

8.
ਫਿਰ ਜਾਇ ਚੜ੍ਹਿਆ ਸੁਮੇਰ ਪੁਰ
(ਦੂਜੀ ਉਦਾਸੀ)
ਤਲਵੰਡੀ ਤੋਂ ਤਿੱਬਤ : ਭਾਈ ਰਤਨ ਸਿੰਘ ਜੀ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਲਿਖਿਆ ਹੈ ਕਿ ਬਾਬਾ ਜੀ ਉਸ ਦੇਸ਼ ਤੇ ਥਾਂ ਜ਼ਰੂਰ ਜਾਣਗੇ ਜਿੱਥੇ ਲੋਕੀਂ ਪ੍ਰਭੂ ਨੂੰ ਭੁੱਲ ਕੇ ਹੋਰ ਹੋਰ ਕਰਮ ਕਰ ਰਹੇ ਸਨ। ਧਰਮ ਕਮਾਉਣ ਲਈ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਸਹਿਲਾ ਰਾਹ ਦ੍ਰਿੜਾਉਂਦੇ ਸਨ :
ਉਸ ਦੇਸ ਬਾਬੇ ਜਾਏ ਜ਼ਰੂਰ ।
ਹੋਹਿ ਭੂਲੇ ਪ੍ਰਭ ਮੂਰਖ ਕੁਰ।
ਜਹਿ ਜਹਿ ਚਰਨ ਨਾਨਕ ਜੀ ਪਾਯੋ।
ਧਰਮ ਕਰਮ ਉਨ ਲੋਕਨ ਦ੍ਰਿੜਾਯੋ।
ਇਕ ਗੱਲ ਭਾਈ ਰਤਨ ਸਿੰਘ ਜੀ ਨੇ ਹੋਰ ਬੜੀ ਕਮਾਲ ਦੀ ਲਿਖੀ ਹੈ ਕਿ ਗੁਰੂ ਨਾਨਕ ਦੇਵ ਜੀ ਤੇ ਕਲਿਯੁਗ ਦੀ ਲੜਾਈ ਹੋ ਰਹੀ ਸੀ। ਕਲਿਯੁਗ ਸਾਰਾ ਜ਼ੋਰ ਲਗਾ ਰਿਹਾ ਸੀ ਕਿ ਲੋਕ ਪਾਪ ਕਮਾਉਣ ਤੇ ਡੁੱਬ ਜਾਣ, ਬਾਬਾ ਚਾਹੁੰਦਾ ਸੀ ਕਿ ਸਾਰੇ ਪਾਰ ਲੰਘ ਜਾਣ। ਬਾਬੇ ਨੂੰ ਬੇਸ਼ੱਕ ਕੁਰਾਹੀਆ, ਦੀਵਾਨਾ ਤੇ ਬੇਤਾਲਾ ਕਿਹਾ ਗਿਆ ਪਰ ਉਹ ਅਸਲ ਨਿਸ਼ਾਨੇ ਤੋਂ ਨਾ ਚੁੱਕੇ :
ਕਲ ਚਹੈ ਪਾਪੀ ਡੁੱਬ ਜਾਇ।
ਬਾਬਾ ਚਹੈ ਉਨ ਪਾਰ ਲੰਘਾਇ।
ਬਾਬਾ ਆਪਣੀ ਛੱਡੀ ਨ ਬਾਣ।
ਤਾਰਯੋ ਚਾਹੈ ਸਗਲ ਜਹਾਨ॥ ੩॥
(ਪੰਨਾ ੨੭, ਛਾਪ ਚੌਥੀ)
ਕਲਿਯੁਗ ਚਾਹੁੰਦਾ ਹੈ ਕਿ ਕਰਮਾਂ ਦਾ ਹਿਸਾਬ ਹੋਵੇ ਤਾਕਿ ਉਸ ਬਹਾਨੇ ਕਿਸੇ ਨੂੰ ਸ਼ਾਬਾਸ਼ ਤੇ ਕਿਸੇ ਨੂੰ ਦੰਡ ਮਿਲਦਾ ਰਹੇ ਤੇ ਉਹ ਲੋਕਾਂ 'ਤੇ ਆਪਣੀ ਹਕੂਮਤ ਕਰਦਾ ਰਹੇ। ਪਰ ਬਾਬਾ ਜੀ ਤਾਂ ਐਸਾ ਵਾਤਾਵਰਣ ਪੈਦਾ ਕਰਨਾ ਚਾਹੁੰਦੇ ਹਨ ਜਿੱਥੇ ਪਾਪ