Back ArrowLogo
Info
Profile

ਤਬ ਲੋ ਜਨਮ ਮਰੈਗ ਏਹੀ।

ਸ਼ੁਕਰ ਸਸਾ ਮਿਰਗ ਕੀ ਦੇਹੀ।'

ਇਨ੍ਹਾਂ ਹੁਕਮਾਂ ਤੋਂ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਦਸ ਜਾਮੇ ਗੁਰੂ ਨਾਨਕ ਦੇਵ ਜੀ ਨੇ ਮਿਥੀ ਵਿਉਂਤ ਅਨੁਸਾਰ ਧਾਰੇ। ਗੁਰੂ ਇਕੋ ਹੀ ਹੈ, ਜਾਮੇ ਦਸ ਹਨ। ਦੂਜੇ ੧੦ ਦਾ ਹਿੰਦਸਾ ਸੰਪੂਰਨ ਹਿੰਦਸਾ ਹੈ। ਦਸ ਜਾਮੇ ਧਾਰਨ ਦਾ ਕਾਰਨ ਸੰਪੂਰਨ ਗੁਰੂ ਦੀ ਸੋਝੀ ਸੰਸਾਰ ਨੂੰ ਦੇਣੀ ਸੀ ਤਾਂਕਿ ਫਿਰ ਉਹ ਕਦੇ ਨਾ ਭਟਕੇ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ ਨੇ ਆ ਕੇ ਬੁੱਢਨ ਦੀ ਖਾਹਿਸ਼ ਪੂਰੀ ਕੀਤੀ। ਉਥੋਂ ਨਾਲਾਗੜ੍ਹ, ਪੰਜੌਰ, ਸ਼ਿਮਲੇ ਤੇ ਸਪਾਟੂ ਦੇ ਨਿਵਾਸੀਆਂ ਨੂੰ ਇਕ ਈਸ਼ਵਰ ਦੀ ਭਗਤੀ ਵਿਚ ਜੋੜ ਕੇ ਜੌਹੜਸਰ ਪੁੱਜੇ । ਜੌਹੜਸਰ ਹਿਮਾਚਲ ਦਾ ਬਹੁਤ ਵੱਡਾ ਮੇਲਾ ਭਰਦਾ ਹੈ ਜਿੱਥੇ ਹਰ ਕੋਈ ਆਇਆ ਪਹਾੜੀ ਮੂਰਤੀਆਂ ਅੱਗੇ ਨ੍ਰਿਤ ਕਰਕੇ ਆਪਣੀ ਸ਼ਰਧਾ ਪ੍ਰਗਟਾਂਦਾ ਹੈ। ਆਪ ਜੀ ਨੇ ਸਹੀ ਨ੍ਰਿਤ ਉਸ ਪਰਮਾਤਮਾ ਦੀ ਸਿਫ਼ਤ ਸਾਲਾਹ ਦੱਸਿਆ ਤੇ ਹੋਰ ਸਭ ਨਾਚਾਂ ਨੂੰ 'ਖੁਸ਼ੀਆਂ ਮਨ ਮਾਹਿ' ਕਿਹਾ। ਪਿਆਰੇ ਤੋਂ ਕੁਰਬਾਨ ਹੋ ਜਾਣਾ ਹੀ ਅਸਲ ਨਾਚ ਹੈ ਤੇ ਬਹਿੰਦਿਆਂ, ਉੱਠਦਿਆਂ ਨਿੱਤ ਉਸ ਨੂੰ ਯਾਦ ਕਰਨਾ ਫੇਰੀ ਪਾਉਣਾ ਹੈ ਤੇ ਸਰੀਰ ਦਾ ਮਾਣ ਤਿਆਗਣਾ ਹੀ ਉਸ ਅੱਗੇ ਲੇਟ ਜਾਣਾ ਹੈ :

'ਭਉ ਫੇਰੀ ਹੋਵੇ, ਮਨ ਚੀਤਿ।

ਬਹਦਿਆਂ ਉਠਦਿਆਂ ਨੀਤਾ ਨੀਤਿ।

ਲੇਟਣਿ ਲੇਟਿ ਜਾਣੈ ਤਨੁ ਸੁਆਹੁ॥

ਇਤੁ ਰੰਗਿ ਨਾਚਹੁ ਰਖਿ ਰਖਿ ਪਾਉ'॥ ੩॥

                                                                                      (ਆਸਾ ਮਹਲਾ ੧

ਜਦ ਦੇਵਤੇ ਤੇ ਦੇਵੀ ਨੂੰ ਪ੍ਰਸੰਨ ਕਰਨ ਲਈ ਪਾਂਡੇ ਬੱਕਰਿਆਂ ਦੀ ਬਲੀ ਦੇਣ ਲੱਗੇ ਤਾਂ ਆਪ ਜੀ ਨੇ ਉਨ੍ਹਾਂ ਨੂੰ ਇਨ੍ਹਾਂ ਫੋਕਟ ਕਰਮਾਂ ਤੋਂ ਰੋਕਦੇ ਹੋਏ ਫ਼ਰਮਾਇਆ : ਜੜ੍ਹ ਅੱਗੇ ਚੇਤਨ ਨੂੰ ਮਾਰਨਾ ਕਿੱਥੋਂ ਦੀ ਅਕਲਮੰਦੀ ਹੈ :

'ਜੜ ਪਾਹਨ ਕੇ ਮਾਨੋ ਪੀਵ।

ਤਿਸ ਕੇ ਆਗੈ ਮਾਰੈ ਜੀਵ।

ਜਾਨਤ ਨਹੀਂ ਸਾਕਤ ਅੱਧੇ।'

ਜਦ ਉਨ੍ਹਾਂ ਜੀਵਨ ਦਾ ਸਹੀ ਰਾਹ ਤੇ ਜਾਚ ਪੁੱਛੀ ਤਾਂ ਆਪ ਜੀ ਨੇ ਸੇਵਾ ਤੇ ਸਤਸੰਗ ਦਾ ਰਾਹ ਦੱਸਿਆ। ਉਸ ਇਲਾਕੇ ਦੇ ਲੋਕੀਂ ਨਾਮਧਰੀਕ ਹੋਏ। ਉਧਰ ਸਿੱਖੀ ਦਾ ਇੰਨਾ ਪ੍ਰਚਾਰ ਹੋਇਆ ਕਿ ਗੁਰੂ ਅਮਰਦਾਸ ਜੀ ਨੇ ਪਰਬਤਾਂ ਦੀ ਸਿੱਖੀ ਦੀ ਸੇਵਾ- ਸੰਭਾਲ ਬਾਬਾ ਗੰਗਾ ਦਾਸ ਨੂੰ ਬਖਸ਼ੀ।

          ਮਾਹੀਸਰ : ਜੋਹੜਸਰ ਤੋਂ ੫੦ ਮੀਲ ਉੱਤਰ ਵੱਲ ਪੰਦਰਾਂ ਹਜ਼ਾਰ ਫੁੱਟ ਚੜਾਈ ਚੜ੍ਹ ਗਏ। ਉਥੋਂ ਦੇ ਲੋਕੀਂ ਪਾਣੀ ਨਾ ਹੋਣ ਕਾਰਨ ਦੁਖੀ ਤੇ ਤੰਗ ਸਨ। ਉਨ੍ਹਾਂ ਦਾ ਮੁਖੀਆ ਮਾਹੀਆ ਗੁਰੂ ਨਾਨਕ ਦੀ ਚਰਨੀਂ ਲੱਗਾ ਤੇ ਕਹਿਣ ਲੱਗਾ ਕਿ ਇਸ ਇਲਾਕੇ ਵਿਚ ਜਲ ਦੀ ਬਹੁਤ ਤੰਗੀ ਹੈ, ਲੋਕੀਂ ਪਿਆਸੇ ਮਰ ਜਾਂਦੇ ਹਨ। ਗੁਰੂ ਨਾਨਕ ਦੇਵ

1 ਗੁਰੂ ਗ੍ਰੰਥ ਸਾਹਿਬ, ਪੰਨਾ ੩੫੦

134 / 237
Previous
Next