Back ArrowLogo
Info
Profile

ਸਤ ਸਰ ਨਾਵਣ ਦਾ ਗਿਆਨ ਦਿੱਤਾ। ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਪੁਸ਼ਕਰ ਤੀਰਥ ਗਏ ਸਨ ਤੇ ਉਨ੍ਹਾਂ ਦੀ ਯਾਦ ਵਿਚ ਵੀ ਅਸਥਾਨ ਬਣਿਆ ਹੋਇਆ ਹੈ। ਉਥੇ ਹੀ ਦਸਮੇਸ਼ ਪਿਤਾ ਨੇ ਪ੍ਰਿਥਵੀ ਪੰਡਿਤ ਦੇ ਪ੍ਰਸ਼ਨਾਂ ਦੇ ਉੱਤਰ ਵਿਚ ਪੰਜ ਸੌ ਸਾਖੀ ਉਚਾਰੀ ਸੀ ਅਤੇ ਫ਼ਰਮਾਇਆ ਸੀ :

          'ਹਨੇਰੇ ਜਗਤ ਵਿਚ ਚਾਨਣ ਗੁਰਬਾਣੀ ਦਾ ਹੈ ਅਤੇ ਸ਼ਕਤੀ ਕਰਾਮਾਤ ਨਾਮ ਵਿਚ ਹੈ। ਨਾਮ ਸੇਵਾ ਕੇ ਪ੍ਰੇਮ ਦੁਆਰਾ ਸਫ਼ਲ ਹੁੰਦਾ ਹੈ। ਸੋ ਨਾਮ ਤੇ ਬਾਣੀ ਦੇ ਲੜ ਅਸਾਂ ਖ਼ਾਲਸੇ ਨੂੰ ਲਾਇਆ ਹੈ ਜੋ ਹਰ ਸਮੇਂ ਖ਼ਾਲਸੇ ਦੇ ਸਹਾਈ ਹੋਣਗੇ।'

          ਭਗਤ ਧੰਨਾ : ਪੁਸ਼ਕਰ ਤੋਂ ਕਿਸ਼ਨਗੜ੍ਹ ਫੁਲੇਰਾ, ਜੈਪੁਰ ਤੋਂ ਫਿਰ ਵਾਪਸ ਦਿਉਲੀ ਛਾਉਣੀ ਆਏ ਜਿੱਥੇ ਭਗਤ ਧੰਨਾ ਜੀ ਨੇ ਆਪਣਾ ਟਿਕਾਣਾ ਰੱਖਿਆ ਹੋਇਆ ਸੀ। ਭਗਤ ਧੰਨਾ ਜੀ ਦੀ ਉਸ ਸਮੇਂ ਆਯੂ ਤਕਰੀਬਨ ੯੨ ਸਾਲ ਦੀ ਸੀ। ਭਗਤ ਧੰਨਾ ਜੀ ਦਾ ਜਨਮ ਪਿੰਡ ਧੂਆਨ ਵਿਖੇ ੧੪੧੫ ਈ: ਨੂੰ ਹੋਇਆ ਸੀ। ਗੁਰੂ ਅਰਜਨ ਦੇਵ ਜੀ ਨੇ 'ਧੰਨੇ ਸੇਵਿਆ ਬਾਲ ਬੁਧਿ ਕਹਿ ਕੇ ਗੁਰੂ ਗ੍ਰੰਥ ਸਾਹਿਬ ਵਿਚ ਆਦਰ ਦਿੱਤਾ ਹੈ। ਭਗਤ ਜੀ ਆਏ ਗਏ ਜੀਵ, ਅਭਿਆਗਤ ਤੇ ਲੋੜਵੰਦ ਦੀ ਰੱਬ ਰੂਪ ਜਾਣ ਸੇਵਾ ਕਰਦੇ ਸਨ। ਉਨ੍ਹਾਂ ਨੇ ਸਾਧ ਸੰਗਤ ਦੀ ਬਰਕਤ ਨਾਲ ਪ੍ਰਤੱਖ ਪਰਮਾਤਮਾ ਦੇ ਦਰਸ਼ਨ ਕੀਤੇ ਸਨ। ਉਨ੍ਹਾਂ ਦੇ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਲਿਖ ਲਿਆਂਦਾ ਸੀ। ਉਥੋਂ ਗੁਰੂ ਜੀ ਬੂੰਦੀ, ਕੋਟਾ ਦੇ ਰਸਤੇ ਸ਼ਿਵਪੁਰੀ ਪੁੱਜੇ। ਸ਼ਿਵਪੁਰੀ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ। ਸ਼ਿਵਪੁਰੀ ਤੋਂ ਗਵਾਲੀਅਰ, ਧੌਲਪੁਰ ਹੁੰਦੇ ਹੋਏ ਆਗਰਾ ਪੁੱਜੇ।

          ਆਗਰਾ : ਆਗਰੇ ਵਿਖੇ ਮਾਈ ਜੱਸੀ ਨਾਂ ਦੀ ਇਕ ਔਰਤ ਰਾਮ ਦੀ ਮੂਰਤੀ ਬਣਾ ਕੇ ਪੂਜਾ ਵਿਚ ਮਸਤ ਸੀ। ਇਸ ਦੀ ਪੂਜਾ ਦੀ ਸੋਭਾ ਚਾਰੇ ਪਾਸੇ ਫੈਲੀ ਹੋਈ ਸੀ। ਕਈ ਮਤਾਂ ਮਤਾਂਤਰਾਂ ਦੇ ਲੋਕੀ ਉਸਦੀ ਸ਼ੋਭਾ ਸੁਣ ਆਉਂਦੇ ਪਰ ਮਾਈ ਜੱਸੀ ਦੀ ਭਟਕਣਾ ਮੁੱਕੀ ਨਹੀਂ ਸੀ। ਉਹ ਉਸ ਸ਼ਾਂਤੀ ਦੀ ਭਾਲ ਵਿਚ ਸੀ ਜਿਸ ਨੂੰ ਅਨੰਤ ਖੁਸ਼ੀ ਕਹਿੰਦੇ ਸਨ। ਗੁਰੂ ਨਾਨਕ ਦੇਵ ਜੀ ਉਸ ਦੇ ਘਰ ਪੁੱਜੇ ਅਤੇ

          'ਇਆਨੜੀਏ ਮਾਨੜਾ ਕਾਇ ਕਰੇਹਿ ॥

          ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣਹਿ॥

          ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ॥"

ਦਾ ਸ਼ਬਦ ਉਚਾਰਿਆ।

          ਸ਼ਬਦ ਸੁਣਦੇ ਸਾਰ ਹੀ ਉਹ ਗੁਰੂ ਚਰਨਾਂ ਤੇ ਆ ਢੱਠੀ । ਗੁਰੂ ਜੀ ਨੇ ਉਸ ਨੂੰ ਸੰਬੋਧਨ ਕਰਦੇ ਹੋਏ ਕਿਹਾ: ਵਾਹਿਗੁਰੂ ਅੰਦਰ ਹੈ, ਸਾਡੇ ਨੇੜੇ ਤੋਂ ਨੇੜੇ ਹੈ। ਇਹ ਗੱਲ ਕਿਸੇ ਵੇਲੇ ਭੁੱਲ ਨਹੀਂ ਪਾਉਣੀ। ਯਾਦ ਰੱਖਣਾ ਮਨ ਦਾ ਇਕ ਕਰਮ ਸੁਭਾਉ ਆਹਰੇ

1. ਤਿਲੰਗ ਮਹਲਾ ੧, ਪੰਨਾ ੭੨੨।

119 / 237
Previous
Next