Back ArrowLogo
Info
Profile

ਗੁਰਮੁਖਿ ਕੇਤੀ ਸਬਦਿ ਉਧਾਰੀ ਸੰਤਹੁ’॥ ੧॥ ਰਹਾਉ॥

                                                                                      (ਰਾਮਕਲੀ ਮਹਲਾ ੧)

          ਗੋਰਖ ਨਾਥ ਦਾ ਅਗਲਾ ਪ੍ਰਸ਼ਨ ਸੀ ਕਿ ਅਸੀਂ ਤਾਂ ਸਰੀਰ ਸਾਧਦੇ ਹਾਂ ਤੇ ਸਰੀਰ ਨੂੰ ਕਸ਼ਟ ਦੇ ਕੇ ਸਹਿਜ ਸੁਖ ਭਾਲਦੇ ਹਾਂ. ਤੁਸੀਂ ਕਿਵੇਂ ਸਹਿਜ ਵਿਚ ਟਿਕਦੇ ਹੋ ? ਮਹਾਰਾਜ ਨੇ ਫਰਮਾਇਆ : 'ਦਇਆ ਹੀ ਅਸਲ ਪੂਰਨ ਸ਼ਾਂਤੀ ਦਿੰਦੀ ਹੈ ਅਤੇ ਸਿਦਕ ਹੈ ਜੋ ਰੋਸ਼ਨੀ ਦਿੰਦਾ ਹੈ।' ਗਿਆਨੀ ਗਿਆਨ ਸਿੰਘ ਜੀ ਦੀ ਕੀਤੀ ਦਰਜ ਗੋਸ਼ਟੀ ਅਨੁਸਾਰ:

'ਦਇਆ ਹਮਾਰੀ ਸੀਤ ਹਿਮੰਚਲ, ਦੀਪਕ ਸਿਦਕ ਹਮਾਰਾ।'

          ਫਿਰ ਮਛੰਦਰ ਨਾਥ ਨੇ ਜਦ ਸਰੀਰ ਦੀ ਬਣਤਰ ਪੁੱਛੀ ਤਾਂ ਆਪ ਜੀ ਨੇ ਪ੍ਰਭੂ ਦੇ ਹੁਕਮ ਦੀ ਗੱਲ ਦੱਸੀ। ਭਰਥਰੀ ਦਾ ਪੁੱਛਣਾ ਸੀ ਕਿ ਕਿਸ ਘਾਟ ਇਸ਼ਨਾਨ ਕਰਦੇ ਹੋ, ਰਿੜਕਦੇ ਕੀ ਹੋ, ਮੈਲ ਕਿਵੇਂ ਧੋਂਦੇ ਹੋ, ਕਿਸ ਨਾਲ ਤੁਸੀਂ ਜੁੜਦੇ ਹੋ, ਕਿਸ ਨਾਲ ਤੋੜ ਲਈ ਹੈ, ਆਪਣਾ ਨਾਮ ਤੁਸੀਂ ਕਿਸ ਤਰ੍ਹਾਂ ਮਿਟਾ ਲਿਆ ? ਤ੍ਰਿਸ਼ਨਾ ਕਿਵੇਂ ਮਿਟਾ ਲਈ ? ਕਿਹੜੀ ਧੂੜੀ ਮਲ ਲਈ ਹੈ ਅਤੇ ਸਭ ਤੋਂ ਵੱਡਾ ਸਵਾਲ ਸਹਿਜ ਕਿਵੇਂ ਪ੍ਰਾਪਤ ਕੀਤਾ ਹੈ ਤੇ ਕਿਹੜੀ ਆਵਾਜ਼ ਤੁਸੀਂ ਸੁਣਦੇ ਹੋ ?

          ਮਹਾਰਾਜ ਦਾ ਉੱਤਰ ਸੀ : "ਰੋਜ ਰਾਮ ਨਾਮ ਰਿੜਕਦੇ ਹਾਂ, ਹੰਕਾਰ ਦੀ ਟੀਸੀ ਤੋਂ ਥੱਲੇ ਉਤਰ ਕੇ ਨਿਮਰਤਾ ਦੇ ਸਰੋਵਰ ਵਿਚ ਇਸ਼ਨਾਨ ਕਰਦੇ ਹਾਂ। ਵਾਹਿਗੁਰੂ ਦੀ ਸਿਫ਼ਤ-ਸਾਲਾਹ ਕਰ ਕੇ ਲੱਗੀ ਮੈਲ ਧੋਂਦੇ ਹਾਂ। ਵਾਹਿਗੁਰੂ ਦੀ ਰਜ਼ਾ ਵਿਚ ਟਿਕ ਕੇ ਉਸ ਦੀ ਆਵਾਜ਼ ਸੁਣਦੇ ਹਾਂ। ਸ਼ਬਦ ਨਾਲ ਕਰੋਧ ਮਾਰਦੇ ਹਾਂ ਅਤੇ ਗਗਨ ਨਗਰ ਵਿਚ ਉਸ ਦਾ ਨਾਮ ਰੱਖਦੇ ਹਾਂ। ਗੁਰੂ ਹਿਵੈ ਠੰਢ ਦਾ ਘਰ) ਪਾਸ ਬੈਠ ਕੇ ਤ੍ਰਿਸ਼ਨਾ ਦੀ ਅੱਗ ਬੁਝਾਉਂਦੇ ਹਾਂ। ਧੂੜੀ ਸੇਵਾ ਦੀ ਮਲਦੇ ਹਾਂ। ਸਾਧ ਸੰਗਤ ਵਿਚ ਰੋਜ਼ ਜਾ ਕੇ ਸਹਿਜ ਕਮਾਉਂਦੇ ਹਾਂ ਅਤੇ ਨਾਦ ਨਿਰੋਲ ਬਾਣੀ ਵਾਲਾ ਹੀ ਵਜਾਉਂਦੇ ਹਾਂ" :

'ਗੁਰ ਹਿਵ ਸੀਤਲੁ ਅਗਨਿ ਬੁਝਾਵੈ।

ਸੇਵਾ ਸੁਰਤਿ ਬਿਭੂਤਿ ਚੜ੍ਹਾਵੇ ।

ਦਰਸਨੁ ਆਪਿ ਸਹਜ ਘਰਿ ਆਵੈ।

ਨਿਰਮਲ ਬਾਣੀ ਨਾਦੁ ਵਜਾਵੇ' 181

(ਆਸਾ ਮਹਲਾ ੧

          ਫਿਰ ਜਦ ਝੰਗਰ ਨਾਥ ਝੂੰਮਦਾ ਅੱਗੇ ਵਧਿਆ ਤਾਂ ਉਸ ਦੇ ਸਰੀਰ ਦਾ ਡੀਲ ਡੋਲ ਦੇਖ ਕੇ ਭਾਈ ਮਰਦਾਨਾ ਜੀ ਨੇ ਕਿਹਾ : 'ਮਹਾਰਾਜ ਆਗਿਆ ਬਖਸ਼ੋ ਤਾਂ ਮੈਂ ਵੀ ਦੋ ਚਾਰ ਹੱਥ ਕਰ ਲਵਾਂ ।' ਮਹਾਰਾਜ ਮੁਸਕਰਾ ਪਏ ਤੇ ਕਹਿਣ ਲੱਗੇ ਕਿ ਇਹ ਕੁਸ਼ਤੀ ਨਹੀਂ ਗੋਸ਼ਟੀ ਹੈ, ਸ਼ਬਦ ਵੀਚਾਰ ਹੈ। ਝੰਗਰ ਨਾਥ ਦੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਕਿਹਾ :

'ਨ ਕੋਈ ਮੇਰਾ ਨਾਂ ਹੈ

ਨ ਕੋਈ ਮੇਰੀ ਜਾਤ,

1. ਗੁਰੂ ਗ੍ਰੰਥ ਸਾਹਿਬ, ਪੰਨਾ ੯੦੭। 2. ਗੁਰੂ ਗ੍ਰੰਥ ਸਾਹਿਬ, ਪੰਨਾ ੪੧੧।

137 / 237
Previous
Next