Back ArrowLogo
Info
Profile

ਅਤੇ

'ਨਾਨਕ ਨਦਰਿ ਕਰੇ ਸੋ ਪਾਏ।

ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ। ੨।''

          ਮਹਾਰਾਜ ਨੇ ਕਿਹਾ : ਬ੍ਰਹਮ ਦੱਤ ਜੀ! ਤੁਸੀਂ ਕੇਵਲ ਪੜ੍ਹਦੇ ਹੋ। ਪੜ੍ਹਿਆ ਜੀਵਨ ਵਿਚ ਨਹੀਂ ਢਾਲਿਆ। ਕਦੇ ਖ਼ਿਆਲ ਤਾਂ ਕੀਤਾ ਹੋਵੇਗਾ ਕਿ ਸਿਕਲੀਗਰ ਹਥਿਆਰ ਬਣਾ ਬਣਾ ਧਰੀ ਜਾਂਦਾ ਹੈ, ਪਰ ਵਰਤਣ ਦਾ ਵੱਲ ਨਾ ਆਵਣ ਕਰਕੇ ਸੂਰਮਾ ਨਹੀਂ ਕਹਿਲਾ ਸਕਦਾ। ਸਿਰਫ਼ ਹਥਿਆਰਾਂ ਨੂੰ ਵੇਚਦਾ ਹੈ। ਇਸੇ ਤਰ੍ਹਾਂ ਜੋ ਨਿਰਾ ਪੜ੍ਹਦਾ ਹੈ ਪਰ ਵਿਚਾਰਦਾ, ਵਰਤਦਾ ਤੇ ਅਪਣਾਉਂਦਾ ਨਹੀਂ, ਸਿਕਲੀਗਰ ਵਾਂਗ ਨਿਰਾ ਵੇਚਣ ਵਾਲਾ ਹੈ।

'ਪਢਹਿ ਜੀਵਕਾ ਕਾਰਨ ਜੋਊ।

ਬੇਚਨ ਹਾਰ ਸੁਸਤ੍ਰ ਸਮ ਸੋਊ। ੧੫ ।

ਵਿਦਵਾਨ ਤਾਂ ਉਹ ਹੈ ਜਿਸ ਦਾ ਮਨ ਟਿਕਿਆ ਹੋਵੇ। ਟਿਕੇ ਮਨ ਦਾ ਦੂਜੇ 'ਤੇ ਆਪ ਮੁਹਾਰੇ ਪ੍ਰਭਾਵ ਪੈਂਦਾ ਹੈ।

"ਹੇ ਪੰਡਿਤ ਜਬ ਮਨ ਕੋ ਮਾਰੋ।

ਤਬ ਜੀਤਰੀ ਸਕਲ ਸੰਸਾਰ।"

ਆਪ ਜੀ ਨੇ ਜਦ ਇਹ ਸਲੋਕ ਪੜ੍ਹੇ ਤਾਂ ਉਹ ਪੈਰੀਂ ਆ ਢੱਠਾ। ਬ੍ਰਹਮ ਦੱਤ ਨੇ ਜਦ ਨਦਰ ਦਾ ਰਾਹ ਪੁੱਛਿਆ ਤਾਂ ਗੁਰੂ ਜੀ ਨੇ ਮਾਯਾ ਨੂੰ ਲਿਤਾੜਣਾ ਤੇ ਹਉਮੇ ਨੂੰ ਗਵਾਉਣਾ ਹੀ ਦੱਸਿਆ। ਦੁਨੀਆ ਮਾਇਆ ਹੱਥੋਂ ਮਾਰ ਖਾ ਰਹੀ ਹੈ ਤੇ ਅਸਲ ਗਿਆਨੀ ਮਾਇਆ ਨੂੰ ਮਾਰਦਾ ਹੈ। ਇਹ ਪ੍ਰਤੱਖ ਦਰਸਾ ਵੀ ਦਿੱਤਾ ਕਿ ਜਿਸ ਮਾਇਆ ਦਾ ਦਾਬਾ ਮੰਨ ਲਿਆ, ਉਸ ਨੂੰ ਮਾਇਆ ਹੋਰ ਦਬਾਂਦੀ ਹੈ। ਬ੍ਰਹਮ ਦੱਤ ਨੂੰ ਉਥੇ ਧਰਮਸਾਲ ਬਣਾਉਣ ਲਈ ਕਿਹਾ ਅਤੇ ਬਣਾਈ ਵੀ ਗਈ। ਸੂਰਜ ਪ੍ਰਕਾਸ਼ ਦੀ ਗਵਾਹੀ ਹੈ :

ਧਰਮਸਾਲ ਇਕ ਰਚੀ ਮਹਾਨੀ।

ਨਾਮ ਦਾਨ ਇਸ਼ਨਾਨ ਦ੍ਰਿੜਾਯੋ।

ਸਿਖੀ ਮਗ ਤਿਸ ਦੇਸ ਚਲਾਯੋ।

ਉਸ ਦੇ ਸਾਥੀ ਕਮਾਲ ਨੇ, ਜਿਸ ਨੂੰ ਜਨਮ ਸਾਖੀ ਵਿਚ ਕਨਾਲ ਲਿਖਿਆ ਹੈ, ਸਿੱਖੀ ਧਾਰਨ ਕੀਤੀ। ਕਨਾਲ ਤੇ ਬ੍ਰਹਮ ਦਾਸ ਨੇ ਸਾਰੇ ਕਸ਼ਮੀਰ ਵਿਚ ਫਿਰ ਕੇ ਸਿੱਖੀ ਦਾ ਪਰਚਾਰ ਕੀਤਾ। ਮੈਕਾਲਫ਼ ਦਾ ਕਹਿਣਾ ਹੈ ਕਿ ਜਦ ਪੰਡਤ ਨੇ ਗੁਰੂ ਜੀ ਪਾਸੋਂ

1 ਆਸਾ ਦੀ ਵਾਰ, ਪੰਨਾ ੪੬੮।

2. ਇਸ ਬ੍ਰਹਮ ਦੱਤ ਜੀ ਦਾ ਪੜਪੋਤਰਾ ਕਿਰਪਾ ਰਾਮ ਸੀ ਜੋ ਗੁਰੂ ਤੇਗ ਬਹਾਦਰ ਜੀ ਪਾਸ ਹੋਰ ਬ੍ਰਾਹਮਣਾਂ ਸਮੇਤ ਆਇਆ ਸੀ ਅਤੇ ਫਰਿਆਦ ਕੀਤੀ ਸੀ : 'ਬਾਹਿ ਅਸਾਡੀ ਪਕੜੀਐ ਗੁਰੂ ਹਰਿਗੋਬਿੰਦ ਕੇ ਚੰਦ ਭਟ ਵਹੀ ਤਲੰਡਾ ਦੇ ਸ਼ਬਦ ਹਨ: ਕ੍ਰਿਪਾ ਰਾਮ ਬੇਟਾ ਅੜੂ ਰਾਮ ਕਾ, ਪੋਤਾ ਨਰਾਇਣ ਦਾਸ

144 / 237
Previous
Next