Back ArrowLogo
Info
Profile

ਕਹਿਣ ਵਾਲੇ ਨੂੰ ਸਖ਼ਤ ਦੰਡ ਦਿੱਤੇ ਜਾ ਰਹੇ ਹਨ :

'ਕਲਿ ਪਰਵਾਣੁ ਕਤੇਬ ਕੁਰਾਣੁ ॥

ਪੋਥੀ ਪੰਡਿਤ ਰਹੇ ਪੁਰਾਣ॥

ਨਾਨਕ ਨਾਉ ਭਇਆ ਰਹਮਾਣੁ ॥'                                        (ਰਾਮਕਲੀ ਮ: ੧, ਪੰਨਾ ੯੦੩)

ਦੂਜੀਆਂ ਕੌਮਾਂ ਦੇ ਧਾਰਮਿਕ ਵਿਸ਼ਵਾਸ, ਜਜ਼ਬਾ ਰਹੁ-ਰੀਤੀਆਂ ਧੱਕੇ ਨਾਲ, ਜ਼ੋਰ ਨਾਲ, ਧੰਙਾਣੇ ਨਾਲ ਦਬਾਉਣਾ ਹੀ ਵਕਤ ਦੀ ਆਵਾਜ਼ ਬਣ ਗਿਆ ਹੈ :

'ਹੋਵਹਿ ਪਰਵਾਣਾ ਕਰਹਿ ਧੰਙਾਣਾ ਕਲਿ ਲਖਣ ਵੀਚਾਰ॥

ਕਾਜ਼ੀ ਦਾ ਕੰਮ ਸੀ ਇਨਸਾਫ਼ ਕਰੇ । ਬਾਦਸ਼ਾਹ ਜਾਂ ਹੁਕਮਰਾਨ ਨੂੰ ਕੁਰਾਨ ਦਾ ਰਸਤਾ ਦੱਸ ਕੇ ਉਸ ਨੂੰ ਸੇਧ ਦੇਵੇ ਅਤੇ ਇਕ ਨਮੂਨੇ ਦਾ ਇਨਸਾਨ ਬਣ ਕੇ ਸੰਸਾਰ ਵਿਚ ਵਿਚਰੇ, ਪਰ ਉਹ ਠੀਕ ਇਸ ਦੇ ਉਲਟ ਕਰ ਰਿਹਾ ਸੀ। ਵੱਢੀ ਲੈ ਕੇ, ਝੂਠ ਬੋਲ ਕੇ ਫੈਸਲਾ ਸੁਣਾਉਂਦਾ ਸੀ। ਆਪਣੀ ਹੋਂਦ ਨੂੰ ਪੱਕਿਆ ਕਰਨ ਲਈ ਕੁਰਾਨ ਦੇ ਗਲਤ ਅਰਥ ਕਰਕੇ ਸੁਣਾਉਂਦਾ ਸੀ। ਰੱਬ-ਉਲ-ਆਲਮੀਨ ਨੂੰ ਪੱਛਮ ਵਿਚ ਲੁਕਿਆ ਬੈਠਾ ਦੱਸ ਕੇ ਲੋਕਾਂ ਨੂੰ ਭਰਮਾ ਰਿਹਾ ਸੀ। ਧਰਮ ਵਿਆਖਿਆ ਤੋਂ ਇਲਾਵਾ ਇਨਸਾਫ਼ ਦੀ ਤਕੜੀ ਵਿਚ ਉਲਾਰ ਰੱਖ ਰਿਹਾ ਸੀ । ਗੁਰੂ ਨਾਨਕ ਜੀ ਫਰਮਾਂਦੇ ਹਨ "ਇਸ ਸਮੇਂ ਧੱਕੇ ਜ਼ੋਰ ਨਾਲ, ਝਗੜੇ ਵਧਾਉਣ ਵਾਲਾ ਇਸਲਾਮੀ ਕਾਨੂੰਨ ਹੀ ਫੈਸਲੇ ਕਰਨ ਵਾਲਾ ਬਣਿਆ ਹੋਇਆ ਹੈ ਤੇ ਇਨਸਾਫ਼ ਕਰਨ ਵਾਲਾ ਕਾਜ਼ੀ ਕਾਲਾ (ਕ੍ਰਿਸ਼ਨ) ਧਨ ਲੈਣ ਵਾਲਾ ਵੱਢੀ- ਖੋਰ ਹੋ ਗਿਆ ਹੈ। ਜਿਸ ਦਾ ਕੰਮ ਝਗੜੇ ਨਿਬੇੜਨਾ ਹੈ, ਉਹ ਹੀ ਝਗੜੇ ਪਾ ਰਿਹਾ ਹੈ।"

'ਕਲਿ ਕਲਵਾਲੀ ਸਰਾ ਨਿਬੇੜੀ,

ਕਾਜੀ ਕ੍ਰਿਸਨਾ ਹੋਆ॥                                                     (ਰਾਮਕਲੀ ਮ: ੧, ਪੰਨਾ ੯੦੩)

ਜੇਤੂ ਹੋਣ ਦੇ ਨਾਤੇ ਗੁਆਂਢੀ ਧਰਮਾਂ ਉੱਤੇ ਅੱਤਿਆਚਾਰ ਕਰਨੇ ਬਾਦਸ਼ਾਹਾਂ ਦਾ ਸੁਭਾਅ ਬਣ ਗਿਆ ਸੀ । ਫ਼ਿਰੋਜ਼ ਤੁਗਲਕ ਦਾ ਭਗਤ ਨਾਮ ਦੇਵ ਜੀ ਨੂੰ ਹਾਥੀ ਥੱਲੇ ਲਿਤਾੜਨ ਦਾ ਹੁਕਮ, ਸਕੰਦਰ ਲੋਧੀ ਦਾ ਭਗਤ ਕਬੀਰ ਜੀ ਨੂੰ ਗੰਗਾ ਵਿਚ ਜਿਊਂਦਿਆਂ ਸੁੱਟਣ ਦੇ ਫਰਮਾਨ ਗੁਰੂ ਨਾਨਕ ਦੇਵ ਜੀ ਨੂੰ ਵੀ ਬੰਦੀ ਬਣਾਉਣਾ ਉਸੇ ਲੜੀ ਦੀਆਂ ਹੀ ਕੁੜੀਆਂ ਸਨ। ਮੰਦਰ ਗਿਰਾਉਣੇ, ਜਬਰ ਨਾਲ ਇਸਲਾਮ ਦੇ ਦਾਇਰੇ ਵਿਚ ਲਿਆਉਣਾ ਤਾਂ ਨਿੱਤ ਦੇ ਕਰਮ ਸਨ । ਸਕੰਦਰ ਲੋਧੀ ਤਾਂ ਆਪਣੇ ਆਪ ਨੂੰ ਕਹਿਲਾਉਂਦਾ ਹੀ 'ਬੁਤਸ਼ਿਕਨ" ਸੀ। ਗੁਰੂ ਨਾਨਕ ਦੇਵ ਜੀ ਨੇ ਗਉੜੀ ਰਾਗ ਵਿਚ ਇਸ ਦਾ ਸਾਰ ਦੇਂਦੇ ਹੋਏ ਲਿਖਿਆ ਹੈ।

'ਕਾਦੀ ਕੂੜੁ ਬੋਲਿ ਮਲੁ ਖਾਇ ॥                                           (ਧਨਾਸਰੀ ਮਹਲਾ ੧, ਪੰਨਾ ੬੬੨)

ਬ੍ਰਾਹਮਣ ਦਾ ਕੰਮ ਇਹ ਸੀ, ਧਰਮ ਕਰਮ ਤੇ ਸ਼ਾਸਤਰ ਨੂੰ ਘੋਖਣ ਦੇ ਬਾਅਦ ਲੋਕਾਂ ਨੂੰ ਜੀਵਨ-ਜਾਚ ਦੱਸੇ, ਪਰ ਉਹ ਲੋਭ ਵੱਸ ਅਤੇ ਫਿਰ ਡਰ ਵੱਸ ਹੋ ਕੇ ਧਰਮ ਭੁਲਾ ਬੈਠਾ ਸੀ। ਡਾਕਟਰ ਗੋਕਲ ਚੰਦ ਨਾਰੰਗ ਦੇ ਕਹਿਣ ਅਨੁਸਾਰ ਇਸ ਦਾ ਕਰਤੱਵ ਤਾਂ ਇਹ ਸੀ ਕਿ ਭੇਡਾਂ ਦੇ ਚੰਗੇ ਰਾਖੇ ਦੀ ਤਰ੍ਹਾਂ ਭੇਡਾਂ (ਸ਼ਰਧਾਲੂਆਂ) ਦੀ ਰਖਵਾਲੀ ਕਰੇ,

14 / 237
Previous
Next