Back ArrowLogo
Info
Profile

ਨੇ ਕਿਹਾ : 'ਮੈਂ ਤਾਂ ਕਰਮੋਂ ਕੇ ਬੰਧਨ ਮੇ ਪੜਾ ਥਾ। ਤੇਰੇ ਬਚਨ ਸੁਣ ਕੇ ਮੇਰੇ ਮਨ ਬਿਖੈ ਬੈਰਾਗ ਉਪਜਿਆ ਹੈ।'

          ਪਹੋਏ : ਕੁਰੂਕਸ਼ੇਤਰ ਤੋਂ ਗੁਰੂ ਜੀ ਪਹੋਏ ਪੁੱਜੇ। ਪਹੋਏ ਇਹ ਗੱਲ ਪਾਂਡਿਆਂ ਚਲਾਈ ਹੋਈ ਸੀ ਕਿ ਤਲਾਬ ਵਿਚ ਇਕ ਇਸਤਰੀ ਦਾ ਕਾਂਟਾ ਗਿਰ ਗਿਆ ਤਾਂ ਉਹ ਜਦ ਇਸ਼ਨਾਨ ਕਰਕੇ ਬਾਹਰ ਨਿਕਲੀ ਤਾਂ ਕਾਂਟਾ ਰੱਥ ਦੇ ਪਹੀਏ ਜਿੰਨਾ ਬਣਿਆ ਹੋਇਆ ਸੀ। ਮਹਾਰਾਜ ਨੇ ਮੁਸਕਰਾ ਕੇ ਕਿਹਾ: 'ਭਲੇ ਲੋਕੋ। ਜੇ ਪੁੰਨ ਇੰਨੀ ਜਲਦੀ ਫਲਦਾ ਹੈ ਤਾਂ ਪਾਪ ਤਾਂ ਕਈ ਗੁਣਾ ਵੱਧ ਹੋ ਕੇ ਅੱਗੋਂ ਮਿਲਦਾ ਹੋਵੇਗਾ । ਉਥੇ ਹੀ ਸਾਰੇ ਪੰਡਤ ਤੇ ਵਿਦਵਾਨ ਇਕੱਠੇ ਹੋ ਕੇ ਆਏ ਤੇ ਕਹਿਣ ਲੱਗੇ: 'ਨਾਨਕ ਜੀ ਤੂ ਕਲਿ ਮਹਿ ਬਡਾ ਮਹਾਂਪੁਰਖ ਹੈ। ਲੋਕ ਕਹਿੰਦੇ ਹਨ ਕਿ ਤੈਨੂੰ ਅਗਮ ਅਗਾਧ ਕੀ ਖ਼ਬਰ ਹੈ। ਪਰਮੇਸ਼ਰ ਕੈ ਅਰਥ ਸਾਨੂੰ ਖ਼ਬਰ ਦਿਉ ਕਿ ਜਿਤਨੇ ਲੋਕ ਇਸ ਪ੍ਰਿਥੋਦਕ (ਰਾਜਾ ਪ੍ਰਿਥੂ ਨੇ ਆਪਣੇ ਪਿਤਾ ਵੇਣ ਦੀ ਅੰਤਿਮ ਕਿਆ ਕੀਤੀ ਸੀ ਤੇ ਲੋੜਵੰਦਾਂ ਨੂੰ ਜਲ ਪਿਆਇਆ ਸੀ। ਜਿਸ ਖੂਹ ਤੋਂ ਪਾਣੀ ਪਿਆਇਆ ਸੀ, ਉਸ ਨੂੰ ਪ੍ਰਿਥ ਉਦਕ ਕਹਿੰਦੇ ਹਨ) ਵਿਚ ਇਸ਼ਨਾਨ ਦਾ ਫਲ ਹੈ ਜਾਂ ਨਹੀਂ। ਗੁਰੂ ਨਾਨਕ ਜੀ ਨੇ ਫਰਮਾਇਆ :

'ਜਿਸ ਜਲ ਨਿਧਿ ਕਾਰਣਿ

ਤੁਮ ਜਗਿ ਆਏ, ਸੋ ਅੰਮ੍ਰਿਤੁ

ਗੁਰ ਪਾਹੀ ਜੀਉ ॥

                                      (ਸੋਰਠਿ ਮਹਲਾ ੧)

ਮੁਕਤੀ ਦਾ ਰਾਹ ਗੋਬਿੰਦ ਦੀ ਸਿਫ਼ਤ ਸਾਲਾਹ ਹੈ।

          ਸਰਸਾ : ਪਹੋਏ ਤੋਂ ਜੀਂਦ ਤੇ ਫਿਰ ਸਰਸਾ ਪੁੱਜੇ। ਉਥੋਂ ਭੱਟਾਂ ਦੀ ਵਹੀ ਵਿਚ ਐਸਾ ਲਿਖਿਆ ਮਿਲਦਾ ਹੈ ਕਿ ਸਰਸੇ ਗੁਰੂ ਨਾਨਕ ਦੇਵ ਜੀ ਚਾਰ ਮਹੀਨੇ ਗਿਆਰਾਂ ਦਿਨ ਰਹੇ। ਉਸ ਇਲਾਕੇ ਵਿਚ ਖਾਜਾ ਅਬਦੁਲ ਸ਼ਕੂਰ ਜੋ ਵੱਡਾ ਕਰਾਮਾਤੀ ਪ੍ਰਸਿੱਧ ਸੀ, ਲੋਕਾਂ ਕੋਲੋਂ ਨਜ਼ਰਾਂ ਆਦਿ ਲੈਂਦਾ ਰਹਿੰਦਾ ਸੀ। ਸਰਸੇ ਅਬਦੁਲ ਸ਼ਕੂਰ ਤੋਂ ਇਲਾਵਾ ਬਹਾਵਲ ਹਕ, ਸ਼ਾਹਿ ਵਾਹਜ਼, ਫਰੀਦਉੱਦ ਦੀਨ, ਜਲਾਲ ਦੀਨ ਤੇ ਜਤੀ ਮੱਲ ਵੀ ਉੱਘੇ ਫ਼ਕੀਰ ਤੇ ਸਾਧੂ ਰਹਿੰਦੇ ਸਨ। ਸਾਰੇ ਹੀ ਇਕੱਠੇ ਹੋ ਗੁਰੂ ਨਾਨਕ ਦੇਵ ਜੀ ਨਾਲ ਚਰਚਾ ਕਰਨ ਉੱਠ ਆਏ। ਜਦ ਉਨ੍ਹਾਂ ਚਲੀਹਾ ਕੱਟਣ ਲਈ ਕਿਹਾ ਤਾਂ ਗੁਰੂ ਜੀ ਨੇ ਨਾਮ ਦੀ ਹੀ ਵਡਿਆਈ ਦੱਸੀ। ਉਹ ਤਾਂ ਆਪਣਾ ਰੁਹਬ ਜਤਾਉਣ ਲਈ ਇਕ ਘੜੀ ਪਾਣੀ ਦੀ ਤੇ ਚਾਲੀ ਜੋ ਦੇ ਦਾਣੇ ਲੈ ਕੇ ਬੰਦ ਕਮਰਿਆਂ ਵਿਚ ਚਲੇ ਗਏ। ਮਹਾਰਾਜ ਉਸੇ ਤਰ੍ਹਾਂ ਸੰਗਤ ਵਿਚ ਜੁੜਦੇ ਪਰ ਕੁਝ ਵੀ ਨਾ ਸੇਂਵਦੇ ਨਾ ਪੀਂਦੇ। ਚਾਲੀ ਦਿਨਾਂ ਮਗਰੋਂ ਜਦ ਬਾਹਰ ਨਿਕਲੇ ਤਾਂ ਸਭ ਨਿਢਾਲ, ਪੀਲੇ ਤੇ ਕਮਜ਼ੋਰ ਸਨ ਪਰ ਬਾਬੇ ਦੇ ਚਿਹਰੇ 'ਤੇ ਉਹ ਹੀ ਨੂਰ। ਸਰਸਾ ਵਿਚ ਬਣੀਆਂ ਹੋਈਆਂ ਕੋਠੜੀਆਂ ਉਹਨਾਂ ਦੇ ਮਾਣ ਟੁੱਟਣ ਦਾ ਪ੍ਰਮਾਣ ਹੁਣ ਤੱਕ ਦੇ ਰਹੀਆਂ ਹਨ। ਉਥੋਂ ਭਟਨੇਰ, ਵੱਡਾ ਤੀਰਥ, ਬਠਿੰਡਾ ਤੇ ਮਾਲਵਾ ਦੇਸ਼ ਵਿਚਰਦੇ ਹੋਏ ਧਰਮਕੋਟ ਤੋਂ ਹੋ ਕੇ ਸਤਲੁਜ ਪਾਰ ਕਰਕੇ ਸੁਲਤਾਨਪੁਰ ਆਏ।

128 / 237
Previous
Next