Back ArrowLogo
Info
Profile

          ਸੁਲਤਾਨਪੁਰ ਕੁਝ ਚਿਰ : ਇਸ ਤਰ੍ਹਾਂ ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਨੂੰ ਤਕਰੀਬਨ ਨੇਂ ਸਾਲ ਲੱਗੇ। ਇਕ ਅੰਦਾਜ਼ੇ ਮੁਤਾਬਿਕ ਉਨ੍ਹਾਂ ਇਸ ਉਦਾਸੀ ਵਿਚ ਗਿਆਰਾਂ ਹਜ਼ਾਰ ਮੀਲ ਸਫ਼ਰ ਕੀਤਾ। ਭੈਣ ਨਾਨਕੀ ਜੀ ਨੂੰ ਮਿਲੇ, ਭੈਣ ਖੀਵੀ ਹੋਇ ਆਈ ਤੇ ਦੋਲਤ ਖ਼ਾਨ ਨੇ ਆਇ ਕੇ 'ਕਦਮ ਬੋਸੀ' ਕੀਤੀ। ਦੌਲਤ ਖ਼ਾਨ ਨੇ ਜ਼ੋਰ ਵੀ ਲਗਾਇਆ ਕਿ ਗੁਰੂ ਜੀ ਸੁਲਤਾਨਪੁਰ ਹੀ ਟਿਕਣ ਪਰ ਮਹਾਰਾਜ ਸਿਰਫ਼ ਪੰਜ ਦਿਨ ਰਹਿ ਕੇ ਲਾਹੌਰ ਤੇ ਫਿਰ ਤਲਵੰਡੀ ਚਲੇ ਗਏ। ਦੋ ਮਹੀਨੇ ਤਲਵੰਡੀ ਰਹਿ, ਫਿਰ ਸੁਮੇਰ ਜਾ ਚੜ੍ਹੇ ਜਿਸ ਨੂੰ ਦੂਜੀ ਉਦਾਸੀ ਕਿਹਾ ਜਾਂਦਾ ਹੈ।

129 / 237
Previous
Next