Back ArrowLogo
Info
Profile

ਤੋਂ ਹੁੰਦੇ ਹੋਏ ਰੁਹੇਲਖੰਡ ਪੁੱਜੇ। ਉਥੇ ਆਪੂੰ ਗੁਲਾਮ ਬਣ ਕੇ ਗੁਲਾਮੀ ਦੀ ਮਾੜੀ ਪ੍ਰਥਾ ਵਿਰੁੱਧ ਆਵਾਜ਼ ਉਠਾਈ।

          ਦੋ ਘੋੜੇ ਆਪਣੀ ਕੀਮਤ ਪਵਾ ਕੇ ਇਕ ਰੁਹੇਲੇ ਹਾਕਮ ਪਾਸ ਵਿਕੇ। ਕਰਨਾ ਵਾਹਿਗੁਰੂ ਦਾ ਐਸਾ ਹੋਇਆ ਕਿ ਇਲਾਕੇ ਦੇ ਸਾਰੇ ਖੂਹਾਂ ਦਾ ਜਲ ਸੁੱਕ ਗਿਆ। ਸਾਰੇ ਪਾਸੇ ਸ਼ੋਰ ਮੱਚ ਗਿਆ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ 'ਇਹ ਉਸ ਜ਼ੋਰ ਜਬਰ ਕਰਮ ਦਾ ਵਲ ਹੈ ਜੋ ਤੁਸੀ ਮਨੁੱਖਾਂ 'ਤੇ ਢਾਹੁੰਦੇ ਹੈ। ਸਾਰੇ ਗੁਲਾਮ ਰਿਹਾਅ ਕਰਵਾਏ। ਬੰਦੀ ਪਏ ਲੋਕਾਂ ਨੂੰ ਸੁਤੰਤਰ ਕਰਵਾਇਆ ਤੇ ਨਾਮ ਦਾਨ ਸੱਚ ਧਰਮ ਦ੍ਰਿੜਾਯਾ। ਧਰਮਸਾਲ ਉਸਾਰਨ ਲਈ ਕਿਹਾ ਅਤੇ ਹੁਕਮ ਕੀਤਾ ਕਿ ਆਏ ਗਏ ਦੀ ਸੇਵਾ ਕਰਨੀ।

          'ਆਵੇ ਈਹਾ ਜੋ ਸਿਖ ਹਮਾਰਾ।

          ਸੇਵਾ ਕਰਨੀ ਤਹਿ ਹਿਤ ਧਾਰਾ।'

          ਦਿੱਲੀ : ਉਥੋਂ ਦਿੱਲੀ ਪੁੱਜੇ। ਦਿੱਲੀ ਤੈਮੂਰਪੁਰ, ਜਿਸ ਨੂੰ ਤੀਮਾਰਪੁਰ ਕਹਿੰਦੇ ਹਨ. ਆ ਟਿਕੇ। ਉਸੇ ਨੂੰ ਹੁਣ ਮਜਨੂੰ ਟਿੱਲਾ ਵੀ ਕਹਿੰਦੇ ਹਨ। ਦਿੱਲੀ ਵਿਚ ਉਸ ਸਮੇਂ ਇਬਰਾਹੀਮ ਲੋਧੀ ਦਾ ਰਾਜ ਸੀ। ਇਬਰਾਹੀਮ ਹੁਣੇ-ਹੁਣੇ ਤਖ਼ਤ 'ਤੇ ਬੈਠਾ ਸੀ। ਜਿੱਥੇ ਆਪ ਜੀ ਟਿਕੇ ਸਨ, ਉਥੇ ਜਮਨਾ ਕਿਨਾਰੇ ਰੋਜ਼ ਮਹਾਵਤ ਹਾਥੀ ਨੂੰ ਪਾਣੀ ਪਿਲਾਉਣ ਲਈ ਲਿਆਉਂਦਾ ਸੀ ਤੇ ਬੱਚੇ ਹਾਥੀ ਨਾਲ ਖੇਡਦੇ ਸਨ। ਗੁਰੂ ਨਾਨਕ ਦੇਵ ਜੀ ਨੇ ਇਕ ਦਿਨ ਬੱਚਿਆਂ ਨੂੰ ਰੋਂਦੇ ਹੋਏ ਵੇਖਿਆ ਤਾਂ ਆਪ ਜੀ ਨੇ ਬੱਚਿਆਂ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਹਾਥੀ ਮਰ ਗਿਆ ਹੈ। ਮਹਾਰਾਜ ਨੇ ਆਪਣੇ ਆਸੇ ਨਾਲ ਜਦ ਹਾਥੀ ਦੀ ਸੁੰਡ ਹਿਲਾਈ ਤਾਂ ਉਹ ਉੱਠ ਬੈਠਾ। ਬਾਦਸ਼ਾਹ ਨੂੰ ਜਦ ਇਸ ਸਾਰੀ ਵਾਰਤਾ ਦਾ ਪਤਾ ਲੱਗਾ ਤਾਂ ਉਹ ਆਪ ਆਇਆ। ਉਸ ਦਾ ਪਿਤਾ ਸਕੰਦਰ ਲੋਧੀ ਕਬੀਰ ਜੀ ਦਾ ਕੰਤਕ ਬਨਾਰਸ ਵਿਖੇ ਵੇਖ ਚੁੱਕਾ ਸੀ । ਜਦ ਉਸ ਨੇ ਤਰਕ ਕੀਤੀ ਤੇ ਹਾਥੀ ਨੂੰ ਮੁੜ ਮਾਰਨ ਲਈ ਕਿਹਾ ਤਾਂ ਮਹਾਰਾਜ ਨੇ ਕਿਹਾ: 'ਮਾਰਣ ਜੀਵਾਲਣ ਵਾਲਾ ਤਾਂ ਸਾਹਿਬ ਆਪ ਹੈ। ਦੁਆਇ ਫ਼ਕੀਰ ਰਹਮ ਅਲਹ ਹੈ। ਮਾਰੇ ਜੀਵਾਲੇ ਸੋਈ। ਨਾਨਕ ਏਕਸੁ ਬਿਨ ਅਵਰ ਨਾ ਕੋਈ।' (ਪੁਰਾਤਨ ਜਨਮ ਸਾਖੀ) ਜਦ ਹਾਥੀ ਦੀ ਫਿਰ ਮਿਤੂ ਹੋ ਗਈ ਤਾਂ ਬਾਦਸ਼ਾਹ ਨੇ ਉਸ ਨੂੰ ਫਿਰ ਜੀਵਾਲਣ ਲਈ ਕਿਹਾ ਤਾਂ ਮਹਾਰਾਜ ਨੇ ਫਰਮਾਇਆ: 'ਇਹ ਕੋਈ ਖੇਲ ਨਹੀਂ, ਅਦਲ ਲੋੜੀਏ। ਉਸ ਨੂੰ ਸਮਝਾਂਦੇ ਹੋਏ ਕਿਹਾ : 'ਜਿਵੇਂ ਲੋਹਾ ਅੱਗ ਵਿਚ ਲਾਲ ਹੋਵੇ ਪਲ ਲਈ ਵੀ ਹੱਥ ਨਹੀਂ ਰੱਖ ਸਕਦੇ ਪਰ ਕੋਲਾ ਕਿੰਨਾ ਵੀ ਲਾਲ ਹੋਵੇ ਪਲ ਭਰ ਰੱਖ ਸਕੀਦਾ ਹੈ, ਇਸੇ ਤਰ੍ਹਾਂ ਜੋ ਉਸ ਦੇ ਨਾਂ ਵਿਚ ਲਾਲ ਹੋਏ ਹਨ, ਉਹ ਰੱਬ ਦੀ ਸੁੱਟੀ ਉਠਾਲ ਲੈਂਦੇ, ਪਰ ਉਨ੍ਹਾਂ ਦੀ ਸੁੱਟੀ ਉਠਾਣੇ ਰਹੀ। ਪੁਰਾਤਨ ਜਨਮ ਸਾਖੀ ਵਿਚ ਇਹ ਵੀ ਲਿਖਿਆ ਹੈ ਕਿ ਬਾਦਸ਼ਾਹ ਨੇ ਕਿਹਾ : 'ਦਰਵੇਸ਼! ਕੁਛ ਕਬੂਲ ਕਰ। ਤਾਂ ਗੁਰੂ ਜੀ ਨੇ ਕਿਹਾ, 'ਸਾਨੂੰ ਇਕ ਰੱਬ ਦੀ ਮੰਗ ਹੈ. ਉਸ ਦੀ ਭੁੱਖ ਹੈ, ਉਸ ਦੀ ਲੋੜ ਹੈ, ਹੋਰ ਭੁੱਖਾਂ ਮਰ ਗਈਆਂ ਹਨ, ਤਲਬ ਹੋਰ ਕੋਈ ਨਹੀਂ, ਇਕ ਮੌਲਾ ਦੇ ਦੀਦਾਰ ਦੀ ਤਲਬ ਹੈ।

          'ਨਾਨਕ ਭੁਖ ਖੁਦਾਇ ਕੀ ਬਿਆ ਬੇਪਰਵਾਹੀ॥'

          ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਇਹ ਬਚਨ ਸੁਣ ਕੇ ਇਬਰਾਹੀਮ ਬਾਦਸ਼ਾਹ ਚਰਨੀਂ ਢੱਠਾ ਤੇ ਸਾਰੇ ਕੈਦੀਆਂ ਤੇ ਫ਼ਕੀਰਾਂ ਨੂੰ ਛੱਡ ਦਿੱਤਾ।

          ਲੋਕਾਂ ਲਈ ਛਬੀਲ ਲਗਾ ਕੇ ਆਪ ਜੀ ਕਈ ਦਿਨ ਪਿਆਸਿਆਂ ਨੂੰ ਪਾਣੀ ਪਿਲਾਂਦੇ ਰਹੇ। ਗੁਰੂ ਸਭ ਸੰਸਾਰੀ ਤੇ ਆਤਮਕ ਤਿਖਾ ਬੁਝਾਉਣ ਵਾਲਾ ਹੈ । ਉਥੇ ਹੁਣ ਗੁਰਦੁਆਰਾ 'ਨਾਨਕ ਪਿਆਓ' ਹੈ।

          ਸਯਦ ਮੁਹੰਮਦ ਲਤੀਫ਼ ਨੇ 'ਹਿਸਟਰੀ ਆਫ ਪੰਜਾਬ' ਦੇ ਪੰਨਾ ੨੪੫ 'ਤੇ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਸੱਤ ਮਹੀਨੇ ਦਿੱਲੀ ਵਿਖੇ ਇਬਰਾਹੀਮ ਲੋਧੀ ਦੀ ਕੈਦ ਦੀਆਂ ਸਖ਼ਤੀਆਂ ਸਿਰਫ਼ ਇਸ ਲਈ ਝੱਲਣੀਆਂ ਪਈਆ ਕਿਉਂਕਿ ਕਾਰਦਾਰਾ ਨੇ ਇਹ ਸ਼ਿਕਾਇਤ ਪੁਜਾਈ ਸੀ ਕਿ ਇਸ ਫ਼ਕੀਰ ਦੀ ਤਾਲੀਮ ਕੁਰਾਨਾਂ ਤੇ ਵੇਦਾਂ ਨਾਲੋਂ ਅੱਡਰੀ ਹੈ ਅਤੇ ਲੋਕੀਂ ਜਿਸ ਤਰ੍ਹਾਂ ਉਸ ਦੀ ਪ੍ਰਸਿੱਧੀ ਕਰ ਰਹੇ ਹਨ, ਉਸ ਕਾਰਨ ਸਲਤਨਤ ਨੂੰ ਖਤਰਾ ਉਤਪੰਨ ਹੋ ਸਕਦਾ ਹੈ।

          ਬਜੀਦ : ਦਿੱਲੀ ਦੇ ਨੇੜੇ ਹੀ ਸਯਦ ਸ਼ੇਖ ਬਜੀਦ ਨੂੰ ਪਾਲਕੀ ਤੋਂ ਉਤਰਦੇ ਸਾਰ ਕਹਾਰਾਂ ਕੋਲੋਂ ਮੁੱਠੀ ਚਾਪੀ ਕਰਵਾਂਦੇ ਦੇਖ ਮਰਦਾਨਾ ਜੀ ਨੇ ਆਪਣੇ ਅੰਦਾਜ਼ ਨਾਲ ਕਿਹਾ: 'ਕਿਉਂ ਪਾਤਸ਼ਾਹ। ਖ਼ੁਦਾ ਇਕ ਹੀ ਹੈ ਜਾਂ ਦੋ।' ਮਹਾਰਾਜ ਹੱਸ ਪਏ ਤੇ ਕਹਿਣ ਲੱਗੇ : 'ਮਰਦਾਨਿਆਂ ਖੁਦਾਇ ਇਕ ਹੀ ਹੈ। ਤਦ ਮਰਦਾਨੇ ਕਿਹਾ: 'ਚੜ੍ਹਕੇ ਆਇਆ ਕਿਸ ਦੀ ਪੈਦਾਇਸ਼ ਹੈ ਤੇ ਚੁਕ ਕੇ ਲਿਆਏ ਕਿਸ ਦੀ ਪੈਦਾਇਸ਼ ਹਨ। ਨਾਲੇ ਤਾਂ ਇਹ ਚੜ੍ਹਕੇ ਆਇਆ ਹੈ. ਨਾਲੇ ਇਹ ਥੱਕ ਗਿਆ ਹੈ। ਨਾਲੇ ਉਹ ਟੁਰ ਕੇ ਆਏ ਹਨ ਨਾਲੇ ਉਹ ਘੁਟਦੇ ਹਨ। ਮਹਾਰਾਜ ਨੇ ਉੱਤਰ ਵਜੋਂ ਕਿਹਾ: 'ਇਹ ਤਾਂ ਤੁਰਦਾ ਫਿਰਦਾ ਨ ਮਰੇ ਤੇ ਬੈਠੜਾ ਮਰ ਜਾਇ।' ਦੂਜੇ, ਰਿਧਾਂ ਦੀ ਵਿਅਰਥਤਾ ਦੱਸਦੇ ਹੋਏ ਕਿਹਾ ਕਿ ਇਹ ਮਨੁੱਖ ਨੂੰ ਕਿਸੇ ਯੋਗ ਨਹੀਂ ਰਹਿਣ ਦਿੰਦੀਆਂ। ਪਹਿਲਾਂ ਰਿਧੀਆਂ ਸਿਧੀਆਂ ਲੈਣ ਲਈ ਤਪ ਕਰਦੇ ਥੱਕ ਗਏ, ਫਿਰ ਤਪਾਂ ਨੂੰ ਸੰਭਾਲਦੇ ਥੱਕ ਗਏ। ਦੋਵਾਂ ਪਾਸੇ ਹੀ ਥਕੇਵਾਂ ਹੈ। ਸੁਖ ਸੁਆਦ ਤਾਂ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਵਿਚ ਹੈ। ਜਨਮ ਸਾਖੀ ਵਾਲੇ ਇਹ ਸਲੋਕ ਲਿਖਿਆ ਹੈ :

          'ਪੂਰਬ ਜਨਮ ਕੇ ਤਪੀਏ ਪਾਲੇ ਸਹਿਆ ਡੰਗੁ।

          ਤਬ ਕੇ ਥਕੇ ਨਾਨਕਾ, ਅਬੈ ਮੰਡਾਵਨ ਅੰਗ।'

          ਝੁੱਗੀ ਸਾੜਨੀ : ਸੋਨੀਪਤ ਜਾਂਦੇ ਇਕ ਤਰਖਾਣ ਦੇ ਘਰ ਠਹਿਰੇ। ਘਰ ਜੋ ਰੁੱਖਾ ਮਿੱਸਾ ਪਾਸ ਸੀ, ਤਿਆਰ ਕਰਕੇ ਆਦਰ ਨਾਲ ਸੇਵਾ ਕੀਤੀ। ਗੁਰ ਪਿਤਾ ਦੇ ਮਨ ਵਿਚ

1. ਰਿਪਦੁਮਨ ਪ੍ਰਕਾਸ਼' ਭਾਗ ਪਹਿਲਾ-ਗੁਰੂ ਨਾਨਕ ਸਾਹਿਬ ਦੇ ਅਸਥਾਨ।

2. The Kardars of Delhi Emperor, Ibrahim Lodhi, the successor of Bahlol, informed His Majesty that a Faqir whose tenents were different both from Koran & the Vedas, was openly preaching to the people, and the importance which he was assuming might, in the end, prove serious to the state. Guru Nanak was kept in prison seven months and had to grind corm the whole time. (Latif the History of the Punjab. P.P. 245)

122 / 237
Previous
Next