Back ArrowLogo
Info
Profile

ਤੋਂ ਮਾਰ ਕੇ ਨਸਾ ਦਿੱਤਾ ਗਿਆ ਹੈ, ਉਸ ਨੇ ਧਰਮ ਅਸਥਾਨਾਂ 'ਤੇ ਪਨਾਹ ਲਈ ਹੈ। ਮਹਾਰਾਜ ਨੇ ਉਸ ਦੀ ਢੁੱਚਰ ਸੁਣ ਕੇ ਕਿਹਾ ਕਿ ਆਪਣੀ ਕਮਜ਼ੋਰੀ ਨੂੰ ਦੂਜੇ ਦੇ ਨਾਂ ਮੜ੍ਹ ਦੇਣਾ ਖੂਬ ਹੁਸ਼ਿਆਰੀ ਹੈ । ਕਲਿਯੁਗ ਕਿੱਥੇ ਹੈ ?

          'ਸੋਈ ਚੰਦੁ ਚੜਹਿ ਸੇ ਤਾਰੇ,

          ਸੋਈ ਦਿਨੀਅਰੁ ਤਪਤ ਰਹੇ॥

          ਸਾ ਧਰਤੀ ਸੋ ਪਉਣੁ ਝੁਲਾਰੇ,

          ਜੁਗ ਜੀਅ ਖੇਲੇ ਥਾਵ ਕੈਸੇ॥ ੧॥

          ਜੀਵਨ ਤਲਬ ਨਿਵਾਰਿ ॥

          ਹੋਵੈ ਪਰਵਾਣਾ ਕਰਹਿ ਧਿਙਾਣਾ,

          ਕਲਿ ਲਖਣ ਵੀਚਾਰਿ ॥੧॥ ਰਹਾਉ ॥ (ਰਾਮਕਲੀ ਮਹਲਾ 3. ਪੰਨਾ ੯੦੨)

          ਖੁਦਗਰਜ਼ੀ ਹੀ ਕਲਿਯੁਗ ਹੈ। ਧੱਕਾ ਕਰ ਕੇ ਵੀ ਸੱਚਾ ਰਹਿਣਾ ਕਲਿਯੁਗ ਦਾ ਲੱਛਣ ਹੈ। ਹੇ ਭਲੇ ਲੋਕ। ਕਿਸੇ ਨੇ ਕਦੇ ਨਹੀਂ ਸੁਣਿਆ ਕਿ ਕਲਿਯੁਗ ਕਿਸੇ ਖਾਸ ਦੇਸ਼ ਆਇਆ ਹੋਇਆ ਹੈ ਜਾਂ ਕਿਸੇ ਤੀਰਥ 'ਤੇ ਜਾ ਕੇ ਬੈਠ ਰਿਹਾ ਹੈ। ਜਿੱਥੇ ਕੋਈ ਦਾਨ ਕਰਦਾ ਹੈ ਉਥੇ ਵੀ ਉਸ ਦਾ ਟਿਕਾਣਾ ਨਹੀਂ ਸੁਣਿਆ। ਕਿਸੇ ਖ਼ਾਸ ਥਾਂ ਕਲਿਯੁਗ ਮਹੱਲ ਉਸਾਰ ਕੇ ਨਹੀਂ ਬੈਠਾ। ਕਿਉਂ ਭੁਲੇਖਾ ਪਾਉਂਦੇ ਹੋ। 'ਮਹਲ ਉਸਾਰ ਨ ਬੈਠਾ, ਮਹਾਰਾਜ ਦਾ ਕਹਿਣਾ ਸੀ । ਮਾੜਾ ਆਚਰਨ, ਵਿਸ਼ਿਆਂ ਦੇ ਅਧੀਨ ਹੋਣਾ, ਪ੍ਰਭੂ-ਨਾਮ ਵਲੋਂ ਨਫ਼ਰਤ ਹੀ ਕਲਿਯੁਗ ਦੇ ਲੱਛਣ ਹਨ। ਗੁਲਾਮੀ ਦਾ ਜੀਵਨ ਜੀਉਂਦੇ ਟੁਰੀ ਜਾਣਾ ਹੀ ਅਸਲ ਕਲਿਯੁਗ ਹੈ। ਉਸ ਪੂਜਾ ਦਾ ਕੀ ਅਰਥ ਜਿੱਥੇ ਇੱਜ਼ਤ ਰੁਲਣੀ ਹੈ, ਉਸ ਸੰਜਮ ਦਾ ਕੀ ਲਾਭ ਜਿਸ ਰਾਹੀਂ ਸਚਿਆਰ ਨਹੀਂ ਹੋਣਾ, ਉਸ ਭੇਖ ਦਾ ਕੀ ਫਾਇਦਾ ਜਿਸ ਰਾਹੀਂ ਉਚਾਈ ਨਹੀਂ ਛੋਹੀ ਜਾਣੀ। ਇਹ ਵਿਚਾਰ ਸੁਣ ਕੇ ਪੰਡਤ ਕ੍ਰਿਸ਼ਨ ਲਾਲ ਨੇ ਬਾਬੇ ਦੇ ਚਰਨ ਚੁੰਮੇ। ਉਸ ਦੀ ਸੰਤਾਨ ਹੁਣ ਵੀ ਗੁਰਦੁਆਰਾ ਬਿਸਰਾਮ ਘਾਟ ਵਿਚ ਪ੍ਰਬੰਧ ਕਰਦੀ ਹੈ। ਸਾਧੂਆਂ ਤੇ ਧਰਮ ਢੁੱਡਾਊਆਂ ਨੇ ਪੁੱਛਿਆ ਕਿ ਵਾਹਿਗੁਰੂ ਕਿਸ ਸੇਵਾ. ਘਾਲ ਜੁਗਤ ਨਾਲ ਮਿਲਦਾ ਹੈ। ਮਹਾਰਾਜ ਦਾ ਉੱਤਰ ਸੀ :

          'ਸਹਿਜ ਮਿਲਿਆ ਜਾਣੁ। ਉਸ ਨੂੰ ਹਠ ਜਤ, ਤਪ, ਭਗਤ, ਸਿਆਣਪ, ਪੜ੍ਹਨ ਨਾਲ ਨਹੀਂ ਪਾਇਆ ਜਾਂਦਾ। ਜਿਸ 'ਤੇ ਉਹ ਆਪੂੰ ਕ੍ਰਿਪਾ ਕਰੋ. ਉਸ ਨੂੰ ਹੀ ਪ੍ਰਾਪਤ ਹੁੰਦਾ ਹੈ। ਸਹਜ ਨਾਲ ਠਾਕੁਰ ਜੀ ਕਾ ਜਸ ਗਾਵਣ ਨਾਲ ਉਹ ਪ੍ਰਾਪਤ ਹੁੰਦਾ ਹੈ। ਜਿਉਂ-ਜਿਉਂ ਆਤਮ ਸਹਜ ਦੇ ਰੰਗ ਵਿਚ ਆਵੇ ਤਿਉਂ-ਤਿਉਂ ਠਾਕੁਰ ਜੀ ਦਾ ਜਸ ਗਾਵਣਾ, ਕੋਈ ਭਾਵੇਂ ਸੁਣੇ ਕੋਈ ਨ ਸੁਣੇ, ਆਤਮ ਕਾ ਰੰਗ ਪ੍ਰਮੇਸ਼ਰ ਕਾ ਜਸ ਗਾਵਣਾ ਹੀ ਅਸਲ ਭਗਤੀ ਹੈ।'

          ਗੁਲਾਮੀ ਦੀ ਪ੍ਰਥਾ ਵਿਰੁੱਧ : ਬ੍ਰਿਜ ਭੂਮੀ ਗੋਵਰਧਨ, ਗੋਕਲ ਆਦਿ ਇਲਾਕੇ

  1. ਪਤਿ ਵਿਣੁ ਪੂਜਾ, ਸਤ ਵਿਣੁ ਸੰਜਮ

ਜਤ ਵਿਣੁ ਕਾਹੇ ਜਨੇਊ॥ ਰਾਮਕਲੀ ਮਹਲਾ ੧, ਪੰਨਾ ੯੦੩)

121 / 237
Previous
Next