Back ArrowLogo
Info
Profile

ਲੱਗਾ ਰਹਿਣਾ ਹੈ। ਜੇ ਮਨ ਸੰਸਾਰਕ ਫੁਰਨਿਆਂ ਵਿਚ ਜਾਵੇ ਤਾਂ ਰਸਨਾ ਨਾਲ ਜਪਿਆਂ ਮੋੜਾ ਖਾਏਗਾ। ਰਸਨਾ ਹੀ ਮਨ ਨੂੰ ਆਪਣੇ ਘਰ ਹਿਰਦੇ ਵੱਲ ਮੋੜ ਲਿਆਏਗੀ, ਇਸ ਤਰ੍ਹਾਂ ਸੇਧ ਮਿਲ ਜਾਏਗੀ। ਨਿਸਚੇ ਦੇ ਘਰ ਪੁੱਜ ਜਾਵਾਂਗੇ। 'ਉਹ ਹੈ' ਦਾ ਨਿਸ਼ਚਾ ਹੋ ਜਾਏਗਾ ਤੇ 'ਹੈ' ਪਕਾਉਣੀ ਜ਼ਰੂਰੀ ਹੈ। 'ਦੁੱਖ ਸਾਰਾ ਵਿਸਰਨ ਵਿਚ ਹੈ. ਜਦ ਚੇਤਾ ਆ ਗਿਆ ਤਾਂ ਸੁਖ ਤੇ ਸ਼ਾਂਤੀ। ਮਾਈ ਜੱਸੀ ਇਹ ਬਚਨ ਤੇ ਫਿਰ 'ਆਖਾ ਜੀਵਾ ਵਿਸਰੈ ਮਰਿ ਜਾਉ', ਦਾ ਸ਼ਬਦ ਸੁਣ ਕੇ ਸੁਖ ਰੂਪ ਹੋ ਗਈ। ਉਥੇ ਹੀ ਗੁਰੂ ਨਾਨਕ ਦੇਵ ਜੀ ਨੇ ਸਾਧ ਸੰਗਤ ਦੀ ਨੀਂਹ ਰੱਖੀ। ਗੁਰੂ ਅਸਥਾਨ ਪੁਸਤਕ ਵਿਚ ਲਿਖਿਆ ਹੈ, "ਗੁਰੂ ਨਾਨਕ ਦੇਵ ਜੀ ਆਗਰੇ ਆਏ, ਮਾਈ ਜੱਸੀ ਨੂੰ 'ਇਆਨੜੀਏ ਮਾਨੜਾ ਕਾਇ ਕਰੇਇ' ਦੇ ਸ਼ਬਦ ਦੁਆਰਾ ਉਪਦੇਸ਼ ਦੇ ਕੇ ਉਸ ਤੋਂ ਮੂਰਤੀ ਪੂਜਾ ਤੇ ਬੁੱਤ ਪ੍ਰਸਤੀ ਛੁੜਵਾਈ।"

          ਬਾਬੇ ਦੀ ਕੁਲ ਪੂੰਜੀ : ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿਚ 'ਤਬ ਦੱਖਣ ਕੀ ਧਰਤੀ ਤੇ ਗੁਰੂ ਬਾਬਾ ਨਾਨਕ ਜੀ ਉੱਤਰ ਕੀ ਧਰਤੀ ਕਉ ਰਮੇ। ਪੰਜਿ ਬਰਸ ਦੱਖਣ ਕੀ ਧਰਤੀ ਖੇਲੇ। ਮਥਰਾ ਜਮਨਾ ਆਦਿ ਉਤਰੇ। ਇਸ ਹਿਸਾਬ ਨਾਲ ਆਪ ਜੀ ਨੂੰ ਅੱਠ ਵਰ੍ਹੇ ਲੱਗੇ। ਪਹਿਲੀ ਉਦਾਸੀ ਵਿਚ ਮਿਹਰਬਾਨ ਦੇ ਕਥਨ ਅਨੁਸਾਰ, ਜਗਨ ਨਾਥ ਤੱਕ ਤਿੰਨ ਸਾਲ ਤੇ ਉਥੋਂ ਵਾਪਸੀ ਵਿਚ ਪੰਜ ਸਾਲ, ਇਸ ਹਿਸਾਬ ਨਾਲ ਕੁੱਲ ਅੱਠ ਸਾਲ ਲੱਗੇ। ਜਦ ਮਥਰਾ ਪੁੱਜੇ, ਸੰਨ ੧੫੧੫ ਸੀ। ਬਾਬੇ ਪਾਸ ਉਸ ਸਮੇਂ ਕਿੰਨੀ ਪੂੰਜੀ ਸੀ, ਉਸ ਦਾ ਵਰਨਣ ਸਾਖੀਕਾਰਾਂ ਕੀਤਾ ਹੈ। ਸਾਖੀਕਾਰਾਂ ਨੇ ਲਿਖਿਆ ਹੈ : 'ਬਾਬਾ ਨਾਨਕ ਏਕੁਲਾ ਹੀ ਏਕ ਮਰਦਾਨਾ ਸਾਥਿ, ਤੇੜਿ ਚਾਦਰ, ਉੱਪਰ ਭੀ ਚਾਦਰ, ਸਿਰ ਅਗਉਛਾ (ਹੱਥ ਪੂਝਣ ਲਈ।। ਬਾਬਾ ਜੀ ਦੇ ਦਰਸ਼ਨ ਪਾ ਕੇ ਜੋ ਸ਼ਬਦ ਲੋਕਾਂ ਤੇ ਸਾਧੂਆਂ ਨੇ ਕਹੇ ਉਹ ਉਨ੍ਹਾਂ ਦੀ ਅਜ਼ਮਤ ਦ੍ਰਿੜ੍ਹਾਂਦੇ ਹਨ। ਇਕ ਦੂਜੇ ਨੂੰ ਕਹਿ ਰਿਹਾ ਸੀ : ਏਕ ਤਉ ਸ਼ਰਧਾ ਪੂਰੀ ਹੋਈ ਜਿ ਬਾਬਾ ਨਾਨਕ ਸੁਣੀਤਾ ਥਾ ਸੋ ਆਪਣੀ ਅੱਖੀਂ ਦੇਖਾ ਅਰ ਕਿਛੁ ਪਰਮੇਸ਼ਰ ਕੀ ਬਾਤ ਪੂਛਣੀ ਹੈ, ਸੁ ਅੱਜ ਸਭ ਪੂਛ ਲਵਾਂਗਾ। ਧਨ ਹਮਾਰੇ ਭਾਗ ਜੋ ਦਰਸ਼ਨ ਹੂਆ।

          ਮਥੁਰਾ ਤੇ ਬ੍ਰਿਦਾਬਨ ਪ੍ਰਸਿੱਧ ਤੀਰਥ ਹਨ। ਬ੍ਰਿਦਾ ਦਾ ਅਰਥ ਤੁਲਸੀ ਹੈ ਅਤੇ ਬ੍ਰਿਦਾਬਨ ਤੁਲਸੀ ਦਾ ਜੰਗਲ। ਉਥੇ ਹੀ ਕ੍ਰਿਸ਼ਨ ਜੀ ਦਾ ਜਨਮ ਹੋਇਆ ਮਿਥਿਆ ਜਾਂਦਾ ਹੈ। ‘ਮਥੁਰਾ ਤੀਨ ਲੋਕ ਤੇ ਨਿਆਰੀ' ਕਰਕੇ ਵੀ ਪ੍ਰਸਿੱਧ ਸੀ ਪਰ ਮਥੁਰਾ ਵਿਚ ਹੀ ਸਭ ਤੋਂ ਵੱਧ ਪਾਪ ਤੇ ਪਾਖੰਡ ਹੋਣ ਲੱਗ ਪਏ। ਰੋਟੀਆਂ ਕਾਰਨ ਤਾਲ ਪੂਰਦੇ ਦੇਖ, ਗੁਰੂ ਨਾਨਕ ਦੇਵ ਜੀ ਨੇ ਧਰਮ ਨੂੰ ਰੋਜ਼ੀ ਦਾ ਆਹਾਰ ਬਣਾਉਣ ਵਾਲਿਆਂ ਪਾਖੰਡੀਆ ਨੂੰ ਖੂਬ ਕੋਸਿਆ। ਧਰਮ ਜੀਵਨ-ਜਾਚ ਦਾ ਨਾਂ ਹੈ ਨਾ ਕਿ ਵਪਾਰ ਦਾ। ਧਰਮ ਦੇ ਨਾਂ 'ਤੇ ਇੰਨੀ ਠਗੀ-ਠਉਰੀ ਤੇ ਪਾਖੰਡ ਹੁੰਦਾ ਦੇਖ ਮਰਦਾਨਾ ਜੀ ਕੋਲੋਂ ਨਾ ਰਿਹਾ ਗਿਆ ਤੇ ਉਹ ਕਹਿ ਹੀ ਉੱਠੇ: 'ਮਹਾਰਾਜ ਇਥੇ ਦੇ ਲੋਕ ਲੁੱਚੇ, ਗਵਾਰ, ਚੋਰ, ਯਾਰ ਬਹੁਤ ਹਨ, ਤੀਰਥਾਂ ਪੁਰ ਐਸੇ ਤਾਂ ਨਹੀਂ ਹੋਣੇ ਚਾਹੀਦੇ। ਉਨ੍ਹਾਂ ਦੀ ਗੱਲ. ਕੋਲੋਂ ਸੁਣਦੇ ਇਕ ਪੰਡਤ ਨੇ ਜਾ ਕੇ ਕਿਹਾ ਕਿ ਸੱਚੀ ਗੱਲ ਤਾਂ ਇਹ ਹੈ ਕਿ ਕਲਿਯੁਗ ਨੂੰ ਹੋਰ ਥਾਵਾਂ

120 / 237
Previous
Next