

ਹੋ ਹੀ ਨਾ ਸਕਣ। ਜੇ ਪਾਪ ਨਹੀਂ ਹੋਣਗੇ ਤਾਂ ਕਲਿਯੁਗ ਦੀ ਪੁੱਛ ਨਹੀਂ ਰਹੇਗੀ। ਦੂਜੇ ਸ਼ਬਦਾਂ ਵਿਚ ਬਾਬਾ 'ਰਜ਼ਾ' ਦਾ ਸਿਧਾਂਤ ਦ੍ਰਿੜਾਉਣਾ ਚਾਹੁੰਦੇ ਸਨ ਤੇ ਕਲਿਯੁਗ 'ਸਜ਼ਾ' ਦਾ।
'ਕਲਿਯੁਗ ਚਹੈ ਨਿਜ ਅਦਲ ਬਹਾਯਾ।
ਨਾਨਕ ਚਹੇ ਨਿਜ ਧਰਮ ਬਰਤਾਯਾ ॥ ੨੪॥
ਇਸੇ ਸਬੰਧ ਵਿਚ ਮਹਿਮਾ ਪ੍ਰਕਾਸ਼ ਨੇ ਸੋਹਣੀ ਟੂਕ ਦਿੱਤੀ ਹੈ ਕਿ ਸਤਿਗੁਰੂ ਨਾਨਕ ਪ੍ਰਭੂ ਵਲੋਂ ਭੇਜਿਆ ਹੋਇਆ ਮੇਘ ਹੈ, ਜੋ ਥਾਂ-ਥਾਂ ਜਾ ਕੇ ਪ੍ਰੇਮ ਜਲ ਦੀ ਬਰਖਾ ਕਰਦਾ ਹੈ ਅਤੇ ਜਿੱਥੇ-ਜਿੱਥੇ ਪ੍ਰਭੂ-ਪ੍ਰੇਮੀ ਉਸ ਦੀ ਯਾਦ ਵਿਚ ਜੁੱਟੇ ਹੋਏ ਹਨ, ਗੁਰੂ ਨਾਨਕ ਦੇਵ ਜੀ ਜ਼ਰੂਰ ਪੁੱਜਣਗੇ :
'ਸਤਿਗੁਰ ਘਨ ਹਰਿ ਭਗਤ ਕੋ ਪ੍ਰੇਮ ਬੂੰਦ ਬਰਖਾ ਕਰੇ।
ਜਹਾਂ ਜਹਾਂ ਪ੍ਰੇਮੀ ਹੋਇ, ਤਹਾ ਤਹਾ ਆਗਮ ਕਰੇ।'
ਕਲਗੀਧਰ ਦੇ ਬਵੰਜਾ ਕਵੀਆਂ ਵਿਚੋਂ ਇਕ ਕੰਕਣ ਨੇ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਤਾਂ ਸ਼ਬਦ ਦਾ ਪੁਲ ਬਣਾ ਕੇ ਲੋਕਾਂ ਨੂੰ ਪਾਰ ਉਤਾਰਨ ਆਏ ਸਨ।
"ਧੰਨ ਧੰਨ ਨਾਨਕ ਗੁਰ ਕੀਨਾ ਪਰਉਪਕਾਰ ।
ਅਛਲ ਕਾ ਪੁਲ ਬਾਧਿਕੈ, ਸ੍ਰਿਸ਼ਟਿ ਉਤਾਰੀ ਪਾਰ ।''
ਇਸ ਤਰ੍ਹਾਂ ਕਲਿਯੁਗ ਦੇ ਭਰਮਾਏ ਤੇ ਪਛਾੜੇ ਹੋਏ ਸਨ ਜੋਗੀ, ਸਿੱਧ ਤੇ ਬੈਰਾਗੀ। ਉਨ੍ਹਾਂ ਨੂੰ ਇਹ ਸਮਝ ਤਾਂ ਆ ਗਈ ਸੀ ਕਿ ਜਗਤ ਮਿਥਿਆ ਹੈ ਪਰ ਇਹ ਗੱਲ ਲੋਕਾਂ ਨੂੰ ਸਮਝਾਉਣ ਦੀ ਥਾਵੇਂ ਉਹ ਘਰ ਬਾਰ ਹੀ ਛੱਡ ਬੈਠੇ ਸਨ। ਮਹਾਰਾਜ ਦੇ ਆਪਣੇ ਸ਼ਬਦਾਂ ਵਿਚ 'ਜੋਗੀ ਜੁਗਤ ਨਾ ਜਾਣੈ ਅੰਧ' ਅਤੇ 'ਜਤੀ ਸਦਾਵਹਿ ਜੁਗਤਿ ਨ ਜਾਣਹਿ. ਛਡਿ ਬਹਹਿ ਘਰ ਬਾਰੁ। ਸੋ ਹੁਣ ਉਨ੍ਹਾਂ ਨੂੰ ਸੋਧਣ ਲਈ ਸੁਮੇਰ ਪਰ ਜਾ ਚੜ੍ਹੇ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ :
'ਫਿਰ ਜਾ ਚੜ੍ਹਿਆ ਸੁਮੇਰ ਪੁਰ, ਸਿਧ ਮੰਡਲੀ ਦ੍ਰਿਸ਼ਟੀ ਆਈ।'
ਇਥੇ ਇਹ ਨਿਰਣਾ ਕਰ ਲੈਣਾ ਵੀ ਠੀਕ ਰਹੇਗਾ ਕਿ ਸੁਮੇਰ ਪਰਬਤ ਕਿੱਥੇ ਹੈ ? ਸਿੱਧਾਂ ਦੇ ਟਿਕਾਣੇ ਬਹੁਤ ਕਰਕੇ ਹਿਮਾਲੀਆ ਦੀਆਂ ਕੰਦਰਾਂ, ਮਾਨਸਰੋਵਰ ਦੀ ਝੀਲ, ਅਮਰ ਨਾਥ ਦੀਆਂ ਗੁਫਾਵਾਂ, ਰੁਦ੍ਰ ਹਿਮਾਲਾ ਦੇ ਕਿੰਗਰੇ ਤੇ ਚੋਟੀਆਂ ਹੀ ਸਨ। ਬੀ. ਸੀ. ਲਾਅ ਨੇ ਆਪਣੀ ਪੁਸਤਕ 'ਮਾਉਂਟੇਨਜ਼ ਔਫ਼ ਇੰਡੀਆ' ਵਿਚ ਲਿਖਿਆ ਹੈ ਕਿ ਗੜਵਾਲ ਦੀ ਰਿਆਸਤ ਵਿਚ ਰੁਦ੍ਰ ਹਿਮਾਲਾ ਨੂੰ ਹੀ ਸੁਮੇਰ ਕਹਿੰਦੇ ਹਨ।
ਪਿੱਛੇ ਜਿਹੇ ਸ੍ਰੀ ਯੂ. ਕੇ. ਸ਼ੁਕਲਾ ਨਾਂ ਦੇ ਇਕ ਰਿਸਰਚ ਸਕਾਲਰ ਨੇ ਦੱਸਿਆ ਕਿ ਸੁਮੇਰ ਮੱਧ ਹਿਮਾਲੀਆ ਵਿਚਕਾਰ ਹੈ। ਮੰਦਕਨੀ, ਅਲਕਨੰਦਾ ਅਤੇ ਭਾਗੀਰਥੀ (ਗੰਗਾ) ਦੇ ਸੋਮਿਆਂ ਤੋਂ ਤਿੰਨ ਕਿਲੋਮੀਟਰ ਹੇਠਾਂ ਜਾ ਕੇ ਤਿਕੋਣੀ ਵੈਲੀ ਜੋ ੫੨ ਕਿਲੋਮੀਟਰ ਦੇ ਘੇਰੇ ਵਿਚ ਹੈ, ਸੁਮੇਰ ਦੀ ਖੂਬਸੂਰਤੀ ਸਾਹਮਣੇ ਕੁਝ ਵੀ ਨਹੀਂ। ਇਥੇ ਅਗਸਤ ਦੇ
1. ਦਸ ਗੁਰ ਗਾਥਾ।