

ਯੁਧਿਸ਼ਟਰ ਖਿਲਾੜੀ, ਭੀਮਸੈਨ ਸ਼ਿਕਾਰੀ, ਅਰਜਨ ਹੀਜੜਾ, ਦਰੋਪਦੀ ਨਾਇਣ, ਨੁਕਲ ਘੋੜਿਆਂ ਦਾ ਵੈਦ ਤੇ ਸਹਿਦੇਵ ਜੋਤਸ਼ੀ ਬਣਿਆ। ਆਪ ਜੀ ਨੇ ਉਥੇ ਇਹ ਦੱਸਿਆ ਕਿ ਭੈੜੀ ਸੰਗਤ ਯੁਧਿਸ਼ਟਰ ਵਰਗਿਆਂ ਨੂੰ ਦੁੱਖਾਂ ਵਿਚ ਪਾ ਦਿੰਦੀ ਹੈ।
ਜੁਆਲਾਮੁਖੀ : ਉਥੋਂ ਆਪ ਜੀ ਕੋਟਲਾ ਤੇ ਤਿਲੋਕ ਨਾਥ ਪੁੱਜੇ। ਤਿਲੋਕ ਨਾਥ ਸ਼ਬਦ ਦਾ ਪਰਚਾ ਦੇ ਕੇ ਪਾਲਮਪੁਰ, ਘੁੜੇਰਨ, ਕਾਂਗੜਾ ਹੁੰਦੇ ਹੋਏ ਜੁਆਲਾਮੁਖੀ ਪੁੱਜੇ। ਜੁਆਲਾਮੁਖੀ ਕਈ ਲਾਟਾਂ ਨਿਕਲਦੀਆਂ ਹਨ। ਲੋਕੀਂ ਲਾਟਾਂ ਨੂੰ ਪੂਜਦੇ ਹਨ। ਫਿਰੋਜ਼ ਤੁਗਲਕ ਨੇ ਮੰਦਰ ਢਾਹ ਕੇ ਉੱਪਰ ਨਹਿਰ ਚਲਾ ਦਿੱਤੀ ਸੀ ਪਰ ਨਹਿਰ ਦੇ ਸੁੱਕਣ ਕਰ ਕੇ ਲਾਟਾਂ ਉਸੇ ਤਰ੍ਹਾਂ ਮੱਚਣ ਲੱਗ ਪਈਆਂ। ਜਹਾਂਗੀਰ ਨੇ ਵੀ ਕੋਸ਼ਿਸ਼ ਕੀਤੀ ਕਿ ਇਹ ਲਾਟਾਂ ਨਾ ਜਗਣ ਪਰ ਉਹ ਵੀ ਸਫ਼ਲ ਨਾ ਹੋ ਸਕਿਆ। ਐਸ਼ਾਂ ਦਾ ਜੀਵਨ ਧਰਮ ਦੇ ਰਾਖਿਆਂ ਨੂੰ ਭੋਗਦੇ ਦੇਖ ਕੇ ਗੁਰੂ ਜੀ ਨੇ ਉਨ੍ਹਾਂ ਨੂੰ ਵਰਜਿਆ ਤੇ ਅੰਤਰ ਜੋਤ ਜਗਾਉਣ ਦਾ ਵੱਲ ਦੱਸਿਆ। ਅਰਜਨ ਨਾਂ ਦੇ ਇਕ ਨਾਂਗਾ ਤਪਾ ਨੇ ਸਿੱਖੀ ਧਾਰਨ ਕੀਤੀ। ਜੁਆਲਾਮੁਖੀ, ਗੋਰਖ ਡਿੱਬੀ ਤੋਂ ਉੱਤੇ ਗੁਰੂ ਨਾਨਕ ਦੇਵ ਜੀ ਦੀ ਧਰਮਸ਼ਾਲਾ ਬਣੀ ਹੈ। ਉਥੇ ਵੀ ਇਹ ਪ੍ਰਚੱਲਤ ਹੋਇਆ ਸੀ ਕਿ ਦੇਵਤਿਆਂ ਲਈ ਖਿਚੜੀ ਰਿੱਝ ਰਹੀ ਹੈ। ਆਪ ਜੀ ਨੇ ਗਿਆਨ ਦੀਆਂ ਅੱਖਾਂ ਬਖਸ਼ੀਆਂ ਤੇ ਵਹਿਮਾਂ ਤੋਂ ਲੋਕਾਂ ਨੂੰ ਉੱਚਾ ਹੋਣ ਲਈ ਕਿਹਾ।
ਰਵਾਲਸਰ : ਉਥੋਂ ਆਪ ਜੀ ਰਵਾਲਸਰ ਪੁੱਜੇ। ਰਵਾਲਸਰ ਵਿਚ ਕਈ ਟਿੱਲੇ ਪੱਥਰਾਂ ਦੇ ਤੁਰਦੇ ਰਹਿੰਦੇ ਹਨ। ਆਪ ਜੀ ਨੇ ਉਨ੍ਹਾਂ ਦਾ ਹੀ ਪ੍ਰਮਾਣ ਦੇ ਕੇ ਕਿਹਾ ਕਿ ਜੇ ਉਸ ਦੀ ਰਹਿਮਤ ਹੋਵੇ ਤਾਂ ਪੱਥਰ ਤਰ ਜਾਂਦੇ ਹਨ ਤਾਂ ਇਸ ਜੀਵ ਦਾ ਸੰਸਾਰ ਸਾਗਰ ਤੋਂ ਪਾਰ ਲੰਘ ਜਾਣਾ ਕੋਈ ਕਠਨ ਨਹੀਂ। ਕੇਵਲ ਉਸ ਦੀ ਨਦਰ ਦੀ ਲੋੜ ਹੈ। ਲੋਕੀਂ ਬਿਜਲੀ ਨੂੰ ਦੇਵੀ ਮੰਨਦੇ ਸਨ ਤੇ ਹੋਰ ਕਈ ਵਹਿਮਾਂ ਵਿਚ ਫਸ ਜ਼ਿੰਦਗੀ ਅਜਾਈਂ ਗਵਾਈ ਟੁਰੀ ਜਾਂਦੇ ਸਨ। ਜਿਵੇਂ ਇਹ ਵਹਿਮ ਪ੍ਰਚੱਲਤ ਹੈ ਕਿ ਕੁਆਰੀਆਂ ਜੋਗਣਾਂ ਪੀਂਘਾਂ ਝੂਟਦੀਆਂ ਹਨ। ਆਪ ਜੀ ਨੇ ਜੀਵਨ ਮੁਕਤੀ ਦਾ ਰਾਹ ਸਦਾਂ ਖੇੜੇ ਵਿਚ ਰਹਿਣਾ ਦੱਸਿਆ। 'ਨਾਨਕ ਭਗਤਾ ਸਦਾ ਵਿਗਾਸ । ਬ੍ਰਹਮ ਕੋਠੀ ਤੋਂ ਹੁੰਦੇ ਹੋਏ ਮਨੀਕਰਣ ਜਾ ਪੁੱਜੇ । ਉਸ ਕੁੰਡ ਦਾ ਪਾਣੀ ਇਨਾ ਗਰਮ ਹੈ ਕਿ ਹੱਥ ਨਹੀਂ ਲਗਾਇਆ ਜਾ ਸਕਦਾ। ਪਾਂਡਿਆਂ ਨੇ ਰੋਜ਼ੀ ਕਮਾਉਣ ਲਈ ਇਹ ਗੱਲ ਪ੍ਰਸਿੱਧ ਕੀਤੀ ਹੋਈ ਹੈ ਕਿ ਸ਼ੇਸ਼ ਨਾਗ ਫੁੰਕਾਰੇ ਛੱਡਦਾ ਹੈ ਇਸ ਲਈ ਪਾਣੀ ਉਬਾਲੇ ਖਾਂਦਾ ਹੈ। ਮਹਾਰਾਜ ਨੇ ਵਹਿਮਾਂ ਦੀ ਜ਼ਿੰਦਗੀ ਤੋਂ ਹਟਾ ਕੇ ਉੱਜਲ ਬਣਾਇਆ।
ਸ਼ਿਮਲਾ ਤੇ ਸਪਾਟੂ : ਬਿਆਸ ਪਾਰ ਕਰ ਕੇ ਕਹਿਲੂਰ ਦੀ ਦੂਨ ਪੁੱਜੇ। ਕੀਰਤਪੁਰ ਬੁਢਨ ਸ਼ਾਹ ਨੂੰ ਦਰਸ਼ਨ ਦਿੱਤੇ। ਉਸ ਜਦ ਬੱਕਰੀਆਂ ਦਾ ਦੁੱਧ, ਜੋ ਆਪਣੇ ਲਈ ਕਟੋਰੇ ਵਿਚ ਪਾਇਆ ਸੀ, ਪੇਸ਼ ਕੀਤਾ ਤਾਂ ਆਪ ਜੀ ਨੇ ਕਿਹਾ 'ਫਿਰ ਪੀਆਂਗੇ।' ਮੂਲੇ ਖੱਤਰੀ ਦੇ ਉਧਾਰ ਵੇਲੇ ਵੀ ਇਹ ਬਚਨ ਕਹੇ ਸਨ :
'ਦਸਵਾਂ ਜਾਮਾ ਪਹਰਹਿ ਜਬ ਹੀ।
ਜਨਮ ਮਰਨ ਗਤਿ ਦੇ ਹੈ ਤਬ ਹੀ।