

ਤਿੱਬਤ ਨੂੰ ਆਏ। ਤਿੱਬਤ ਨੂੰ ਲਾਮਿਆਂ ਦਾ ਦੇਸ਼ ਕਿਹਾ ਜਾਂਦਾ ਹੈ ਤੇ ਜਨਮ ਸਾਖੀ ਇਸ ਗੱਲ ਦੀ ਗਵਾਹ ਹੈ ਕਿ ਉਹ ਲਾਮਿਆਂ ਦੇ ਦੇਸ਼ ਗਏ। ਲਾਮਿਆਂ ਦੇ ਪ੍ਰਸਿੱਧ ਮੰਦਰ ਤੋਂ ਬਾਹਰ ਹੀ ਉਨ੍ਹਾਂ ਸ਼ਬਦ ਗਾਇਆ ਤੇ ਕਿਹਾ ਕਿ ਜਿਸ ਲਾਮੇ ਨੂੰ ਤੁਸੀਂ ਪਰਮੇਸ਼ਰ ਮੰਨਦੇ ਹੋ ਉਹ ਪਰਮੇਸ਼ਰ ਨਹੀਂ ਹੈ। ਪਰਮੇਸ਼ਰ ਇਕ ਹੈ, ਅਮੂਰਤ ਹੈ, ਜਗਤ ਦਾ ਕਰਤਾ ਧਰਤਾ ਹੈ, ਸਰਬ ਸ਼ਕਤੀਮਾਨ ਹੈ। ਗੁਰੂ ਨਾਨਕ ਦੇਵ ਜੀ ਦੀ ਤਿੱਬਤ ਵਿਚ ਕਿੰਨੀ ਕੁ ਸੋਭਾ ਹੋਈ, ਉਸ ਦਾ ਵਰਣਨ ਅਜੋਕੇ ਇਤਿਹਾਸਕਾਰ ਕਰ ਰਹੇ ਹਨ।
ਤਰੰਗਪਕਾ ਤੁਲਕੂ ਨੇ 'ਇੰਡੀਅਨ ਟਾਈਮਜ਼' ਵਿਚ ਲਿਖਿਆ ਸੀ ਕਿ ਗੁਰੂ ਨਾਨਕ ਦੇਵ ਜੀ ਨੂੰ ਸਾਰੇ ਤਿੱਬਤ ਵਿਚ ਪਦਮਸੰਭਵ ਦਾ ਅਵਤਾਰ ਸਮਝਿਆ ਜਾਂਦਾ ਹੈ। ਇਹ ਗੱਲ ਮੰਨੀ ਪ੍ਰਮੰਨੀ ਹੈ ਕਿ ਜਦ ਬੁੱਧ ਜੀ ਨੂੰ ਉਨ੍ਹਾਂ ਦੇ ਚੇਲਿਆਂ ਨੇ ਪੁੱਛਿਆ ਸੀ ਕਿ ਫੇਰ ਵੀ ਕਦੇ ਦਰਸ਼ਨ ਹੋਣਗੇ ਤਾਂ ਉਨ੍ਹਾਂ ਕਿਹਾ: ਹਾਂ ਕਲਿਯੁਗ ਵਿਚ ਪੁਸਤਕ ਦੇ ਰੂਪ ਵਿਚ ਉਹ ਆਉਣਗੇ। ਉਸ ਸਮੇਂ ਉਹਨਾਂ ਨੂੰ ਪੂਰਾ ਆਦਰ ਦੇਣਾ ਤੇ ਅਗਵਾਈ ਲੈਣੀ। ਗੁਰੂ ਨਾਨਕ ਦੇਵ ਜੀ ਸ਼ਬਦਾ-ਅਵਤਾਰ ਹਨ ਤੇ ਉਨ੍ਹਾਂ ਗੁਰ ਸ਼ਬਦ 'ਤੇ ਹੀ ਜ਼ੋਰ ਦਿੱਤਾ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਮੂਰਤੀਮਾਨ ਹੈ। ਸਾਰੇ ਤਿੱਬਤੀ ਇਕ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਜ਼ਰੂਰ ਕਰਦੇ ਹਨ।
ਇਸੇ ਸਬੰਧ ਵਿਚ ਮੇਜਰ ਐਨ. ਐਨ. ਈਸ਼ਰ ਨੇ ਲਿਖਿਆ ਹੈ ਕਿ ਜਦ ਉਹ ਸਿਲੀਗੁੜੀ ਤੋਂ ਗੰਗਟੋਕ ਪੁੱਜੇ ਤਾਂ ਉੱਥੋਂ ਉੱਤਰ ਵੱਲ ਟੁਰਦੇ ਪੈਗਾਂਗ ਜਾ ਨਿਕਲੇ। ਉਥੇ ਹੀ ਲੋਚਨਚੂ ਤੇ ਲਚੰਗਚੂ ਦਾ ਮੇਲ ਤੇ ਸ਼ੁਕਦੀ ਤਿਸਤਾ ਨਦੀ ਵਿਚ ਤਿੰਨਾਂ ਦਾ ਸੰਗਮ ਹੁੰਦੇ ਡਿੱਠਾ। ਜਦ ਪਿੰਡ ਚਨਥਾਂਗ ਪੁੱਜੇ ਤਾਂ ਉਥੇ ਸੇਬ ਤੇ ਮੱਕੀ ਦੀ ਥਾਂ ਕੇਲੇ ਤੇ ਚਾਵਲ ਦੇਖ ਹੈਰਾਨ ਹੋਏ। ਗਾਈਡ ਨੇ ਦੱਸਿਆ ਕਿ ਉਥੇ 'ਰਿਮਪੋਚੇ' ਨਾਨਕ ਗੁਰੂ ਆਏ ਸਨ। ਉਸ ਪਿੰਡ ਪੁੱਜ ਕੇ ਜਦ ਗੁਰੂ ਨਾਨਕ ਦੇਵ ਜੀ ਨੇ ਕੇਲੇ ਦੇ ਪੱਤਿਆਂ ਵਿਚ ਚਾਵਲ ਖਾਣ ਲਈ ਕੱਢੇ ਤਾਂ ਇਰਦ ਗਿਰਦ ਦੇ ਨਿਵਾਸੀ ਇਕੱਠੇ ਹੋ ਗਏ। ਉਨ੍ਹਾਂ ਨਾ ਕਦੇ ਚਾਵਲ ਤੇ ਨਾ ਕਦੇ ਕੇਲਾ ਡਿੱਠਾ ਸੀ । ਉਨ੍ਹਾਂ ਦੀ ਹੈਰਾਨੀ ਦੇਖ ਪਰਉਪਕਾਰੀ ਗੁਰੂ ਨਾਨਕ ਨੇ ਚਾਵਲ ਖਾਣ ਦੀ ਥਾਂ ਚਾਰੇ ਪਾਸੇ ਖਿਲਾਰ ਦਿੱਤੇ ਤੇ ਕੇਲੇ ਦੇ ਪੱਤੇ ਵੀ ਜ਼ਮੀਨ ਵਿਚ ਦੱਬ ਦਿੱਤੇ। ਸਮਾਂ ਪਾ ਕੇ ਕੇਲੇ ਤੇ ਚਾਵਲ ਉਥੇ ਹੋਏ ਜੋ ਅੱਜ ਵੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਦੀ ਗਵਾਹੀ ਦੇ ਰਹੇ ਹਨ। ਉਸ ਗਾਈਡ ਦੇ ਕਥਨ ਅਨੁਸਾਰ ਗੁਰੂ ਜੀ ਉਥੋਂ ਹੀ ਤਿੱਬਤ ਗਏ ਸਨ। ਖੋਰਾ-ਲਾ ਹੀ ਉੱਤਰੀ ਸਿੱਕਮ ਨੂੰ ਤਿੱਬਤ ਦੀ ਚੂੰਭੀ ਵਾਦੀ ਨਾਲ ਮਿਲਾਂਦਾ ਹੈ। ਖੋਰਾ-ਲਾ ਰਿਜ ਦੇ ਹੇਠਾਂ ਪਾਇਕੋ ਪਿੰਡ ਦੇ ਬਾਹਰ ਇਕ ਸਿਲਾ ਪਈ ਹੋਈ ਹੈ, ਜਿਸ 'ਤੇ ਗੁਰੂ ਨਾਨਕ ਦੇਵ ਜੀ ਦੀ ਉਦਾਸੀ ਦਾ ਹਾਲ ਲਿਖਿਆ ਹੋਇਆ ਹੈ। ਤਿੱਬਤ ਤੋਂ ਯਰਕੰਦ ਹੁੰਦੇ ਹੋਏ ਲਦਾਖ ਪੁੱਜੇ। ੨੪ ਅਕਤੂਬਰ, ੧੯੬੯ ਦੇ ਅਖ਼ਬਾਰ 'ਹਿੰਦੁਸਤਾਨ ਟਾਈਮਜ਼' ਦਿੱਲੀ ਵਿਚ ਕੇ. ਐਮ. ਵੈਦ, ਫਾਰਸਟ ਇੰਸਟੀਚਿਊਟ ਡੇਹਰਾਦੂਨ ਦੀ ਇਕ ਚਿੱਠੀ ਛਪੀ ਹੈ ਕਿ ਗੁਰੂ ਨਾਨਕ ਦੇਵ ਜੀ ਯਰਕੰਦ ਤੋਂ ਹੋ ਕੇ ਲਦਾਖ ਪੁੱਜੇ ਸਨ। ਉਸ ਦਾ ਲਿਖਣਾ ਹੈ ਕਿ ਉਹ ਪਿੱਛੇ ਜਿਹੇ ਲੇਹ ਵਿਚ ਸੀ ਤੇ ਵੱਡੀ