Back ArrowLogo
Info
Profile

          ਕਿਹੜਾ ਝੱਲੇ ਗੁਰੂ ਦੀ ਝਾਲਾ : ਪੱਥਰਾਂ ਵਿਚ ਰਹਿ ਕੇ ਪੱਥਰ ਹੋ ਚੁੱਕੇ ਮਨਾਂ ਨੇ, ਬਜਾਏ ਇਸ ਦੇ ਕਿ ਗੁਰੂ ਵਲੋਂ ਦੱਸੀ ਦਸ਼ਾ ਨੂੰ ਸਵਾਰਨ ਲਈ ਹੇਠਾਂ ਉਤਰਦੇ ਸਗੋਂ ਉਲਟਾ ਮਨ ਵਿਚ ਇਹ ਵਿਚਾਰਿਆ ਕਿ ਐਸਾ ਨਾਨਕ ਜੇ ਉਨ੍ਹਾਂ ਦੇ ਪੰਥ 'ਤੇ ਟੁਰ ਪਏ ਤਾਂ ਉਨ੍ਹਾਂ ਦਾ ਨਾਂ ਰੌਸ਼ਨ ਕਰੋ। ਇਸ ਮੰਤਵ ਲਈ ਉਨ੍ਹਾਂ ਆਪਣਾ ਰੁਹਬ ਜਤਲਾਉਣ ਲਈ ਕਰਾਮਾਤ ਤੇ ਪੈਸੇ ਦਾ ਸਹਾਰਾ ਲਿਆ। ਭਾਈ ਗੁਰਦਾਸ ਜੀ ਅਨੁਸਾਰ ਉਨ੍ਹਾਂ ਇਕ ਖੱਪਰ ਗੁਰੂ ਨਾਨਕ ਦੇਵ ਜੀ ਨੂੰ ਦਿੱਤਾ ਕਿ ਨੇੜੇ ਦੇ ਤਲਾਬ ਤੋਂ ਪਾਣੀ ਭਰ ਲਿਆਉਣ। ਗੁਰੂ ਨਾਨਕ ਦੇਵ ਜੀ ਤਲਾਬ ਤੋਂ ਵਾਪਸ ਆ ਕੇ ਕਹਿਣ ਲੱਗੇ ਕਿ ਪਾਣੀ ਉਥੇ ਨਹੀਂ ਹੈ। ਤਾਂ ਸਿਧਾ ਕਿਹਾ ਕਿ ਕੀ ਉਨ੍ਹਾਂ ਨੇ ਉਥੇ ਰਤਨ, ਜਵਾਹਰ ਨਹੀਂ ਦੇਖੇ। ਗੁਰੂ ਨਾਨਕ ਦੇਵ ਜੀ ਨੇ ਮੁੜਵਾਂ ਉੱਤਰ ਦਿੰਦੇ ਹੋਏ ਕਿਹਾ, ‘ਲੈਣ ਉਹ ਪਾਣੀ ਗਏ ਸਨ, ਹੀਰਿਆ ਨਾਲ ਉਨ੍ਹਾਂ ਨੂੰ ਕੀਹ। ਸਿਧ ਇਹ ਸੁਣ ਸ਼ਰਮਸਾਰ ਹੋਏ ਤੇ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ ਅੱਗੇ ਸਿਰ ਝੁਕਾਇਆ :

'ਸਿਧੀ ਮਨੇ ਬਿਚਾਰਿਆ ਕਿਵੈ ਦਰਸਨ ਇਹ ਲੇਵੈ ਬਾਲਾ।

ਐਸਾ ਜੋਗੀ ਕਲਿ ਮਹਿ ਹਮਰੇ ਪੰਥ ਕਰੇ ਉਜਿਆਲਾ।

ਖਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉਨਿ ਚਾਲਾ।

ਬਾਬਾ ਆਯਾ ਪਾਣੀਐ, ਡਿਠੇ ਰਤਨ ਜਵਾਹਰ ਲਾਲਾ।

ਸਤਿਗੁਰੂ ਅਗਮ ਅਗਾਧਿ ਪੁਰਖ, ਕੇਹੜਾ ਝਲੇ ਗੁਰੂ ਦੀ ਝਾਲਾ।

ਫਿਰ ਆਯਾ ਗੁਰ, ਨਾਥ ਜੀ ਪਾਣੀ ਠਉੜ ਨਹੀਂ ਉਸ ਤਾਲਾ।

ਸਬਦਿ ਜਿਤੀ ਸਿਧ ਮੰਡਲੀ ਕੀਤੋਸੁ ਆਪਣਾ ਪੰਥੁ ਨਿਰਾਲਾ।

ਕਲਿਜੁਗਿ ਨਾਨਕ ਨਾਮੁ ਸੁਖਾਲਾ ॥੩੧॥

                                                                                       (ਭਾਈ ਗੁਰਦਾਸ ਜੀ, ਵਾਰ ਪਹਿਲੀ)

ਗੋਪੀ ਚੰਦ ਨੇ ਪੁੱਛਿਆ ਕਿ ਕਿਸ ਤੀਰਥ 'ਤੇ ਇਸ਼ਨਾਨ ਕਰੀਏ, ਕਿਸ ਨੂੰ ਉੱਪਰ ਰੱਖੀਏ, ਕਿਸ ਨੂੰ ਹੇਠਾਂ, ਦੀਪਕ ਕਿਹੜਾ ਬਾਲੀਏ ਕਿ ਸਦਾ ਰੌਸ਼ਨੀ ਰਹੇ ਤਾਂ ਗੁਰੂ ਮਹਾਰਾਜ ਦਾ ਉੱਤਰ ਸੀ :

          'ਗੁਰਮੁਖ ਬਣ ਜਾਣ ਨਾਲ ਹੀ ਉਸ ਦਾ ਧਿਆਨ ਮਿਲ ਜਾਂਦਾ ਹੈ। ਸਤਿਗੁਰੂ ਦਾ ਮਿਲਣਾ ਹੀ ਅਸਲੀ ਇਸ਼ਨਾਨ ਹੈ। ਸਤਿਗੁਰੂ ਦੀ ਦਿੱਤੀ ਬਖ਼ਸ਼ਸ਼ ਹੀ ਨਿਰਮਲ ਕਰਦੀ ਹੈ, ਹਰ ਪਾਸੇ ਉਸ ਦੇ ਹੁਕਮ ਨੂੰ ਦੇਖਣਾ ਅਤੇ ਪਛਾਨਣਾ ਹੀ ਅਸਲ ਦੀਪਕ ਹੈ :

'ਗਿਆਨੀ ਬਿਮਲ ਅਗਯਾਨੀ ਮੋਲਾ।

ਸਤ ਵਸਤ ਕੇ ਲਾਗੈ ਗੈਲਾ।

ਉਪਰ ਹੁਕਮ ਹੁਕਮ ਹੀ ਤਲੇ।

ਹੁਕਮ ਪਛਾਣੇ ਦੀਪਕ ਜਲੋ।

ਕਹਿ ਨਾਨਕ ਸੁਣ ਗੋਪੀ ਚੰਦ।

ਜਪੇ ਅਜਪਾ ਕਾਟੇ ਫੰਧ।'

                                                          (ਤਵਾਰੀਖ ਗੁਰੂ ਖਾਲਸਾ, ਭਾਗ ੧. ਹਿੱਸਾ ੧)

139 / 237
Previous
Next