

ਕਰਣੀ ਕਿਸ ਲਈ ਪਹਿਣੀ ਹੈ ਤੇ ਇਹ ਕਿਸ ਮਜਹਬ ਦੀ ਲਖਾਇਕ ਹੈ? ਗੁਰੂ ਨਾਨਕ ਦੇਵ ਜੀ ਨੇ ਉੱਤਰ ਦੇਂਦੇ ਫ਼ਰਮਾਇਆ: 'ਗੁਰੂ ਮਤ ਨੂੰ ਮਨ ਵਿਚ ਦ੍ਰਿੜ੍ਹ ਕਰ ਧਾਰਨ ਕਰਨਾ ਫ਼ਕੀਰੀ ਦਾ ਅਸਲ ਭੇਖ ਹੈ। ਸ਼ਬਦ ਦੀ ਜੁਗਤੀ ਨਾਲ ਸੰਕਲਪ ਵਿਕਲਪ ਦੇ ਵਹਿੰਦੇ ਦਰਿਆ ਨੂੰ ਬਰੋਤਾ ਬਣਾ ਦੇਣਾ ਤੇ ਫਿਰ ਉਸ ਵਿਚ ਟਿਕ ਕੇ ਸਹਿਜ ਵਿਚ ਸੁਖੀ ਹੋ ਜਾਣਾ, ਹਰਖ ਸੋਗ ਨੂੰ ਖਾ ਜਾਣਾ ਹੈ । ਕਾਮ ਕ੍ਰੋਧ ਨੂੰ ਜਿੱਤ ਲੈਣਾ ਤੇ ਅੰਤਰ ਆਤਮੇ ਸੁੰਨ ਵਿਚ ਟਿਕ ਜਾਣਾ ਇਹ ਹੈ ਕਫ਼ਨੀ ਦੀ ਜੁਗਤ। ਕਫ਼ਨੀ ਪਹਿਣ ਕੇ ਗੱਲ ਕਹਿਣ ਵਾਲੇ ਦੀ ਗੱਲ ਸੁਣੀ ਜਾਂਦੀ ਹੈ। ਉਹ ਬੇਪਰਵਾਹ ਹੋ ਜਾਂਦਾ ਹੈ। ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿਚ :
'ਬਹਿਤਾ ਦਰਿਆਉ ਕਰਿ ਰਹੇ ਬਰੇਤੀ।
ਸਹਿਜ ਬੈਸਿ ਤਹਾ ਸੁਖ ਮਨਾਤੀ।
ਹਰਖ ਸੋਗ ਕੀਨਾ ਅਹਾਰ।
ਪਹਰੇ ਖਫਨੀ ਸਭਿ ਦੁਸ਼ਟ ਬਿਡਾਰ।
ਸੁੰਨ ਨਗਰ ਲੇ ਬਸਤੀ ਰਿਹਾਈ।
ਤਉ ਕਰਨੀ ਕੀ ਜੁਗਤਿ ਪਾਈ।
ਕੁਟੰਬ ਛੰਦ ਛੇਦ ਹੂਆ ਇਕੇਲਾ।
ਨਾਨਕ ਪਹਿਰਿ ਕਫ਼ਨੀ ਭਇਆ ਸੁਹੇਲਾ।'
ਪੀਰ ਦਾ ਅਗਲਾ ਸੁਆਲ ਸੀ ਕਿ ਪੈਰਾਂ ਥੱਲੇ ਕੀ ਰੱਖਣਾ ਚਾਹੀਦਾ ਹੈ ਕਿ ਕੋਈ ਸੰਸਾਰਕ ਰੋੜਾ ਤੇ ਕੰਡਾ ਨ ਚੁੱਭੇ। ਮਹਾਰਾਜ ਨੇ ਉੱਤਰ ਦਿੰਦੇ ਫ਼ਰਮਾਇਆ : 'ਕੁਝ ਨ। ਇਹ ਹਰ ਵੇਲੇ ਕੁਝ ਨਾ ਕੁਝ ਪਹਿਰੇ ਰੱਖਣ ਦੀ ਆਦਤ ਹੀ ਹੈ ਜੋ ਸੋਖਾ ਟੁਰਣ ਨਹੀਂ ਦਿੰਦੀ। ਪਕੜ ਛੱਡਣ ਨਾਲ ਮਨੁੱਖ ਹੌਲਾ ਫੁੱਲ ਹੋ, ਭੱਜ ਸਕਦਾ ਹੈ। ਜਦ ਉਸ ਨੇ ਦਰਵੇਸ਼ ਦੇ ਅਰਥ ਪੁੱਛੇ ਤਾਂ ਮਹਾਰਾਜ ਨੇ ਪਹਿਲਾਂ ਅੱਖਰੀ ਅਰਥ ਸਮਝਾਂਦੇ ਹੋਏ ਕਿਹਾ ਕਿ ਦਰ ਦੇ ਅਰਥ ਦਰਵਾਜਾ, ਆਵੇਸ਼ ਦਾ ਭਾਵ ਲਟਕਿਆ। ਜੋ 'ਇਕ' ਦੇ ਦਰ ਲਟਕਿਆ ਰਹਿੰਦਾ ਹੈ, ਉਹ ਹੀ ਦਰਵੇਸ਼ ਹੈ। ਜੋ ਦਿਲੋਂ ਉਸ ਦੀਆਂ ਦਲੀਜ਼ਾਂ ਨਾਲ ਚੰਬੜ ਜਾਏ ਉਹ ਦਰਵੇਸ਼ ਹੋਵੇ ਤੇ ਉਸ ਦਾ ਹਰ ਬਚਨ ਜਗਤ ਨੂੰ ਤਾਰੇ। ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿਚ :
'ਜੀਵਤ ਮਰੇ ਜਗਤ ਫੁਨਿ ਸੋਵੈ ਜਾਨਤ ਆਪੁ ਮੁਸਾਵੇ।
ਸਫ਼ਨ ਸਫ਼ਾ ਹੋਇ ਮਿਲੇ ਮਾਲਕ ਕਉ, ਤਉ ਦਰਵੇਸ਼ ਕਹਾਵੇ।
ਤੇਰਾ ਜਨ ਹੈ ਕੇ ਐਸਾ ਦਿਲਿ ਦਰਵੇਸ਼।
ਸ਼ਾਦੀ ਗਮੀ ਤਮਕ ਨਹੀਂ ਗੁੱਸਾ, ਖੁਦੀ ਹਿਰਸ ਨਹੀਂ ਏਸ।
ਕੰਚਨ ਖਾਕ ਬਰਾਬਰ ਦੇਖੋ, ਹਕ ਹਲਾਲ ਪਛਾਣੈ।
ਆਈ ਤਲਬ ਸਾਹਿਬ ਕੀ ਮਾਨੋ, ਅਵਰ ਤਲਬ ਨਹੀਂ ਜਾਨੈ।
ਫਿਰ ਫ਼ਰਮਾਇਆ ਕਿ ਮਾਲਕ ਦੇ ਰਾਹ ਪਿਆਂ ਐਸੀਆਂ ਹੀ ਅਵਸਥਾਵਾਂ ਵਿਚੋਂ ਲੰਘਣਾ ਪੈਂਦਾ ਹੈ, ਜੈਸੇ ਫਲ ਨੂੰ ਪੱਕਣ ਲਈ। ਜਿਵੇਂ ਫਲ ਦੇਖਣ ਤੇ ਪਹਿਲਾਂ ਪੀਲਾ