Back ArrowLogo
Info
Profile

ਕੇ ਦਰਵਾਜ਼ੇ ਬੰਦ ਕਰ ਦਿੰਦੇ ਸਨ । ਸਵੇਰੇ ਜਿਸ ਦੀ ਕਮਾਨ ਦਾ ਚਿੱਲਾ ਚੜਿਆ ਹੋਇਆ ਨਜ਼ਰ ਆਉਂਦਾ ਉਸ ਨੂੰ ਰਾਜ ਦਾ ਅਧਿਕਾਰੀ ਸਮਝਿਆ ਜਾਂਦਾ। ਕਹਿੰਦੇ ਹਨ ਕਿ ਦਾਰਾ ਸ਼ਿਕੋਹ ਦੀ ਕਮਾਨ ਦਾ ਚਿੱਲਾ ਵੀ ਚੜ੍ਹ ਗਿਆ। ਤਖ਼ਤ 'ਤੇ ਬੈਠਦੇ ਹੀ ਔਰੰਗਜ਼ੇਬ ਨੇ ਪੜਤਾਲ ਕੀਤੀ ਤਾਂ ਦੇਖਿਆ ਕਿ ਖਾਨਕਾਰ ਦਾ ਰਾਹ ਬਾਹਰ ਮੁਜਾਵਰ ਦੇ ਘਰ ਖੁਲ੍ਹਦਾ ਹੈ। ਭੇਤ ਖੁਲ੍ਹ ਗਿਆ ਤੇ ਉਸ ਨੇ ਕਰੜੀ ਕਾਰਵਾਈ ਵੀ ਕੀਤੀ । ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿਚ :

          'ਨਿਜ ਘਰ ਤੇ ਸੁਰੰਗ ਕੇ ਰਾਹੂ।

          ਜਾਇ ਮੁਜਾਵਰ ਮੰਦਰਿ ਮਾਹੂ।

          ਅੰਦਰ ਦੇਹਿ ਕਮਾਨ ਚਢਾਇ।

          ਇਸ ਬਿਧਿ ਰਾਖੀ ਬਨਤ ਬਨਾਇ।'

          ਗੁਰੂ ਜੀ ਨੇ ਮਕਬਰੇ ਦੇ ਲਾਗੇ ਹੀ 'ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ" ਦਾ ਸ਼ਬਦ ਪੜ੍ਹ ਸੁਣਾਇਆ ਤਾਂ ਉਥੋਂ ਦੇ ਪ੍ਰਬੰਧਕਾਂ ਕਿਹਾ, ਉਹ ਸ਼ਰਹ ਦੇ ਦਰਸਾਏ ਪੰਜੇ ਕਰਮ, ਕਲਮਾ, ਜਕਾਤ, ਹੱਜ, ਰੋਜ਼ਾ ਤੇ ਨਿਮਾਜ ਕਰਦੇ ਹਨ, ਫਿਰ ਉਹ ਕਿਵੇਂ ਮੁਸਲਮਾਨ ਨਹੀਂ ਤਾਂ ਮਹਾਰਾਜ ਨੇ ਸੱਚ, ਹਲਾਲ. ਸਭ ਦਾ ਭਲਾ (ਖੈਰ ਖੁਦਾਇ), ਨੀਅਤ ਸਾਫ਼ ਤੇ ਏਕ ਅੱਲਾਹ ਪਾਕ ਦੀ ਸਿਫ਼ਤ ਸਲਾਹਿ ਕਰਨ ਦੀਆਂ ਨਿਮਾਜ਼ਾਂ ਅਦਾ ਕਰਨ ਵੱਲ ਧਿਆਨ ਦਿਲਵਾਇਆ।'

          ਮਰਦਾਨਾ ਜੀ ਨੇ ਹਰ ਪਾਸੇ ਅਡੰਬਰ ਹੁੰਦਾ ਦੇਖ ਕਿਹਾ ਕਿ ਢਾਈ ਦਿਨ ਦਾ ਅਡੰਬਰ ਕਰ ਕੇ ਝੂਠਾ ਨਾਮ ਕਰਵਾ ਲੈਣਾ ਠੀਕ ਨਹੀਂ। ਇਹ ਸੁਣ ਕੇ ਮੁਜਾਵਰਾਂ ਗੁੱਸਾ ਕੀਤਾ ਤੇ ਮਰਦਾਨਾ ਜੀ ਨੂੰ ਜਲੀਆਂ ਕਟੀਆਂ ਵੀ ਸੁਣਾਈਆਂ। ਗੁਰੂ ਮਹਾਰਾਜ ਨੇ ਉਥੇ ਹੀ ਫਕੀਰ ਤੇ ਦਰਵੇਸ਼ ਦੇ ਲੱਛਣ ਦੱਸ ਕੇ ਕਿਹਾ ਕਿ :

          'ਨਫਸ ਸ਼ੈਤਾਨ, ਗੁੱਸਾ ਹਰਾਮ, ਕੱਚ ਦੁਨੀਆਂ, ਸੱਚ ਦਰਵੇਸ਼,

          ਅਦਲ ਬਾਦਸ਼ਾਹ, ਫੱਜਲ ਫ਼ਕੀਰਾਂ,

          ਮੰਜ਼ਲ ਮੁਸਾਫ਼ਰਾਂ, ਕਸਬ ਕਾਫਰਾਂ, ਮਿਹਰ ਪੀਰਾਂ,

          ਸਿਹਰ ਕੀਰਾਂ, ਫ਼ਕੀਰੀ ਸਬੂਰੀ, ਨ ਸਬੂਰੀ ਤਾਂ ਮਕਰ।'

          ਉਥੋਂ ਗੁਰੂ ਜੀ ਪੁਸ਼ਕਰ ਤੀਰਥ ਗਏ ਜੋ ਅਜਮੇਰ ਤੋਂ ੪ ਕੋਹ 'ਤੇ ਹੈ। ਵੈਸਾਖੀ ਦਾ ਮੇਲਾ ਲੱਗਾ ਹੋਇਆ ਸੀ। ਕਹਿੰਦੇ ਹਨ ਕਿ ਬ੍ਰਹਮਾ ਨੇ ਯੁੱਧ ਦੀ ਵਾਟ ਉਥੇ ਹੀ ਕੀਤੀ ਸੀ। ਗਾਯਤ੍ਰੀ, ਸਾਵਿਤ੍ਰੀ ਸਮੇਤ ਬ੍ਰਹਮਾ ਦੀ ਮੂਰਤੀ ਵੀ ਉਥੇ ਹੀ ਹੈ। ਹੋਰ ਕਿਧਰੇ ਇਹ ਤਿੰਨੇ ਮੂਰਤੀਆਂ ਨਹੀਂ ਮਿਲਦੀਆਂ। ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਤੀਰਥਾਂ ਵਿਚ ਕੁਝ ਨਹੀਂ ਹੈ। ਪਾਂਡਿਆਂ ਇਹ ਵੀ ਪ੍ਰਚੱਲਤ ਕੀਤਾ ਹੋਇਆ ਸੀ ਕਿ ਜਦ ਤੱਕ ਪੁਸ਼ਕਰ ਇਸ਼ਨਾਨ ਨਾ ਹੋਵੇ. ਜੀਵਨ ਸਫਲ ਨਹੀਂ ਹੋ ਸਕਦਾ। ਮਹਾਰਾਜ ਨੇ ਸੱਚਾ ਤੀਰਥ ਤੇ

  1. ਮਾਝ ਕੀ ਵਾਰ ਮਹਲਾ ੧, ਪੰਨਾ ੧੪੧।
  2. ਪਹਲਾ ਸਚੁ ਹਲਾਲ ਦੁਇ, ਤੀਜਾ ਖੈਰ ਖੁਦਾਇ॥

ਚਉਥੀ ਨੀਅਤਿ ਰਾਸਿ ਮਨ, ਪੰਜਵੀਂ ਸਿਵਤਿ ਸੁਨਾਇ॥ (ਪੰਨਾ ੧੪੧)

118 / 237
Previous
Next