Back ArrowLogo
Info
Profile

          'ਕਿਆ ਪਹਿਰਉ ਕਿਆ ਓਵਿ ਦਿਖਾਵਉ॥

          ਬਿਨੁ ਜਗਦੀਸ ਕਹਾ ਸੁਖੁ ਪਾਵਉ॥ ੧॥ ਰਹਾਉ॥ (ਗਉੜੀ ਮਹਲਾ ੧, ਪੰਨਾ ੨੨੫)

          ਜੇ ਅਤਰ ਤੇ ਚੰਦਨ ਆਪਣੇ ਸਰੀਰ 'ਤੇ ਲਾ ਲਿਆ ਜਾਵੇ, ਰੇਸ਼ਮ ਤੇ ਰੇਸ਼ਮੀ ਕੱਪੜੇ ਪਹਿਣ ਕੇ ਹੰਢਾਏ ਜਾਣ, ਪਰ ਜੇ ਪਰਮਾਤਮਾ ਦਾ ਨਾਂ ਨਹੀਂ ਤਾਂ ਦੁੱਖ ਹੀ ਦੁੱਖ ਹੈ :

          'ਚੋਆ ਚੰਦਨੁ ਅੰਕਿ ਚੜਾਵਉ॥

          ਪਾਟ ਪਟੰਬਰ ਪਹਿਰਿ ਹਢਾਵਉ॥

          ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ॥੧॥ (ਗਉੜੀ ਮਹਲਾ ੧, ਪੰਨਾ ੨੨੫)

          ਜਦ ਮਹੰਤ ਦੇ ਕੰਨਾਂ ਵਿਚ ਇਹ ਆਵਾਜ਼ ਪਈ ਤਾਂ ਉਹ ਗੁਰੂ ਚਰਨਾਂ ’ਤੇ ਆ ਢੱਠਾ। ਉਸ ਨੇ ਪੁੱਛਿਆ ਕਿ ਸੇਵਾ ਕਿਹੜੀ ਉੱਤਮ ਹੈ ਤਾਂ ਗੁਰੂ ਜੀ ਨੇ ਕਿਹਾ: 'ਜਿਤ ਸੇਵਾ ਪ੍ਰਮੇਸ਼ਰ ਜੀ ਪਾਈਐ, ਸਾਈ ਰੂੜੀ ਸੇਵਾ ਹੈ। ਜ਼ਿੰਦਗੀ ਦੀ ਕਾਮਯਾਬੀ ਦਾ ਰਾਜ਼, ਨਿਮਰਤਾ ਵਿਚ ਹੈ। ਹੰਕਾਰ ਵਿਚ ਠੰਡੇ ਹੀ ਠੇਡੇ ਹਨ :

          'ਮੈਂ ਓਗੀਆ' ਓਲਗੀ ਹਮ ਫੇਰੂ ਥਾਰੇ॥

          ਜਿਉ ਤੂੰ ਰਖਹਿ ਤਿਉ ਰਹਾ ਮੁਖਿ ਨਾਮ ਹਮਾਰੇ॥'

                                                          (ਆਸਾ ਮਹਲਾ ੧. ਪੰਨਾ ੪੨੧)

          ਦੁੱਖ, ਕਲੇਸ਼, ਘਾਟਾ ਕੇਵਲ ਮਨਮੁਖ ਨੂੰ ਹੈ ਤੇ ਮਨਮੁਖ ਭਟਕਦਾ ਹੀ ਰਵੇਗਾ :

          'ਮਨਮੁਖ ਤੋਟਾ ਨਿਤ ਹੈ,

          ਭਰਮਹਿ ਭਰਮਾਏ॥

          ਮਨਮੁਖੁ ਅੰਧੁ ਨ ਚੇਤਈ

          ਕਿਉ ਦਰਸਨੁ ਪਾਏ ॥੬॥ (ਆਸਾ ਮਹਲਾ ੧, ਪੰਨਾ ੪੨੧)

          ਉਥੋਂ ਚਿਤੌੜ, ਜੋ ਮੇਵਾੜ ਦੀ ਰਾਜਧਾਨੀ ਸੀ, ਪੁੱਜੇ। ਚਿਤੌੜ ਹੀ ੨੪ ਤੀਰਥੰਕਰਾਂ ਤੋਂ ਸਭ ਤੋਂ ਪਹਿਲੇ ਤੀਰਥੰਕਰ ਦਾ ਥੰਮ੍ਹ ਹੈ। ਆਪ ਜੀ ਨੇ 'ਏਕੋ ਜਪੁ ਏਕੋ ਸਾਲਾਹ ਦੀ ਧੁਨੀ ਲਗਾਈ। ਉਥੋਂ ਫਿਰ ਅਜਮੇਰ ਪੁੱਜੇ।

          ਮਹਾਨ ਕੋਸ਼ ਦੇ ਲਿਖਾਰੀ ਅਨੁਸਾਰ ਅਜਮੇਰ, ਚੌਹਾਨ ਵੰਸ਼ ਦੇ ਰਾਜਾ ਅਜ-ਯ- ਪਾਲ ਨੇ ਸੰਨ ੧੪੫ ਈ. ਵਿਚ ਵਸਾਇਆ ਸੀ। ਇਥੇ ਹੀ ਹੁਣ ਪ੍ਰਸਿੱਧ ਪੀਰ ਖਾਜਾ ਮੂਈਨਦੀਨ ਚਿਸ਼ਤੀ, ਜਿਨ੍ਹਾਂ ਦਾ ਜਨਮ ਸੰਨ ੧੧੪੨ ਵਿਚ ਮੱਧ ਏਸ਼ੀਆ ਵਿਚ ਹੋਇਆ ਸੀ, ਦਾ ਮਕਬਰਾ ਹੈ। ਉਨ੍ਹਾਂ ਦਾ ਦਿਹਾਂਤ ਸੰਨ ੧੨੩੫ ਵਿਚ ਹੋਇਆ ਸੀ। ਪੀਰ ਦੀ ਖਾਨਕਾਹ ਤੇ ਮਕਬਰੇ ਨੂੰ 'ਖਾਜਾ ਸਾਹਿਬ ਦੀ ਦਰਗਾਹ' ਆਖਦੇ ਹਨ। ਇਹ ਪ੍ਰਸਿੱਧ ਹੈ ਕਿ ਪੀਰਖਾਨੇ ਦੇ ਮਜਾਵਰ ਮੁਹਿੰਮ 'ਤੇ ਚੜ੍ਹਨ ਵਾਲੇ ਸਿਪਾਹ-ਸਾਲਾਰਾਂ ਅਤੇ ਰਾਜ ਅਧਿਕਾਰ ਲਈ ਲੜਨ ਵਾਲੇ ਸ਼ਹਿਜ਼ਾਦਿਆਂ ਦੀਆਂ ਕਮਾਨਾਂ ਖਾਨਕਾਹ ਅੰਦਰ ਰੱਖ

1. ਓਲ੍ਹਗ ਦਾ ਭਾਵ ਜੂਠ ਜਾਂ ਉਂਗਲੀ ਹੋਈ ਵਸਤੂ ਹੈ ਤੇ ਓਲ੍ਹਗੀਆ ਜੂਠ ਮਾਂਜਣ ਵਾਲਾ ਭਾਵ ਕੰਮੀ।

117 / 237
Previous
Next