Back ArrowLogo
Info
Profile

ਪੁੱਛਿਆ ਕਿ ਇਸ ਸੰਸਾਰ ਵਿਚ ਕੌਣ ਸੁਖੀ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਉਂਝ ਤਾਂ ਸਾਰਾ ਜਗਤ ਹੀ ਦੁਖੀ ਹੋ ਪਰ :

'ਮੰਨੇ ਨਾਉ ਸੋਈ ਜਿਣਿ ਜਾਇ।

ਅਉਰੀ ਕਰਮ ਨ ਲੇਖੈ ਲਾਇ।

ਨਾਮ ਵਿਚ ਰਹਿਣ ਵਾਲਾ ਹੀ ਸੁਖੀ ਹੈ। ਬਾਕੀ ਸਭ ਭਟਕ ਰਹੇ ਹਨ।

ਉਸ ਦਾ ਅਗਲਾ ਪ੍ਰਸ਼ਨ ਸੀ ਤੁਸੀਂ ਕਿਸ ਸਿਧਾਂਤ ਵਿਚ ਵਿਸ਼ਵਾਸ ਰੱਖਦੇ ਹੋ? ਮਹਾਰਾਜ ਦਾ ਫ਼ਰਮਾਨ ਸੀ :

ਅਬਰੀ ਕਬਹੀ ਕਿਛੂ ਨ ਜਾਣਾ,

ਤੇਰਾ ਏਕੋ ਨਾਮ ਪਛਾਨਾ।"

ਹੋਰ ਪੰਡਤ ਵੀ ਇਕੱਠੇ ਹੋਏ ਆਏ ਤੇ ਆਪਣੀ ਮਾਨਸਿਕ ਦਸ਼ਾ ਦਾ ਜ਼ਿਕਰ ਕਰਦੇ ਕਿਹਾ ਕਿ ਉਹ ਨਿੱਤ ਤੇ ਨੈਮਤ ਕਰਮ ਕਰਦੇ ਹਨ ਪਰ ਉਨ੍ਹਾਂ ਦਾ ਹੰਕਾਰ ਨਹੀਂ ਜਾਂਦਾ। ਗੁਰੂ ਨਾਨਕ ਦੇਵ ਜੀ ਦਾ ਕਹਿਣਾ ਸੀ: ਨਾਮ ਜਪੋ, ਤੁਹਾਡੇ ਕਰਮ ਪਵਿੱਤ੍ਰ ਹੋ ਜਾਣਗੇ। ਪੰਡਿਤਾਂ ਦਾ ਹੋਰ ਪ੍ਰਸ਼ਨ ਸੀ ਕਿ ਨਾਮ ਤਾਂ ਉਸ ਦਾ ਜਪੀਦਾ ਹੈ ਜਿਹੜਾ ਆਪ ਤੋਂ ਭਿੰਨ ਹੋਵੇ ਅਰ ਜੋ ਆਪਣਾ ਆਪ ਹੈ. ਇਸ ਦਾ ਕਿਆ ਨਾਮ ਜਪਣਾ! ਮਹਾਰਾਜ ਨੇ ਫ਼ਰਮਾਇਆ :

ਜਿਵੇਂ ਆਰਸੀ 'ਤੇ ਜ਼ੰਗਾਲ ਚੜ੍ਹ ਜਾਂਦਾ ਹੈ ਉਸ ਨੂੰ ਸ਼ੁੱਧ ਕਰੀਦਾ ਹੈ ਫਿਰ ਆਪਣਾ ਮੁੱਖ ਭਾਸਦਾ ਹੈ। ਇਵੇਂ ਮਨ ਨੂੰ ਹਉਮੈ ਦੀ ਮੈਲ ਲੱਗੀ ਹੈ, ਉਸ ਮੈਲ ਕਾਰਨ ਆਤਮਾ ਦਾ ਦਰਸ਼ਨ ਨਹੀਂ ਹੁੰਦਾ। ਸੋ 'ਜੋ ਮਹਾਰਾਜ ਕਾ ਨਾਮ ਜਪਤਾ ਹੈ ਤਾਂ ਹਉਮੈ ਕੀ ਮੈਲ ਦੂਰ ਹੁੰਦੀ ਹੈ। ਤਬ ਆਤਮਾ ਕਾ ਦਰਸ਼ਨ ਹੁੰਦਾ ਹੈ। ਸਾਰਿਆਂ ਸਿਰ ਝੁਕਾਇਆ ਤੇ ਬੇਨਤੀ ਕੀਤੀ ਕਿ ਉਹ ਉਥੇ ਹੀ ਟਿਕਣ ਤਾਂਕਿ ਖੋਟੇ ਕਰਮ ਮਿਟ ਜਾਣ। ਬਚਨ ਹੋਆ :

'ਮੇਰਾ ਸਰਗੁਨ ਰੂਪ ਦੇਹ ਹੈ ਅਤੇ ਨਿਰਗੁਣ ਰੂਪ ਸ਼ਬਦ ਹੈ। ਸ਼ਬਦ ਦੇ ਅਭਿਆਸ ਨਾਲ ਖੋਟੇ ਕਰਮ ਮਿਟ ਜਾਣਗੇ ਅਤੇ ਸਦਾ ਮੇਲ ਵੀ ਬਣਿਆ ਰਹੇਗਾ।

          ਐਸ਼ ਮੁਕਾਮ : ਆਪ ਜੀ ਉਥੋਂ ਐਸ਼ ਮੁਕਾਮ ਵੱਲ ਚੱਲ ਪਏ। ਐਸ਼ ਮੁਕਾਮ 'ਤੇ ਇਕ ਆਜੜੀ ਨੇ ਆਪ ਜੀ ਨੂੰ ਆਪਣੀਆਂ ਬੱਕਰੀਆਂ ਦਾ ਦੁੱਧ ਚੋਅ ਕੇ ਪਿਲਾਇਆ। ਉਸ ਨੂੰ ਸੋਝੀ ਦਿੱਤੀ। ਜਦ ਇਕ ਹੋਰ ਆਜੜੀ ਨੇ ਰਤਾ ਕੁ ਮਜ਼ਾਕ ਕੀਤਾ ਤਾਂ ਆਪ ਜੀ ਨੇ ਸਹਿਜ ਸੁਭਾਅ ਕਿਹਾ: 'ਭਲੇ ਲੋਕ! ਆਪਣੀਆਂ ਭੇਡਾਂ ਬੱਕਰੀਆਂ ਸੰਭਾਲ । ਉਸ ਦਾ ਇੱਜੜ ਐਸਾ ਖਿਲਰਿਆ ਕਿ ਭਾਲਿਆਂ ਵੀ ਨਾ ਮਿਲੇ। ਉਸ ਗੁਰੂ ਦੇ ਚਰਨ ਪਕੜੇ ਤੇ ਸਭ ਇੱਜੜ ਇਕ ਥਾਂਇ ਇਕੱਠਾ ਹੋਇਆ। ਗੁਰੂ ਜੀ ਦਰਸਾ ਰਹੇ ਸਨ ਕਿ ਸਹਿਜ ਦਾ ਜੀਵਨ ਗੁਜ਼ਾਰਿਆਂ ਇੰਦਰੇ ਆਪਣੀ-ਆਪਣੀ ਥਾਈਂ ਟਿਕੇ ਰਹਿੰਦੇ ਹਨ ਪਰ ਵਾਧੂ ਗੱਲਾਂ ਕੀਤਿਆਂ ਜੀਵਨ ਹੀ ਉਥਲ ਪੁਥਲ ਹੋ ਜਾਂਦਾ ਹੈ।

          ਬਨਿਹਾਲ : ਉਥੋਂ ਆ" ਜੀ ਪਹਿਲਗਾਮ, ਅਮਰਨਾਥ ਤੱਕ ਗਏ। ਮੁੜਦੇ ਅਨੰਤ

1. ਰਾਮਕਲੀ ਮਹਲਾ ੧, ਪੰਨਾ ੮੭੬।

2. ਜਪੈ ਨਾਮ ਜੋ ਕਰ ਕਰਤਾਰਾ। ਸੋ ਸਾਗਰ ਉਤਰੇ ਪਾਰਾ।

145 / 237
Previous
Next