

ਹੁੰਦਾ ਹੈ ਫਿਰ ਹਰਾ ਤੇ ਪਿੱਛੋਂ ਲਾਭ ਤੇ ਮਿੱਠਾ। ਚਖੋ ਤਾਂ ਪਹਿਲਾਂ ਕੜਾ, ਫਿਰ ਖੱਟਾ ਤੇ ਮਗਰੋਂ ਮਿੱਠਾ। ਤੈਸੇ ਹੀ ਜਗਿਆਸੂ ਕੇ ਰਿਦਾ ਮੈਂ ਗਿਆਨ ਕਾ ਫਲ ਕੱਚਾ ਹੋਤਾ ਹੈ। ਪ੍ਰੇਮ ਕਰ ਮਨ ਰੋਕਣਾ ਇਹ ਪੀਲਾ ਰੰਗ ਹੈ, ਜਦ ਮਨ ਕੇ ਰੋਕ ਕੇ ਸੁਣਨ ਮੰਨਣ ਵਿਚ ਟਿਕਾਇਆ, ਤਬ ਲਾਲ ਹੋ ਗਿਆ। ਇਕ ਹੋਰ ਉਦਾਹਰਨ ਦਿੰਦੇ ਕਿਹਾ, ਜੇ ਸਨੇ- ਸਨੇ ਚਾਵਲ ਛੜੀਏ ਤਬ ਸਾਬਤ ਧਾਨ ਵਿਚੋਂ ਚਾਵਲ ਨਿਕਲਤੇ ਹੈਂ ਅਰ ਜੇ ਸ਼ੀਘਰ ਛੜੀਏ ਤਬ ਭਜ ਜਾਤੇ ਹੈਂ, ਇਸੇ ਤਰ੍ਹਾਂ ਸਹਿਜ ਨਾਲ ਜਪਿਆ ਆਤਮ ਰਸ ਸੁਖ ਦਿੰਦਾ ਹੈ।
ਸ਼ਰਫ਼ ਇਨਾ ਪ੍ਰਸੰਨ ਹੋਇਆ ਕਿ ਕਹਿਣ ਲੱਗਾ, ਵਾਹ ਵਾਹ ਖੁਦਾਇ ਦਿਆ ਸਹੀ ਕਰਨ ਵਾਲਿਆਂ ਦਾ ਕਿਆ ਸਹੀ ਕੀਚੇ, ਉਸ ਕਾ ਦੀਦਾਰ ਹੀ ਬਹੁਤ ਹੈ।' ਤਬ ਆਇ ਦਸਤ ਪੋਸ਼ੀ (ਹੱਥ ਚੁੰਮੇ) ਕੀਤੀ ਉਸ ਅਤੇ ਪੈਰ ਚੁਮਿਓਸ, ਤੇਰੇ ਕਉ ਹੋਇਆ, ਤਬ ਬਾਬਾ ਤੇ ਮਰਦਾਨਾ ਰਵਦੇ ਰਹੇ।
ਕਰਨਾਲ : ਪਾਨੀਪਤ ਤੇ ਆਪ ਜੀ ਕਰਨਾਲ ਠਿਠੇਰਾ ਦੇ ਮਹੱਲੇ ਆ ਟਿਕੇ। ਕਿਸੇ ਅਮੀਰ ਬਸਤੀ ਨ ਜਾਣਾ ਵੀ ਉਨ੍ਹਾਂ ਨੀਵਿਆ ਨਾਲ ਪਿਆਰ ਦਰਸਾਉਂਦਾ ਸੀ। ਜਾਂ ਤਾਂ ਗੁਰੂ ਜੀ 'ਉਜਾੜਿ' ਵਿਚ ਡੇਰੇ ਲਗਾਉਂਦੇ ਸਨ ਜਾਂ ਉਥੇ ਜਿੱਥੇ ਪਿੰਡੋਂ, ਸ਼ਹਿਰੋਂ ਦੁਰਕਾਰੇ ਹੋਏ ਰਹਿੰਦੇ ਸਨ। ਜਿਸ ਪਿੱਪਲ ਹੇਠਾਂ ਮਹਾਰਾਜ ਜੀ ਬੈਠੇ ਸਨ ਉਥੇ ਹੁਣ ਮੰਜੀ ਸਾਹਿਬ ਗੁਰਦੁਆਰਾ ਹੈ। ਇਸ ਗੁਰਦੁਆਰੇ ਦੀ ਕਿੰਨੀ ਕੁ ਮਹੱਤਤਾ ਸੀ, ਇਸ ਦਾ ਗਿਆਨ ਇਸੇ ਤੋਂ ਹੋ ਜਾਏਗਾ ਕਿ ਚੁੰਗੀ ਵਿਚੋਂ ਚਾਰ ਸੋ ਰੁਪਏ ਇਸ ਦੀ ਦੇਖ ਭਾਲ ਲਈ ਸਦੀਆਂ ਬੱਧੀ ਦਿੱਤੇ ਜਾਂਦੇ ਰਹੇ।
ਕੁਰੂਕਸ਼ੇਤਰ : ਕਰਨਾਲ ਤੋਂ ਗੁਰੂ ਨਾਨਕ ਦੇਵ ਜੀ ਕੁਰੂਕਸ਼ੇਤਰ ਪੁੱਜੇ। ਉਸ ਦਿਨ ਸੂਰਜ ਨੂੰ ਗ੍ਰਹਿਣ ਲੱਗਾ ਹੋਇਆ ਸੀ। ਮਿੱਥੀ ਮਰਯਾਦਾ ਅਨੁਸਾਰ ਸੂਰਜ ਗ੍ਰਹਿਣ ਲੱਗ ਕੋਈ ਕੰਮ ਕਾਰ ਕਰਨਾ ਜਾਂ ਚੁੱਲ੍ਹੇ ਅੱਗ ਬਾਲਣੀ ਵਿਵਰਜਤ ਹੈ। ਗੁਰੂ ਜੀ ਨੇ ਸਿਰਫ਼ ਅੱਗ ਹੀ ਨਾ ਬਾਲੀ ਸਗੋਂ ਕਿਸੇ ਸ਼ਿਕਾਰੀ ਦਾ ਭੇਟ ਚੜਾਇਆ ਹਿਰਨ ਦਾ ਮਾਸ ਰਿੱਝਣਾ ਰੱਖ ਦਿੱਤਾ। ਸਾਰੇ ਮੇਲੇ ਰੋਲਾ ਪੈ ਗਿਆ। ਲੁਕਾਈ ਗੁਰੂ ਨਾਨਕ ਦੇਵ ਜੀ ਵੱਲ ਟੁੱਟ ਪਈ। ਨਾਨੂ ਨਾਂ ਦੇ ਪੰਡਤ ਨੇ ਚਰਚਾ ਛੇੜ ਦਿੱਤੀ। ਪਹਿਲਾਂ ਤਾਂ ਉਸ ਨੂੰ ਇਹ ਗਿਆਨ ਕਰਾਇਆ ਕਿ ਸਾਡੇ ਨਾ ਕੰਮ ਕਰਨ ਨਾਲ ਸੂਰਜ ਨੇ ਰਾਹੂ ਕੇਤੂ ਦੇ ਪੰਜੇ ਤੋਂ ਬਚ ਨਹੀਂ ਜਾਣਾ। ਇਹ ਕੁਦਰਤ ਦਾ ਨਿਯਮ ਹੈ ਕਿ ਜਦ ਚੰਦ, ਧਰਤੀ ਤੇ ਸੂਰਜ ਵਿਚਕਾਰ ਆ ਜਾਂਦਾ ਹੈ ਤਾਂ ਸੂਰਜ 'ਤੇ ਪ੍ਰਛਾਵਾਂ ਪੈਂਦਾ ਹੈ। ਉਸ ਦੇ ਅਟੱਲ ਨਿਯਮ ਹਨ। ਜਦ ਉਸ ਨੇ ਮਾਸ ਰਿੰਨ੍ਹਣ ਨੂੰ ਧਰਮ ਦੇ ਉਲਟ ਕਿਹਾ ਤਾਂ ਮਹਾਰਾਜ ਨੇ 'ਮਾਸ ਪੁਰਾਣੀ, ਮਾਸ ਕਤੇਬੀਂ, ਚਹੁ ਜੁਗਿ ਮਾਸ ਕਮਾਣਾ। ਜਜਿ ਕਾਜ ਵਿਆਹਿ ਸੁਹਾਵੈ, ਓਥੇ ਮਾਸੂ ਸਮਾਣਾ"। ਮਾਸ ਅਹਾਰ ਤਾਂ ਜੁਗਾਂ ਤੋਂ ਤੁਰਦਾ ਆਇਆ ਹੈ। ਯੱਗਾਂ ਵਿਚ ਬਲੀਆਂ, ਸ਼ੁੱਭ ਕੰਮਾਂ ਵਿਚ ਤੇ ਖ਼ਾਸ ਕਰਕੇ ਵਿਆਹਾਂ 'ਤੇ ਇਸੇ ਦਾ ਪ੍ਰਯੋਗ ਹੁੰਦਾ ਰਿਹਾ ਹੈ। ਮਾਸ
1. ਪੁਰਾਤਨ ਜਨਮ ਸਾਖੀ।
2. ਮਲਾਰ ਕੀ ਵਾਰ, ਮਹਲਾ ੧. ਪੰਨਾ ੧੨੯੦॥