕੀ ਧਰਤੀ ਏਕ ਨਗਰ ਮਹਿ ਆਇ ਬਸੇ। ਨਾਥ ਦੁਆਰਾ ਮੰਦਰ ਗੋਕਲ ਦੇ ਗੁਸਾਈ, ਕ੍ਰਿਸ਼ਨ ਜੀ ਦਾ ਹੈ। ਇਥੇ ਕ੍ਰਿਸ਼ਨ ਜੀ ਦੀ ਇਕ ਮੂਰਤੀ ਹੈ, ਜਿਸ ਨੇ ਗੋਵਰਧਨ ਚੁੱਕਿਆ ਹੋਇਆ ਹੈ। ਛਿਆਂ ਰੁੱਤਾਂ ਦੇ ਮੇਵੇ ਤੇ ਬਸਤਰ ਭੇਜ ਪਹਿਰਣ ਹਿਤ ਠਾਕੁਰ ਨੂੰ ਵੱਖਰੇ-ਵੱਖਰੇ ਲਗਾਏ ਜਾਂਦੇ ਹਨ। ਜਿੰਨਾ ਧਨ ਦੌਲਤ ਉਸ ਮੰਦਰ ਵਿਚ ਹੈ ਸ਼ਾਇਦ ਹੀ ਕਿਸੇ ਮੰਦਰ ਜਾਂ ਧਰਮ ਅਸਥਾਨ 'ਤੇ ਹੋਵੇ। ਅੰਨ੍ਹੀ ਸ਼ਰਧਾ ਹੈ। ਉਥੋਂ ਦਾ ਮਹੰਤ ਗੁਸਾਈਂ ਰਤਨ ਜੜਤ ਗਹਿਣੇ। ਸੁੰਦਰ ਕੱਪੜੇ, ਅਤਰ ਫਲੇਲ ਧਾਰਨ ਕਰਕੇ ਜਾਣ ਬੁੱਝ ਕੇ ਗੁਰੂ ਜੀ ਕੋਲੋਂ ਲੰਘਿਆ ਤਾਂ ਮਰਦਾਨਾ ਜੀ ਨੇ ਕਿਹਾ ਕਿ ਇਹ ਕਿੰਨੇ ਹੰਕਾਰ ਵਿਚ ਹੈ। ਗੁਰੂ ਨਾਨਕ ਦੇਵ ਜੀ ਨੇ ਉਸੇ ਸਮੇਂ ਸ਼ਬਦ ਦੀ ਚੋਟ ਮਾਰਦੇ ਕਿਹਾ: 'ਵਧੀਆ- ਵਧੀਆ ਕੱਪੜੇ ਪਹਿਨਣੇ ਤੇ ਪਹਿਨ ਕੇ ਦੂਜਿਆਂ ਨੂੰ ਵਿਖਾਲਣ ਦਾ ਕੀ ਫ਼ਾਇਦਾ। ਪਰਮਾਤਮਾ ਦੇ ਚਰਨਾਂ ਵਿਚ ਜੁੜਨ ਤੋਂ ਬਿਨਾਂ ਸੁਖ ਹੋਰ ਕਿਧਰੇ ਵੀ ਨਹੀਂ ਮਿਲ ਸਕਦਾ:

1. ਮਾਰੂ ਮਹਲਾ ੧, ਪੰਨਾ ੧੦੧੦।

116 / 237
Previous
Next