

ਬਾਣੀ ਸਤਿਨਾਮ ਹੈ।
ਸਿਫ਼ਤ ਸਾਲਾਹ ਗਾਉਣਾ ਹੀ ਕਰਮ ਹੈ
ਇਕ ਹੋਰ ਸਿਧ ਕਨੀਫੇ ਨੇ ਕਿਹਾ, 'ਕੰਨ ਪੜਵਾਏ ਬਗ਼ੈਰ, ਮੁੰਦਰਾਂ ਪਾਏ ਬਗੈਰ, ਗੋਰਖ ਨੂੰ ਗੁਰੂ ਬਣਾਏ ਬਗੈਰ ਪਰਮ ਪਦ ਪ੍ਰਾਪਤ ਨਹੀਂ ਹੋ ਸਕਦਾ। ਗੁਰੂ ਮਹਾਰਾਜ ਨੇ ਉੱਤਰ ਵਜੋਂ ਕਿਹਾ ਕਿ ਜੋਗੀ ਉਹ ਹੈ ਜੋ ਸਿਰਫ਼ ਮਾਇਆ ਨੂੰ ਪਾੜੇ :
'ਏਕੋ ਚੀਰਾ ਜਾਨੇ ਜੋਗੀ।
ਕਲਪ ਮਾਇਆ ਤੇ ਭਏ ਅਰੋਗੀ।'
ਉਸ ਉਪਰੰਤ ਹਨੀਫ਼ੇ ਸਿੱਧ ਦਾ ਪ੍ਰਸ਼ਨ ਸੀ : ਤੁਸੀਂ ਦੁਨੀਆਂ ਕਿਵੇਂ ਜਿੱਤੀ ਹੈ ? ਮਹਾਰਾਜ ਦਾ ਕਹਿਣਾ ਸੀ : 'ਸੰਤ ਸੰਗ ਨਾਲ।' ਗੋਪੀ ਚੰਦ ਨੇ ਪੁੱਛਿਆ ਕਿ ਤੁਹਾਡਾ ਇਧਰ ਆਉਣ ਦਾ ਮੰਤਵ ਕੀ ਹੈ ਤੇ ਮਾਤ ਲੋਕ ਵਿਚ ਕੀ ਵਰਤ ਰਿਹਾ ਹੈ, ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ 'ਨਿਰੋਲ ਇਧਰ ਆਉਣ ਦਾ ਮੰਤਵ ਤੁਹਾਨੂੰ ਲੋਕਾਂ ਦੇ ਦੁੱਖਾਂ ਵਿਚ ਸ਼ਾਮਲ ਕਰਨਾ ਹੈ। ਮਾਤ ਲੋਕ ਦੀ ਗੱਲ ਪੁੱਛਦੇ ਹੋ. ਉਥੇ ਤਾਂ ਸੱਚ ਚੰਦਮਾ ਕੂੜ ਅੰਧਾਰਾ।'
'ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ।
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹਿ ਚੜਿਆ।'
ਉਨ੍ਹਾਂ ਪੁਰਸ਼ਾਂ ਨੂੰ ਮੈਂ ਢੂੰਡ ਰਿਹਾ ਹਾਂ ਜਿਨ੍ਹਾਂ ਨੂੰ ਕੁਝ ਕੁ ਸੋਝੀ ਆਈ ਹੈ ਤਾਂਕਿ ਹਨੇਰੇ ਨਾਲ ਲੜ ਸਕਣ :
'ਕੂੜ ਅਮਾਵਸਿ ਵਰਤਿਆ। ਹਉ ਭਾਲਣਿ ਚੜਿਆ ਸੰਸਾਰਾ।'
ਤੁਸੀਂ ਸਿਧ ਲੋਕ ਪਹਾੜਾਂ 'ਤੇ ਛੁਪ ਬੈਠੇ, ਲੁਕਾਈ ਦੀ ਸਾਰ ਕੌਣ ਲਵੋ ?
‘ਸਿਧ ਛਪਿ ਬੈਠੇ ਪਰਬਤੀ'
ਕਉਣੁ ਜੁਗਤਿ ਕਉ ਪਾਰਿ ਉਤਾਰਾ।'
ਦੇਸ਼ ਦੀ ਹਾਲਤ ਇਹ ਹੈ :
'ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ।
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਯਾਨ ਬਿਨੁ ਕੂੜ ਕੁਸਤਿ ਮੁਖਹੁ ਆਲਾਈ।
ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ।
ਸੇਵਕ ਬੈਠਣ ਘਰਾਂ ਵਿਚਿ ਗੁਰ ਉਠਿ ਘਰੀਂ ਤਿਨਾੜੇ ਜਾਈ।
ਕਾਜੀ ਹੋਇ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ।
ਇਸਤਰੀ ਪੁਰਖੈ ਦਾਮ ਹਿਤੁ ਭਾਵੇ ਆਇ ਕਿਥਾਊ ਜਾਈ।
ਵਰਤਿਆ ਪਾਪ ਸਭਸ ਜਗ ਮਾਹੀ'॥ ੩੦॥
(ਵਾਰ ਪਹਿਲੀ, ਭਾਈ ਗੁਰਦਾਸ)
1. ਮਾਝ ਕੀ ਵਾਰ ਮਹਲਾ ੧, ਪੰਨਾ ੧੪੫।
2. ਵਾਰ ਪਹਿਲੀ, ਪਉੜੀ ੨੯, ਭਾਈ ਗੁਰਦਾਸ ਜੀ