Back ArrowLogo
Info
Profile

ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ। ਐਵੇਂ ਸਿਆਣੇ ਨਾ ਬਣੇ ਇਹ ਕਹਿ ਕੇ ਕਿ ਮਾਸ ਨਹੀਂ ਖਾਣਾ ਚਾਹੀਦਾ। ਅਸਲ ਵਿਚ ਐਸੀ ਚਰਚਾ ਛੇੜਨ ਵਾਲੇ ਦੀ ਨਾ ਸੁਰਤ ਹੈ ਨ ਸਮਝ। ਇਹ ਅਜੀਬ ਗੱਲ ਹੈ ਪੰਡਤ ਜੀ ਕਿ ਬਾਹਰੋਂ ਆਂਦਾ ਮਾਸ ਮਾੜਾ ਤੇ ਘਰ ਦਾ ਚੰਗਾ। ਦਲੀਲ ਨੂੰ ਦੁਹਰਾਂਦੇ ਹੋਏ ਮਹਾਰਾਜ ਨੇ ਕਿਹਾ: 'ਪੰਡਤ, ਤੈਨੂੰ ਇਹ ਪਤਾ ਨਹੀਂ ਮਾਸ ਕਿਥੋਂ ਪੈਦਾ ਹੋਇਆ। ਵੇਖ ਗਹੁ ਨਾਲ ਪਾਣੀ ਤੋਂ ਅੰਨ ਪੈਦਾ ਹੁੰਦਾ ਹੈ। ਕਮਾਦ, ਗੰਨਾ ਉਗਦਾ ਹੈ ਤੇ ਕਪਾਸ ਉੱਗਦੀ ਹੈ। ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ। ਪਾਣੀ ਆਖਦਾ ਹੈ ਕਿ ਮੈਂ ਕਈ ਤਰੀਕਿਆਂ ਨਾਲ ਭਲਿਆਈ ਕਰਦਾ ਹਾਂ। ਵੀਚਾਰ ਦੀ ਗੱਲ ਹੈ ਕਿ ਪਦਾਰਥਾਂ ਦੇ ਚਸਕੇ ਛੱਡ ਕੇ ਤਿਆਗੀ ਬਣ ਜਾਏ।

          ਭਾਈ ਬਹਿਲੋ ਜੀ ਨੇ ਪ੍ਰਸੰਗ ਗੁਰੂ ਕਾ ਵਿਚ ਲਿਖਿਆ ਹੈ ਕਿ :

ਸਤਿਗੁਰ ਫੇਰ ਗਏ ਕੁਰਖੇਤਰ।

ਮਾਸ ਪ੍ਰਥਾਇ ਕਰੇ ਪ੍ਰਸ਼ਨੋਤਰ।

ਮਹਿਮਾ ਪ੍ਰਕਾਸ਼ ਨੇ 'ਸਾਖੀ ਨਾਨੂ ਪੰਡਤ ਨਾਲ ਦੇ ਸਿਰਲੇਖ ਹੇਠ ਲਿਖਿਆ ਹੈ ਕਿ ਜਦ ਪੰਡਤ ਨਾਨੂ ਹਿਰਨ ਦਾ ਮਾਸ ਰਿਝਦੇ ਤੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਭੋਗ ਲਗਾਂਦੇ ਦੇਖ ਬਿਉਹਾਰ ਤਿਸ ਮਨ ਭਏ ਖੰਡਤ' ਕਿਹਾ: ਤੁਮ ਸਾਧ ਕਹਾਇ ਮਾਸ ਕਿਉਂ ਖਾਇਆ। ਤਾਂ

'ਪੰਡਤ ਬਚਨ ਬਿਪਾਦ ਸੁਨ, ਬੋਲੇ ਕਿਰਪਾ ਨਿਧਾਨ।

ਸਹਜ (ਸੁ) ਭਾਇ ਸੰਤਨ ਮਿਲੇ,

ਤਿਹ ਭੋਗੇ ਸੁਖ ਮਾਨ। ੬॥

ਤੁਮ ਸਦਾ ਅਹਾਰੀ ਮਾਸ ਕੇ, ਅਵਰ ਨ ਕਹੈ ਤਿਆਗੁ

ਮਾਸ ਸਾਗ ਜਾਨੇ ਨਹੀ ਪੜ੍ਹ ਵਿਦਿਆ ਭਏ ਅਜਾਗ । ੯।

ਫਿਰ 'ਪਹਿਲਾ ਮਾਸਹੁ ਨਿੰਮਿਆ' ਦਾ ਸ਼ਬਦ ਉਚਾਰਿਆ। ਸ਼ਬਦ ਸੁਣ ਕੇ ਨਾਨੂ

  1. ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥

ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੇ ਪਾੜੇ॥

ਬਾਹਰ ਕਾ ਮਾਸੁ ਮੰਦਾ ਸੁਆਮੀ, ਘਰ ਕਾ ਮਾਸ ਚੰਗੇਰਾ॥

ਜੀਅ ਜੰਤ ਸਭ ਮਾਸਹੁ ਹੋਏ ਜੀਇ ਲਇਆ ਵਾਸੇਰਾ॥ (ਮਲਾਰ ਕੀ ਵਾਰ, ਪੰਨਾ ੧੨੯੦)

2. ਪਾਂਡੇ ਤੂੰ ਜਾਣੇ ਹੀ ਨਾਹੀ ਕਿਥਹੁ ਮਾਸ ਉਪੰਨਾ॥

ਤੋਇਅਹੁ ਅੰਨ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣ ਗੰਨਾ॥

ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁ ਬਿਕਾਰਾ॥

ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ॥੨॥ (ਮਲਾਰ ਕੀ ਵਾਰ, ਪੰਨਾ ੧੨੯੦)

3. ਮਹਿਮਾ ਪ੍ਰਕਾਸ਼, ਭਾਗ ਪਹਿਲਾ, ਪੰਨਾ ੭੪।

127 / 237
Previous
Next