Back ArrowLogo
Info
Profile

ਸੜਕ ਬਣ ਰਹੀ ਸੀ ਤੇ ਸੜਕ ਕਿਨਾਰੇ ਇਕ ਵੱਡੀ ਚਟਾਨ ਨੂੰ ਜਦ ਇੰਜੀਨੀਅਰ ਬਾਰੂਦ ਨਾਲ ਉਡਾਉਣ ਲੱਗਾ ਤਾਂ ਉਥੋਂ ਦੇ ਲੋਕੀਂ ਆ ਕੇ ਕਹਿਣ ਲੱਗੇ ਕਿ ਉਸ ਨੂੰ ਨਾ ਤੋੜਨ ਕਿਉਂਕਿ ਇਹ ਕਿਸੇ ਵੱਡੇ ਮਹਾਂਪੁਰਖ ਦੀ ਯਾਦ ਹੈ ਅਤੇ ਉਸ ਨੂੰ ਨਾਨਕ ਸ਼ਾਹ ਕਹਿੰਦੇ ਹਨ। ਉਨ੍ਹਾਂ ਇਹ ਵਾਰਤਾ ਵੀ ਸੁਣਾਈ ਕਿ ਜਦ ਗੁਰੂ ਨਾਨਕ ਦੇਵ ਜੀ ਸਿੱਧਾਂ ਨੂੰ ਜਿੱਤ ਕੇ ਵਾਪਸ ਆ ਰਹੇ ਸਨ ਤਾਂ ਕੁਝ ਸਿੱਧਾਂ ਦੇ ਸਾਥੀਆਂ ਨੇ ਗੁੱਸੇ ਵਿਚ ਨਾਨਕ ਸ਼ਾਹ 'ਤੇ ਪਹਾੜ ਸੁੱਟ ਦਿੱਤਾ। ਪਹਾੜ ਗੁਰੂ ਨਾਨਕ ਦੇ ਨੇੜੇ ਆਉਂਦਿਆਂ ਹੀ ਮੋਮ ਹੋ ਗਿਆ ਤੇ ਗੁਰੂ ਨਾਨਕ ਦੇਵ ਜੀ ਜਦ ਪਹਾੜ ਵਿਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਦਾ ਪੂਰਾ ਖਲੋਤਾ ਚਿੱਤਰ ਉਥੇ ਬਣਿਆ ਹੋਇਆ ਸੀ। ਜਿਸ ਚਟਾਨ ਨੂੰ ਤੁਸੀਂ ਉਡਾਉਣਾ ਚਾਹੁੰਦੇ ਹੈ, ਉਹ ਚਿੱਤਰ ਉਸ ਵਿਚ ਬਣਿਆ ਹੋਇਆ ਹੈ। ਜਦ ਅੱਗੇ ਵਧ ਕੇ ਵੇਖਿਆ ਤਾਂ ਸਚਮੁੱਚ ਚਿੱਤਰ ਬਣਿਆ ਹੋਇਆ ਸੀ।

          ਲੇਹ ਵਿਚ ਉਥੇ ਹੀ ਹੁਣ ਗੁਰਦੁਆਰਾ ਬਣ ਗਿਆ ਹੈ। ਲੋਹ ਤੋਂ ਆਪ ਜੀ ਗਿਲਗਤ ਤੇ ਅਸਕਰਦੂ ਪੁੱਜੇ। ਅਸਕਰਦੂ ਨੂੰ ਹੁਣ ਤੱਕ ਨਾਨਕ ਪੀਰ ਦੀ ਥਾਂ ਕਹਿੰਦੇ ਹਨ। ਉਥੋਂ ਦਾ ਕਲੰਦਰ ਗੌਂਸ ਬੁਖ਼ਾਰੀ ਉਥੋਂ ਦੇ ਹਾਕਮ ਨੂੰ ਵੱਸ ਕਰਕੇ ਜ਼ਬਰਦਸਤੀ ਇਸਲਾਮ ਫੈਲਾ ਰਿਹਾ ਸੀ। ਗੁਰੂ ਜੀ ਨੇ ਉਸ ਨੂੰ ਐਸਾ ਕਰਨ ਤੋਂ ਰੋਕਿਆ ਤੇ ਜਬਰ ਜ਼ੋਰ ਨਾਲ ਧਰਮ ਫੈਲਾਉਣ ਤੋਂ ਵਰਜਿਆ। ਉਥੋਂ ਆਪ ਜੀ ਦੱਰਾ ਸੰਸਥਾਨ ਲੰਘ ਕੇ ਵੁਲਰ ਝੀਲ ਦੇ ਕਿਨਾਰੇ ਜਿਹਲਮ ਪਾਰ ਕਰ ਕੇ ਸ੍ਰੀਨਗਰ ਪੁੱਜੇ। ਸ੍ਰੀਨਗਰ ਵਿਖੇ ਆਪ ਜੀ ਨੇ ਆਪਣਾ ਟਿਕਾਣਾ ਹਰੀ ਪਰਬਤ 'ਤੇ ਕੀਤਾ। ਸ਼ੰਕਰ ਚਾਰਜ ਦੀ ਟੀਸੀ ਵੀ ਦੇਖੀ ਅਤੇ ਉਥੋਂ ਦੇ ਲੋਕਾਂ ਨੂੰ ਭਗਤੀ ਮਾਰਗ 'ਤੇ ਤੁਰਨ ਲਈ ਪ੍ਰੇਰਿਆ।

          ਮਟਨ ਸਾਹਿਬ : ਉਥੋਂ ਆਪ ਜੀ ਅਵਾਤੀਪੁਰ, ਬੀਜ ਬਿਹਾੜਾ, ਅਨੰਤ ਨਾਗ ਤੇ ਮਟਨ ਸਾਹਿਬ ਪੁੱਜੇ। ਮਟਨ ਹੀ ਆਪ ਜੀ ਨਾਲ ਚਰਚਾ ਕਰਨ ਲਈ ਬ੍ਰਹਮ ਦੱਤ ਆ ਪੁੱਜਾ। ਬ੍ਰਹਮ ਦੱਤ ਪੁਸਤਕਾਂ ਦੇ ਗੱਡੇ ਭਰ ਕੇ ਨਾਲ ਰੱਖਦਾ ਸੀ ਤੇ ਗਿਆਨ ਚਰਚਾ ਵਿਚ ਸਾਰਿਆਂ ਨੂੰ ਜਿੱਤ ਕੇ ਈਨ ਮਨਵਾਂਦਾ ਸੀ। 'ਪੁਸਤਕ ਲਦੇ ਉਸਟ ਜਿਨ ਦੋਊ ਦਾ ਵਰਣਨ ਕਰਦੇ ਨਾਲ ਹੀ ਲਿਖਿਆ ਹੈ ਕਿ ਵਿਦਵਾਨ ਤਾਂ ਬੜਾ ਸੀ ਪਰ ਹੰਕਾਰ ਨੇ ਅਕਲ ਮਾਰੀ ਹੋਈ ਸੀ।

"ਵਿਦਿਆ ਅਧਿਕ, ਗਰਬ ਮਤ ਖਾਮੂ।"

ਸਾਲਗਰਾਮ ਗਲ ਵਿਚ ਅਤੇ ਤਨ 'ਤੇ ੧੨ ਤਿਲਕ ਲਗਾਈ ਰੱਖਦਾ ਸੀ। ਗੁਰੂ ਪਾਤਸ਼ਾਹ ਨੇ ਉਸ ਨੂੰ ਗਿਆਨ ਚਕਸ਼ੂ ਬਖਸ਼ੇ। ਆਸਾ ਦੀ ਵਾਰ ਦੇ ਸਲੋਕ :

'ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥

ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥

ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥

ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥

ਨਾਨਕ ਲੇਖੇ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥

                             (ਪਉੜੀ ਨਵੀਂ, ਪੰਨਾ ੪੬੭)

143 / 237
Previous
Next