Back ArrowLogo
Info
Profile

ਮਹੀਨੇ ਰੰਗ-ਬਰੰਗੇ ਫੁੱਲ ਖਿੜੇ ਇਕ ਅਨੋਖਾ ਹੀ ਦ੍ਰਿਸ਼ ਪੇਸ਼ ਕਰਦੇ ਹਨ। 'ਬ੍ਰਹਮ ਕਮਲ' ਫੁੱਲ ਵੀ ਇਸੇ ਸੁਮੇਰ ਪਰਬਤ 'ਤੇ ਹੁੰਦਾ ਹੈ। ਜਦ 'ਬ੍ਰਹਮ ਕਮਲ' ਪੂਰੀ ਤਰ੍ਹਾਂ ਖਿੜ ਜਾਏ ਤਾਂ ਇਸ ਦਾ ਫੈਲਾਉ ਸਵਾ ਇੰਚ ਤੱਕ ਹੋ ਜਾਂਦਾ ਹੈ। ਇਸ ਦੀ ਭਿੰਨੀ ਖੁਸ਼ਬੂ ਨਾਲ ਮਨੁੱਖ 'ਤੇ ਗਨੁਦਗੀ ਛਾ ਜਾਂਦੀ ਹੈ। ਇਹ ਹੀ ਇਕ ਕਾਰਨ ਹੈ ਕਿ ਪੁਰਾਣੇ ਸਮਿਆਂ ਵਿਚ ਸਿੱਧ ਲੋਕ ਇਥੇ ਆ ਟਿਕਦੇ ਸਨ ਤੇ ਸਮਾਧੀ ਸਥਿਤ ਹੁੰਦੇ ਸਨ। ਇਹ ਸਪੱਸ਼ਟ ਹੈ ਕਿ ਮਹਾਰਾਜ ਦੀ ਦੂਜੀ ਉਦਾਸੀ ਪਹਾੜਾਂ 'ਤੇ ਸੀ ਅਤੇ ਪਹਾੜ ਵੀ ਉਹ ਜੋ ਦੂਰ ਅਤੇ ਉੱਚੇ ਸਨ। ਅਹੰਕਾਰ ਦੀਆਂ ਟੀਸੀਆਂ 'ਤੇ ਚੜ੍ਹੇ ਹੋਇਆਂ ਨੂੰ ਧਰਤੀ 'ਤੇ ਲਿਆਉਣ ਲਈ ਗੁਰੂ ਨਾਨਕ ਦੇਵ ਜੀ ਉਨ੍ਹਾਂ ਕੋਲ ਪੁੱਜੇ।

          ਇਸ ਸਬੰਧ ਵਿਚ ਪੁਰਾਤਨ ਜਨਮ ਸਾਖੀ ਦੇ ਸ਼ਬਦ ਪੜ੍ਹਨ ਨਾਲ ਸੰਬੰਧ ਰੱਖਦੇ ਹਨ। ਉਸ ਵਿਚ ਲਿਖਿਆ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਉਤਰਾਖੰਡ ਦੀ ਉਦਾਸੀ ਨੂੰ ਟੁਰੇ ਤਾਂ ਉਨ੍ਹਾਂ ਨਾਲ ਭਾਈ ਮਰਦਾਨਾ ਜੀ ਤੋਂ ਇਲਾਵਾ ਹੰਸੂ ਲੁਹਾਰ ਤੇ ਸੀਹੋ ਛੀਂਬਾ ਵੀ ਸਨ। ਮਹਾਰਾਜ ਨੇ ਜਿਸਮ ਦੁਆਲੇ ਚਮੜਾ ਲਪੇਟਿਆ ਹੋਇਆ ਸੀ, ਲੱਕ ਦੇ ਗਿਰਦ ਰੱਸੇ ਬੰਨ੍ਹੇ ਹੋਏ ਸਨ ਤੇ ਹੱਥ ਵਿਚ ਕੁਠਾਰ (ਕੁਹਾੜੀ) ਸੀ। ਪਹਾੜੀਆਂ 'ਤੇ ਚੜ੍ਹਨ ਵਾਲੇ ਜਾਣਦੇ ਹਨ ਕਿ ਰੱਸਿਆਂ ਦੀ ਕਿੰਨੀ ਲੋੜ ਪੈਂਦੀ ਹੈ। ਕੁਹਾੜੀ ਬਰਫ਼ਾਂ ਤੋੜਨ ਤੇ ਰਾਹ ਬਣਾਉਣ ਲਈ ਇਕ ਲੋੜੀਂਦਾ ਹਥਿਆਰ ਹੈ। ਜਿੱਥੇ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਇਕ ਯਾਤਰੂ ਦੇ ਤੌਰ 'ਤੇ ਦੇਖ ਕੇ ਅਸਚਰਜ ਹੁੰਦੇ ਹਾਂ ਉੱਥੇ ਉਨ੍ਹਾਂ ਨੂੰ ਇਕ ਮਾਉਂਟੇਨੀਅਰ ਦੇ ਤੌਰ 'ਤੇ ਵੀ ਘੋਖਣ ਦੀ ਲੋੜ ਹੈ। ਹਜ਼ਾਰਾਂ ਫੁੱਟ ਦੀ ਉਚਾਈ 'ਤੇ ਨਵੀਨ ਵਸੀਲਿਆਂ ਦੀ ਅਣਹੋਂਦ ਤੋਂ ਬਗੈਰ ਸਾਥੀਆਂ ਸਮੇਤ ਚੜ੍ਹ ਜਾਣਾ ਉਨ੍ਹਾਂ ਦੀ ਸ਼ਖ਼ਸੀਅਤ ਦਾ ਇਕ ਹੋਰ ਪਹਿਲੂ ਪ੍ਰਗਟਾਉਂਦਾ ਹੈ।

          ਰਾਹ : ਇਸ ਉਦਾਸੀ ਬਾਰੇ ਰਾਹ ਦੇ ਵੇਰਵੇ ਦਾ ਵੀ ਮਤਭੇਦ ਹੈ। ਇਕ ਪੱਖ ਇਹ ਦਰਸਾਉਂਦਾ ਹੈ ਕਿ ਆਪ ਜੀ ਸਿਆਲਕੋਟ, ਜੰਮੂ, ਕਸ਼ਮੀਰ ਤੋਂ ਸੁਮੇਰ ਪਰਬਤ ਗਏ ਪਰ ਜਦ ਸੁਮੇਰ ਪਰਬਤ ਦਾ ਠੀਕ ਅੰਦਾਜ਼ਾ 'ਰੁਦ ਹਿਮਾਲਾ' ਲੱਗ ਗਇਆ ਹੈ ਤਾਂ ਗਿਆਨੀ ਗਿਆਨ ਸਿੰਘ ਜੀ ਦੀ ਤਵਾਰੀਖ਼ ਖ਼ਾਲਸਾ ਵਿਚ ਲਿਖਿਆ ਰਾਹ ਠੀਕ ਤੇ ਢੁੱਕਵਾਂ ਹੈ। ਉਥੋਂ ਨੇਪਾਲ, ਸਿੱਕਮ ਤੇ ਤਿੱਬਤ ਤੋਂ ਹੁੰਦੇ ਯਾਰਕੰਦ ਦੇ ਰਾਹ, ਲੋਹ ਤੇ ਕਸ਼ਮੀਰ ਆਏ। ਭਾਈ ਬਹਿਲੋ ਜੀ ਨੇ ਪ੍ਰਸੰਗ ਗੁਰੂ ਕਾ ਵਿਚ ਲਿਖਿਆ ਹੈ :

'ਤਾ ਤੇ ਬਹੁ ਸੁਮੇਰ ਚਢਾਏ।

ਸਿਧਾਂ ਸਿਉ ਤਹਿ ਕੀਨੀ ਚਰਚਾ।

ਬਹੁਤ ਭਾਂਤ ਦੀਨੀ ਤਹਿ ਪਰਚਾ।'

ਗੁਰੂ ਨਾਨਕ ਦੇਵ ਜੀ ਤਲਵੰਡੀ ਤੋਂ ਕਲਾਨੌਰ, ਗੁਰਦਾਸਪੁਰ ਤੇ ਦਸੂਹੇ ਪੁੱਜੇ। ਦਸੂਹਾ ਬਾਰੇ ਇਹ ਗੱਲ ਪ੍ਰਸਿੱਧ ਸੀ ਕਿ ਇਹ ਰਾਜਾ ਬੈਰਾਠ ਦੀ ਰਾਜਧਾਨੀ ਸੀ। ਪਾਂਡੂਆਂ ਦਸੌਂਟੇ ਦੇ ਵਰ੍ਹੇ ਉਥੇ ਹੀ ਲੁਕ ਕੇ ਕੱਟੇ ਸਨ। ਸ਼ਰਤ ਇਹ ਸੀ ਕਿ ਜੇਕਰ ਪਾਂਡਵ ਉਸ ਸਾਲ ਪਛਾਣੇ ਗਏ ਤਾਂ ਬਾਰਾਂ ਵਰ੍ਹਿਆਂ ਦਾ ਹੋਰ ਬਨਵਾਸ ਭੁਗਤਣਾ ਪਵੇਗਾ। ਇਸੇ ਕਰਕੇ

1. ਹਿੰਦੁਸਤਾਨ ਟਾਈਮਜ਼, ਦਸੰਬਰ ੭, ੧੯੭੨

132 / 237
Previous
Next