Back ArrowLogo
Info
Profile

ਜੀ ਨੇ ਉਪਦੇਸ਼ ਦਿੰਦੇ ਹੋਏ ਕਿਹਾ, 'ਭਗਤੀ ਕਰੋ, ਪੱਥਰ ਅੱਗੇ ਸਿਰ ਨਾ ਝੁਕਾਓ, ਵਾਹਿਗੁਰੂ ਦੁੱਖ ਦੂਰ ਕਰੇਗਾ।' ਪੱਥਰ ਚੁੱਕਿਆ ਤਾਂ ਹੇਠੋਂ ਪਾਣੀ ਨਿਕਲ ਆਇਆ। ਉਸੇ ਥਾਂ 'ਤੇ ਹੁਣ ਮਾਹੀਸਰ ਬਣਿਆ ਹੋਇਆ ਹੈ।

ਉਥੋਂ ਸਿਰਮੋਰ ਦੀ ਦੂਨ ਪੁੱਜੇ। ਗੰਗੋਤਰੀ ਤੇ ਜਮਨੌਤਰੀ ਪਾਰ ਕਰਕੇ ੧੪,੦੦੦ ਫੁੱਟ ਦੀ ਚੜ੍ਹਾਈ ਚੜ੍ਹੇ। ਗਿਆਨੀ ਗਿਆਨ ਸਿੰਘ ਜੀ ਦਾ ਮੱਤ ਹੈ ਕਿ ਗੋਮੁਖੀ ਤਕ ਗੁਰੂ ਜੀ ਪੁੱਜੇ। ਉਥੋਂ ਗਊ ਦੇ ਮੁੱਖ ਜਿਹੇ ਪੱਥਰ 'ਚੋਂ ਜਲ ਦੀ ਧਾਰਾ ਵਹਿੰਦੀ ਹੈ। ਉਸ ਦੇ ਉੱਤਰ ਵੱਲ ਉੱਚੇ ਪਹਾੜ 'ਤੇ ਚੜ੍ਹੇ ਜਿਸ ਨੂੰ ਕਹਿਕਾ ਦਿਵਾਲ ਕਹਿੰਦੇ ਹਨ। ਜਦ ਸੂਰਜ ਇਨ੍ਹਾਂ ਪਹਾੜਾਂ 'ਤੇ ਚਮਕਦਾ ਹੈ ਤਾਂ ਇਕ ਸੁਨਹਿਰੀ ਝਲਕ ਦਾ ਝਾਵਲਾ ਪੈਂਦਾ ਹੈ। ਇਥੋਂ ਦੇ ਰਾਜੇ ਨੇ ਗੁਰੂ-ਸ਼ਰਨ ਲਈ। ਗੋਮੁਖੀ ਤੋਂ ਬਦਰੀ ਨਾਥ, ਵਸੁਧਾਰ, ਸਪਤ ਸਿੰਗ, ਹੇਮਕੁੰਡ ਪਾਰ ਕਰਕੇ ਉਸ ਥਾਂ 'ਤੇ ਪੁੱਜੇ ਜਿਸ ਨੂੰ ਸੁਮੇਰ ਕਹਿੰਦੇ ਹਨ। ਡਾਕਟਰ ਬੀ. ਸੀ. ਲਾਅ ਨੇ ਇਨ੍ਹਾਂ ਪਹਾੜਾਂ ਦੀਆਂ ਉੱਚੀਆਂ ਟੀਸੀਆਂ ਨੂੰ ਹੀ ਆਪਣੀ ਪੁਸਤਕ ਵਿਚ 'ਮਾਊਂਟੇਨਜ਼ ਔਫ਼ ਇੰਡੀਆ' ਵਿਚ ਸੁਮੇਰ ਲਿਖਿਆ ਹੈ। ਸਾਡੀਆਂ ਜਨਮ ਸਾਖੀਆਂ ਵਿਚ ਐਸਾ ਹੀ ਵਰਣਨ ਹੈ ਅਤੇ ਸ੍ਰੀ ਸ਼ੁਕਲਾ ਨੇ ਇਸੇ ਨੂੰ ਸੁਮੇਰ ਦਾ ਨਾਂ ਦਿੱਤਾ ਹੈ। ਮਹਿਮਾ ਪ੍ਰਕਾਸ਼ ਵਿਚ ਸੁਮੇਰ ਪਰਬਤ ਦਾ ਵਰਣਨ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ :

'ਜਬ ਸੁਮੇਰ ਗਏ ਸਤਿਗੁਰ ਦਿਆਲ।

ਸੋਭਤ ਸੁੰਦਰ ਗਿਰ ਪਰਮ ਬਿਸਾਲ ।

ਅਤਿ ਪ੍ਰਕਾਸ਼ ਰਤਨ ਮਨ ਜੜੀ।

ਜਗਿਓ ਪਵੰਤ ਜਿਉ ਗੰਗ ਫਿਰੀ॥ ੩॥

ਅਸ਼ਟ ਸਿੰਗ ਸੁੰਦਰ ਪ੍ਰਧਾਨ

ਤਹਾ ਸਾਧ ਮੁਨੀਸਰ ਬਸੇ ਮਹਾਨ।

ਚਾਰ ਪੁਰੀ ਚਉਦਿਸ ਅਤੁ ਸੁੰਦਰ।

ਮਧ ਬਨਿਓ ਕੈਲਾਸੀ ਮੰਦਰ ॥੪॥

ਸੁੰਦਰ ਤੜਾਕ ਅੰਮ੍ਰਿਤ ਜਲ ਭਰੇ।

ਸ਼ਕਲ ਸਿਗ ਚਿੰਤਾਮਨ ਜੜੇ।

ਲੀਲਾ ਸਕਲ ਲੋਕ ਤਹਾ ਭਾਸੇ।

ਅਤਿ ਬਿਸਾਲ ਛੂਹ ਰਹੇ ਅਕਾਸ਼ੇ'। ੬॥

ਹੁਣ ਇਸ ਰੋਸ਼ਨੀ ਵਿਚ ਮਤਸਯ ਪੁਰਾਨ ਦੀ ਲਿਖਤ, ਜੋ ਐਡਵਰਡ ਸੀ. ਸੱਚਨ ਨੇ ਐਲਬਰੂਨੀ ਦੇ ਹਵਾਲੇ ਨਾਲ ਆਪਣੀ ਪੁਸਤਕ ਵਿਚ ਦਿੱਤੀ ਹੈ, ਨੂੰ ਪੜ੍ਹੋ ਤਾਂ ਸਪੱਸ਼ਟ ਕਰਦੀ ਹੈ ਕਿ ਸੁਮੇਰ ਸੁਨਹਿਰੀ ਤੇ ਚਮਕਦਾਰ ਧਰਤੀ ਹੈ ਜਿੱਥੇ ਧੁੰਧ ਕਦੇ ਨਹੀਂ ਪਈ। ਮਿੱਠੇ ਜਲ ਦੀਆਂ ਨਦੀਆਂ ਹਨ ਅਤੇ ਸਿੱਧ ਲੋਕ ਘਰ ਬਣਾ ਕੇ ਰਹਿੰਦੇ ਹਨ।

1. ਵਿਸ਼ਾਲ।

2. ਐਠ ਚੋਟੀਆਂ ਦਿੱਸਦੀਆਂ ਹਨ।

3. ਚਮਕਦਾਰ ਤੇ ਲਿਸ਼ਕਦਾ ਥਾਂ।

135 / 237
Previous
Next