Back ArrowLogo
Info
Profile

ਖਾਣ ਵਾਲਾ ਕੋਈ ਅਪਵਿੱਤਰ ਨਹੀਂ ਤੇ ਨਾ ਖਾਣ ਵਾਲਾ ਕੋਈ ਪੁੰਨੀ ਨਹੀਂ। ਸਭ ਤੇ ਪਹਿਲਾਂ ਮਾਸ ਤੋਂ ਹੀ ਮੁੱਢ ਬੱਝਾ ਹੈ। ਮਾਸ ਵਿਚ ਹੀ ਵਸੇਬਾ ਹੁੰਦਾ ਹੈ। ਜਦ ਪੁਤਲੇ ਵਿਚ ਜਾਨ ਪੈਂਦੀ ਹੈ ਤਾਂ ਵੀ ਮੂੰਹ ਵਿਚ ਮਾਸ ਹੀ ਮਿਲਦਾ ਹੈ। ਹੱਡ ਚੰਮ ਸਰੀਰ ਸਭ ਕੁਝ ਮਾਸ ਹੀ ਹੈ।

ਜਦੋਂ ਜਨਮ ਲੈਂਦਾ ਹੈ ਤਾਂ ਵੀ ਮੰਮਾ-ਰੂਪ ਮਾਸ ਰਾਹੀਂ ਖੁਰਾਕ ਮਿਲਦੀ ਹੈ। ਮੂੰਹ ਮਾਸ, ਜੀਭ ਮਾਸ, ਮਾਸ ਵਿਚ ਹੀ ਸਾਹ ਲੈਂਦਾ ਹੈ। ਜਦ ਜੁਆਨ ਹੋ ਕੇ ਵਿਆਹ ਕਰਾਉਂਦਾ ਹੈ ਤਾਂ ਮਾਸ ਹੀ ਘਰ ਲੈ ਕੇ ਆਉਂਦਾ ਹੈ। ਸਭ ਸਾਕ-ਸੰਬੰਧੀ ਮਾਸ ਦੇ ਹੀ ਹਨ।

ਮਾਸ ਖਾਣ ਜਾਂ ਨਾ ਖਾਣ ਦੀ ਬਹਿਸ ਦੀ ਥਾਂ ਜੇ ਸਤਿਗੁਰੂ ਰਾਹੀਂ ਪ੍ਰਭੂ ਦੀ ਰਜ਼ਾ ਸਮਝੀਏ ਤਾਂ ਜੀਵਨ ਪਦਵੀ ਮਿਲ ਜਾਏ। ਦਰਚਾ ਨਾਲ ਤਾਂ ਹਾਨੀ ਹੀ ਮਿਲਦੀ ਹੈ

ਦਲੀਲ ਦਿੰਦੇ ਹੋਏ ਪਾਤਸ਼ਾਹ ਨੇ ਕਿਹਾ: 'ਮਾਸ ਖਾਣ ਜਾਂ ਨਾ ਖਾਣ ਦੀ ਚਰਚਾ ਛੇੜਨ ਵਾਲਾ ਇਹ ਨਹੀਂ ਜਾਣਦਾ ਕਿ ਮਾਸ ਤੇ ਸਾਗ ਵਿਚ ਕੀ ਫ਼ਰਕ ਹੈ ? ਪੁਰਾਤਨ ਸਮੇਂ ਲੋਕ ਦੇਵੀ-ਦੇਵਤਿਆਂ ਦੇ ਸੁਭਾਉ ਅਨੁਸਾਰ ਗੈਂਡਾ ਮਾਰ ਕੇ ਹੋਮ ਤੇ ਜੱਗ ਕਰਦੇ ਸਨ। ਆਪਣੇ ਵਲੋਂ ਮਾਸ ਤਿਆਗਣ ਵਾਲੇ ਮਨੁੱਖ ਜਦ ਕਿਸੇ ਨੂੰ ਮਾਸ ਖਾਂਦਾ ਦੇਖਦੇ ਹਨ ਤਾਂ ਨੱਕ ਬੰਦ ਕਰ ਲੈਂਦੇ ਹਨ ਪਰ ਉਹ ਲੁੱਕ ਛੁੱਪ ਕੇ ਮਨੁੱਖਾਂ ਨੂੰ ਹੀ ਖਾ ਜਾਂਦੇ ਹਨ। ਮਾਸ ਨਾ ਖਾਣ ਦਾ ਪਾਖੰਡ ਕਰਕੇ ਲੋਕਾਂ ਨੂੰ ਵਿਖਾਂਦੇ ਹਨ, ਉਂਝ ਨਾ ਉਨ੍ਹਾਂ ਨੂੰ ਸਮਝ ਹੈ ਨਾ ਸੁਰਤ। ਅੰਨ੍ਹੇ ਨੂੰ ਕੀ ਸਮਝਾਈਏ, ਉਹ ਤਾਂ ਛਿਤਾ ਪੈ ਜਾਂਦਾ ਹੈ।"

  1. ਸਲੋਕ ਮਹਲਾ ੧ : ਪਹਿਲਾ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ॥

ਜੀਉ ਪਾਇ ਮਾਸੁ ਮੁਹਿ ਮਿਲਿਆ, ਹੜੁ ਚੰਮੁ ਤਨੁ ਮਾਸੁ ॥

ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ॥

ਮੁਹੁ ਮਾਸੈ ਕਾ ਜੀਤ ਮਾਸੈ ਕੀ, ਮਾਸੈ ਅੰਦਰਿ ਸਾਸੁ॥

ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥

ਮਾਸਹੁ ਹੀ ਮਾਸੁ ਉਪਜੇ ਮਾਸਹੁ ਸਭੇ ਸਾਕੁ॥

ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੇ ਆਵੇ ਰਾਸਿ॥

ਆਪ ਛੁਟੇ ਨਹ ਛੁਟੀਐ ਨਾਨਕ ਬਚਨਿ ਬਿਣਾਸੁ॥੧॥ (ਵਾਰ ਮਲਾਰ ਮਹਲਾ ੧, ਪੰਨਾ ੧੨੮੯)

  1. ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੇ॥

ਕਉਣੁ ਮਾਸੁ ਕਉਣੁ ਸਾਗ ਕਹਾਵੈ ਕਿਹੁ ਮਹਿ ਪਾਪ ਸਮਾਣੇ॥

ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ॥

ਮਾਸ ਛੋਡਿ ਬੈਸਿ ਨਕੁ ਪਕੜੇ, ਰਾਤੀ ਮਾਣਸ ਖਾਣੇ॥

ਫੜੁ ਕਰਿ ਲੋਕਾਂ ਨੂੰ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥

ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਿਹਾ ਬੂਝੈ॥੨॥

                             (ਗੁਰੂ ਗ੍ਰੰਥ ਸਾਹਿਬ, ਪੰਨਾ ੧੨੮੯, ਮਲਾਰ ਕੀ ਵਾਰ)

126 / 237
Previous
Next