Back ArrowLogo
Info
Profile

          ਸਿੱਧਾਂ ਨਾਲ ਚਰਚਾ : ਇਤਨੀ ਉਚਾਈ (੧੯,੦੦੦ ਫੁੱਟ) 'ਤੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਾਥੀਆਂ ਸਮੇਤ ਆਉਂਦਾ ਦੇਖ ਪਹਿਲਾਂ ਸਿਧ ਲੋਕਾਂ ਨੇ ਹੈਰਾਨੀ ਪ੍ਰਗਟ ਕੀਤੀ । ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ ਗੋਰਖ ਤੇ ਉਸ ਨੂੰ ਮੰਨਣ ਵਾਲਿਆਂ ਨੇ ਪਹਿਲੀ ਗੱਲ ਹੀ ਇਹ ਪੁੱਛੀ 'ਕੌਣ ਸ਼ਕਤ ਤੋਹਿ ਏਥੇ ਲਯਾਈ' ਤਾਂ ਗੁਰੂ ਨਾਨਕ ਦੇਵ ਜੀ ਦਾ ਉੱਤਰ ਸੀ ਕਿ ਪਰਮੇਸ਼ਰ ਨੂੰ ਜਪਦੇ, ਉਸ ਦੇ ਨਾਂ ਵਿਚ ਲੀਨ ਹੋ ਕੇ. ਇਹ ਕੀ, ਕਈ ਹੋਰ ਉੱਚੀਆਂ ਚੜ੍ਹਾਈਆਂ ਚੜ੍ਹੀਆਂ ਜਾ ਸਕਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਅਨੁਭਵ ਕੀਤਾ ਕਿ ਸਰੀਰਾਂ 'ਤੇ ਇਤਨੇ ਕਸ਼ਟ ਤਾਂ ਸਿੱਧ ਸਹਾਰ ਰਹੇ ਹਨ ਪਰ ਲੋਕਾਂ ਦੇ ਕਸ਼ਟ ਦੂਰ ਕਰਨ ਲਈ ਉਨ੍ਹਾਂ ਵਿਚ ਪਰਉਪਕਾਰ ਦੀ ਭਾਵਨਾ ਨਹੀਂ। ਜੋ ਵੀਚਾਰਾ, ਗੋਸ਼ਟਾਂ ਤੇ ਸਵਾਲ ਜਵਾਬ ਸੁਮੇਰ ਪਰਬਤ 'ਤੇ ਹੋਏ। ਉਸ ਦਾ ਵਰਣਨ ਭਾਈ ਗੁਰਦਾਸ ਜੀ ਅਤੇ ਹੋਰਨਾਂ ਜਨਮ ਸਾਖੀਆਂ ਨੇ ਕੀਤਾ ਹੈ। ਮੇਹਰਬਾਨ ਦੇ ਸ਼ਬਦਾਂ ਵਿਚ: 'ਤਬ ਸਿੱਧਾ ਸਾਥਿ ਗੁਰੂ ਬਾਬੇ ਨਾਨਕ ਜੀ ਸੁਮੇਰ ਗੋਸ਼ਟਿ ਕਰੀ, ਤਬ ਸਿਧ ਛੁੜਕਿ ਪਏ (ਟੁਟ ਕੇ ਪੈ ਗਏ) ਗਿਆਨੁ ਪੁਛਣੇ ਕਉ। ਤਬ ਸਿਧ ਸਾਧਕ ਗੁਰੂ ਨਾਨਕ ਦੇਵ ਜੀ ਸੇ ਪਰਮੇਸ਼ਰ ਕੀ ਕਥਾ, ਅਗੰਮ ਅਗਾਧਿ ਕੀ ਖ਼ਬਰ ਲੈਣ ਲਈ ਇਕੱਠੇ ਹੋਏ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਉਨ੍ਹਾਂ ਦਾ ਪਹਿਲਾ ਪ੍ਰਸ਼ਨ ਸੀ ।

'ਆਪਣਾ ਨਾਉਂ ਤੁਮ ਦੇਹ ਬਤਾਈ।

ਬਾਬਾ ਆਖੇ ਨਾਥ ਜੀ, ਨਾਨਕ ਨਾਮ ਜਪੇ ਗਤਿ ਪਾਈ।'

ਨਾਂ ਤਾਂ ਆਪਣਾ ਮੈਂ ਮਿਟਾ ਦਿੱਤਾ ਹੈ, ਉਸ ਦਾ ਨਾਮ ਹੀ ਕਾਮਯਾਬੀ ਦਾ ਰਾਹ ਹੈ। ਉਨ੍ਹਾਂ ਦਾ ਅਗਲਾ ਪ੍ਰਸ਼ਨ ਸੀ 'ਕਵਨ ਜਾਤ ਤੁਮਾਰੀ । ਮਹਾਰਾਜ ਨੇ ਫਰਮਾਇਆ 'ਅਚਰਜ ਹਮਾਰੀ ਜਾਤੀ । ਜਦ ਮੈਂ ਕਿਸੇ ਵਰਣ ਭੇਦ ਨੂੰ ਮੰਨਦਾ ਨਹੀਂ ਹਾਂ, ਸੋ ਜਾਤ ਕੀ ਦੱਸਾਂ, ਬੱਸ ਅਜੀਬ ਹੀ ਕਹਿ ਸਕਦਾ ਹਾਂ। ਉਨ੍ਹਾਂ ਦੇ ਆਗੂ ਦਾ ਅਗਲਾ ਪ੍ਰਸ਼ਨ ਸੀ : 'ਜੋਗ ਮਤ ਵਿਚ ਸਾਰਾ ਜ਼ੋਰ ਧਰਤੀ ਦੇ ਪਾਣੀ ਨੂੰ ਆਕਾਸ਼ ਵਿਚ ਲੈ ਜਾਣਾ ਹੈ, ਤੁਹਾਡੇ ਪੰਥ ਵਿਚ ਕੀ ਚਾਲ ਹੈ? ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਸਾਡਾ ਮਤ ਹੈ ਇਹ ਦ੍ਰਿੜ੍ਹ ਕਰ ਲੈਣਾ ਕਿ ਉਮਰ ਮੜ੍ਹੀ ਨਿਆਈ ਹੈ ਤੇ ਉਸ ਵਿਚ ਮਾਣ ਹੰਕਾਰ ਨੂੰ ਬਿਠਾ ਕੇ ਸ਼ੁਕਰ-ਸ਼ੁਕਰ ਕਰਨਾ। ਅੱਠੀ ਪਹਿਰ ਹੱਥੀਂ ਜੋੜੀ ਰਹੇ ਪਰਮੇਸਰ ਕੇ ਆਗੈ। ਇਹ ਦ੍ਰਿੜ੍ਹਤਾ ਅਸਾਂ ਪੰਥ ਨੂੰ ਦਿੱਤੀ ਹੈ। ਧਰਤੀ ਜਹਿਆ ਧੀਰਜ, ਗਗਨ ਵਰਗਾ ਵਿਸ਼ਾਲ ਗਿਆਨ ਤੇ ਉਸ ਵਿਸ਼ਾਲ ਗਿਆਨ ਨੂੰ ਜਾਣ ਕਾਮ, ਕਰੋਧ, ਨਿੰਦਿਆ, ਖ਼ੁਦੀ ਮਿਟਾਵੇ ਤੇ ਗਿਆਨ ਕੇ ਘਰਿ ਮਹਿ ਰਹੈ ਗੁਰੂ ਦੇ ਸ਼ਬਦ ਨੂੰ ਕਮਾਉਂਦਾ ਰਹੇ. ਗੁਰੂ ਕੇ ਸ਼ਬਦ ਕਉ ਕਮਾਵੈ। ਗੁਰਮੁਖ ਚਾਲ ਚਲੈ :

'ਅਉਹਠਿ ਹਸਤ ਮੜੀ ਘਰੁ ਛਾਇਆ, ਧਰਣਿ ਗਗਨ ਕਲ ਧਾਰੀ॥

1. ਕੁੰਡਲਣੀ ਸ਼ਕਤੀ ਨੂੰ ਜਗਾਉਂਦਾ ਹੋਇਆ ਛੇ ਚਕ ਮੁਲਾਧਾਰ, ਸ੍ਵਾਧਿਸਠਾਨ, ਮਣਿਪੁਰ, ਅਨਾਹਤ, ਵਿਸ਼ੁੱਧ ਤੇ ਆਗਰਾ ਸਕਰਾਂ ਜੋਗ ਸਾਧਨ ਨਾਲ ਵਿੰਨ੍ਹ ਕੇ ਹੇਠਾਂ ਤੋਂ ਉੱਪਰ ਵੱਲ ਵਧਦਾ ਹੋਇਆ ਦਸਮ ਵਾਰ 'ਤੇ ਪੁੱਜਦਾ ਹੈ। ਇਹ ਹੋ ਜੋਗ ਅਨੁਸਾਰ ਧਰਤੀ ਦਾ ਪਾਣੀ ਆਕਾਸ਼ ਵਿਚ ਲੈ ਜਾਣਾ।

136 / 237
Previous
Next