

ਸੰਘਰ ਨਾਥ ਨੇ ਜੋਗ ਧਾਰਨ ਕਰਨ ਲਈ ਕਿਹਾ ਤੇ ਗ੍ਰਹਿਸਤੀ ਵਾਲੀ ਰੀਤੀ ਛੱਡਣਾ ਹੀ ਠੀਕ ਰਾਹ ਦੱਸਿਆ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਗ੍ਰਹਿਸਤ ਛੱਡ ਕੇ ਫਿਰਨਾ, ਨੀਰ ਨੂੰ ਰਿੜਕਣ ਸਮਾਨ ਹੈ। ਜੇ ਗ੍ਰਹਿਸਥ ਨ ਹੋਵੇ ਤਾਂ ਜੱਗ ਕਿਵੇਂ ਚੱਲੇ। ਮੂਲ ਗ੍ਰਹਿਸਥ ਹੈ।
'ਮੂਲ ਬਿਟਮ ਕੋ ਗ੍ਰਿਹਸਥ ਪਠਾਨਹੁ।
ਆਮ ਅਪਰ ਜਿ ਸਾਖਾ ਜਾਨਹੁ ।"
ਉਸ ਦਾ ਅਗਲਾ ਸਵਾਲ ਸੀ : ਤੁਸੀਂ ਕਾਲ ਕਿਵੇਂ ਜਿੱਤਿਆ, ਮਾਇਆ ਕਿਵੇਂ ਤਿਆਗ ਸੁੱਟੀ, ਕਾਮ ਆਦਿਕ ਕਿਵੇਂ ਪਛਾੜ ਸੁੱਟੇ? ਗੁਰੂ ਜੀ ਦਾ ਬਚਨ ਸੀ :
'ਸੱਚ ਨੂੰ ਪਛਾਣਿਆਂ ਮੌਤ ਨੱਸ ਗਈ, ਸੁਰਤਿ ਨੂੰ ਸ਼ਬਦ ਵਿਚ ਲੀਨ ਕੀਤਿਆਂ ਮਾਇਆ ਭੱਜ ਗਈ। ਗੁਰੂ ਵਿਚਾਰ ਨੂੰ ਦ੍ਰਿੜ੍ਹ ਕੀਤਿਆਂ ਕਾਮਾਦਿਕ ਜਿੱਤੇ ਗਏ ਅਤੇ ਜਦ ਇਹ ਜਾਣ ਲਿਆ ਕਿ ਜਨਮ-ਮਰਨ ਉਸੇ ਦੇ ਵੱਸ ਹੈ ਤਾਂ ਮਨ ਟਿਕ ਗਿਆ।'
'ਸਚ ਜਾਣ ਕਰ ਕਾਲ ਗਵਾਇਆ।
ਸੁਰਤਿ ਸਬਦ ਸਿਉਂ ਤਿਆਗੀ ਮਾਇਆ।
ਦ੍ਰਿੜ੍ਹ ਵਿਚਾਰ ਵਿਕਾਰ ਸਭ ਜੀਤੇ।
ਤ੍ਰੈਗੁਣ ਮੇਟੇ ਭਏ ਅਤੀਤੇ।
ਕਹਿ ਨਾਨਕ ਸੁਣ ਸੰਘਰ ਨਾਥ।
ਆਉਣ ਜਾਣ ਹੁਕਮ ਪ੍ਰਭ ਸਾਥ।
ਦਤਾਤ੍ਯ ਨਾਂ ਦੇ ਜੋਗੀ ਨੇ ਕਿਹਾ ਕਿ ਜੋ ਗੱਲਾਂ ਤੁਸੀਂ ਦੱਸ ਰਹੇ ਹੋ, ਇਸ ਤਰ੍ਹਾਂ ਦੀਆਂ ਗੱਲਾਂ ਤਾਂ ਅਸਾਂ ਕਦੇ ਸੁਣੀਆਂ ਨਹੀਂ। ਨਾ ਸ਼ਾਸਤਰਾਂ ਨੇ ਇਹ ਦਰਸਾਇਆ ਹੈ ਤੇ ਨਾ ਹੀ ਵੇਦਾਂ ਤੇ ਪੁਰਾਣਾਂ ਨੇ। ਤੁਹਾਡੇ ਵਿਚਾਰ ਤਾਂ ਹਲ-ਚਲ ਮਚਾ ਰਹੇ ਹਨ-
'ਸ਼ਾਸਤ੍ਰ ਵੇਦ ਪੁਰਾਣ ਏਹ ਬਿਧਿ ਕਿਨੈ ਨ ਲੇਖਿਆ।
ਹਲ ਚਲ ਉਪਜੀ, ਮਨ ਨਹਿ ਠਹਿਰਤ, ਸੁਨ ਸੁਨ ਕੁਮਾਰੀ ਬਾਤਾ।
ਮਹਾਰਾਜ ਨੇ ਕਿਹਾ ਕਿ ਪਰਮਾਤਮਾ ਦਾ ਨਾਮ ਜਪ ਕੇ ਦੇਖੋ ਤਾਂ ਸਹੀ ਕਿ ਕਿਨੀ ਰੋਸ਼ਨੀ ਤੇ ਚਮਕ ਮਿਲਦੀ ਹੈ—
'ਸਚ ਨਾਮ ਜਪ ਕੇ ਤੁਮ ਦੇਖੋ
ਦਾਮਨ ਤੇ ਬਡ ਦਮਕੇ।
ਮਾਨੋ ਦਤ ਜਤ ਕਹਿ ਨਾਨਕ ਘਟ ਘਟ ਸਾਹਿਬ ਚਮਕੈ ।'
ਸਿੱਧਾਂ ਦਾ ਇਕ ਸਵਾਲ ਇਹ ਸੀ ਕਿ ਤੁਸੀਂ ਰੱਜੇ ਰੱਜੇ ਲਗਦੇ ਹੋ, ਕੋਈ ਤਲਖ਼ੀ ਤੁਹਾਡੇ ਵਿਚ ਨਹੀਂ। ਅੰਦਰਲਾ ਇਤਨਾ ਨਿਰਮਲ ਤੁਸਾਂ ਕਿਵੇਂ ਕਰ ਲਿਆ ? ਕਿਹੜਾ ਤਪ ਕੀਤਾ ਨੇ ? ਖਾਂਦੇ ਕੀ ਹੋ ?
ਮਹਾਰਾਜ ਨੇ ਕਿਹਾ : ਸਿੱਖ ਇਹ ਕੋਈ ਸ਼ੈ ਖਾਣ ਕਰਕੇ ਨਹੀਂ। ਗਾਂ ਰੂਪੀ ਖਿਮਾ ਨੂੰ ਸੰਤੋਖ ਨਾਲ ਚੋਆ ਜੋ ਦੁੱਧ ਹਾਸਲ ਹੋਆ ਉਸ ਨੂੰ ਅੰਦਰ ਦੀ ਅਗਨ ਨਾਲ ਤਾਅ