Back ArrowLogo
Info
Profile

ਨਾਗ ਦੇ ਰਾਹ ਕਾਜ਼ੀਗੁੰਡ ਤੇ ਫਿਰ ਬਨਿਹਾਲ ਦੇ ਪਰਬਤ ਪਾਰ ਕਰਕੇ ਰਾਮ ਬਣ ਤੇ ਵੈਸ਼ਨੋ ਦੇਵੀ ਦੇ ਮੰਦਰ ਪੁੱਜੇ।

          ਵੈਸ਼ਨੋ ਦੇਵੀ ਵਾਲੇ ਪਹਾੜ ਦੇ ਤਿੰਨ ਕਿੰਗਰੇ ਬਹੁਤ ਉੱਚੇ ਹਨ ਤੇ ਇਸ ਨੂੰ ਤ੍ਰਿਕੁਟਾ ਵੀ ਆਖਦੇ ਹਨ। ਇਥੋਂ ਦੀ ਗੁਫਾ ਦਾ ਨਾਮ ਗਰਬਜੋਨ ਰੱਖਿਆ ਹੋਇਆ ਹੈ। ਗੁਫ਼ਾ ਦੇ ਬੂਹੇ ਅੱਗੇ ਬੈਠ ਕੇ ਆਪ ਜੀ ਨੇ ਮਾਰੂ ਰਾਗ ਵਿਚ ਇਹ ਸ਼ਬਦ ਪੜ੍ਹਿਆ :

'ਛੋਡਹੁ ਪ੍ਰਾਣੀ ਕੂੜ ਕਬਾੜਾ।

ਕੂੜੁ ਮਾਰੇ ਕਾਲੁ ਉਡਹਾੜਾ।

ਸਾਕਤ ਕੂੜਿ ਪਚਹਿ ਮਨਿ ਹਉਮੈ,

ਦੁਹੁ ਮਾਰਗਿ ਪਚੈ ਪਚਾਈ ਹੇ।੬।

ਛੋਡਹਿ ਨਿੰਦਾ ਤਾਤਿ ਪਰਾਈ।

ਪੜਿ ਪੜਿ ਦਝਹਿ ਸਾਤਿ ਨ ਆਈ।

ਮਿਲ ਸਤ ਸੰਗਤਿ ਨਾਮ ਸਲਾਹਹੁ ਆਤਮਰਾਮੁ ਸਖਾਈ ਹੇ੭।''

ਸ਼ਬਦ ਦੀ ਚੋਟ ਐਸੀ ਵੱਜੀ ਕਿ ਪਾਂਡੇ ਗੁਰੂ ਜੀ ਦੀ ਸ਼ਰਨੀਂ ਲੱਗੇ। ਇਸ ਦੇ ਲਾਗੇ ਹੀ ਮੁਸਲਮਾਨਾਂ ਦੀ ਇਕ ਕਬਰ ਬਣਾਈ ਹੋਈ ਹੈ ਜਿਸ ਨੂੰ ਉਹ ਮਹਿੰਦੀ ਪੈਗੰਬਰ ਵੀ ਕਹਿੰਦੇ ਹਨ। ਉਨ੍ਹਾਂ ਨੂੰ ਵੀ 'ਕੂੜ ਬੋਲ ਮੁਰਦਾਰ ਖਾਇ' ਦਾ ਸਲੋਕ ਪੜ੍ਹ ਕੇ ਸੁਣਾਇਆ ਤੇ ਐਸੇ ਪਖੰਡ ਕਰਮ ਤੋਂ ਵਰਜਿਆ।

          ਜੰਮੂ : ਉਥੋਂ ਆਪ ਜੀ ਜੰਮੂ ਪੁੱਜੇ। ਗੁੱਮਟ ਦਰਵਾਜ਼ੇ ਤੋਂ ਲੰਘਦੇ ਆਪ ਜੀ ਵੱਡੇ ਮੰਦਰ ਰਘੂ ਨਾਥ ਗਏ। ਜੰਮੂ ਜਾਮਵੰਤ ਦੇ ਨਾਂ 'ਤੇ ਵੱਸਿਆ ਸ਼ਹਿਰ ਹੈ। ਇਸ ਨੂੰ ਮੰਦਰਾਂ ਦਾ ਸ਼ਹਿਰ ਵੀ ਕਹਿੰਦੇ ਹਨ। ਜਾਮਵੰਤ ਦੀ ਗੁਫਾ ਪ੍ਰਸਿੱਧ ਹੈ। ਇਸ ਗੁਫਾ ਵਿਚ ਜਦ ਹਵਾ ਚਲੀ ਜਾਂਦੀ ਹੈ ਤਾਂ ਅੰਦਰੋਂ ਸੂ-ਸੂ ਦੀ ਆਵਾਜ਼ ਆਉਣ ਤੇ ਜੋਗੀ ਕਹਿੰਦੇ ਹਨ। ਕਿ ਦੇਖੋ ਜਾਮਵਂਤ ਅੰਦਰ ਬੈਠਾ ਹੋਇਆ ਸਾਹ ਲੈ ਰਿਹਾ ਹੈ। ਲੋਕੀਂ ਪੂਜਾ ਕਰਦੇ ਤੇ ਪਦਾਰਥ ਚੜ੍ਹਾਂਦੇ ਹਨ। ਇਸ ਖੰਡ ਦਾ ਨਾਂ ਰਾਮ ਖੇਹ ਰੱਖਿਆ ਹੋਇਆ ਸੀ। ਔਰੰਗਜ਼ੇਬ ਨੇ ਉਸ ਨੂੰ ਕਬਜ਼ੇ ਵਿਚ ਕਰ ਕੇ 'ਪੀਰ ਖੋਹ' ਕਰ ਦਿੱਤਾ। ਮਹਾਰਾਜ ਨੇ ਪਖੰਡ ਤੋਂ ਵਰਜਿਆ ਤੇ ਫ਼ਰਮਾਇਆ ਕਿ ਮਮਤਾ ਬਧੇ ਨਾ ਉਹ ਆਉਧੂਤ ਹੀ ਰਹੇ ਹਨ ਤੇ ਨ ਸੰਸਾਰੀ। ਐਸੀ ਦੋਗਲੀ ਜ਼ਿੰਦਗੀ ਦਾ ਤਿਆਗਣਾ ਹੀ ਠੀਕ ਧਰਮ ਹੈ :

ਮਮਤਾ ਮੋਹ ਕਾਮਣਿ ਹਿਤਕਾਰੀ।

ਨਾ ਅਉਧੂਤੀ ਨਾ ਸੰਸਾਰੀ।' 2

                                                (ਰਾਮਕਲੀ ਮਹਲਾ ੧)

ਉਨ੍ਹਾਂ ਨੂੰ ਦੰਭ, ਛਲ ਤੇ ਪੱਥਰ ਪੂਜਾ ਤਿਆਗਣ ਲਈ ਕਹਿਆ। ਜੰਮੂ ਦਾ ਰਾਜਾ ਸੋਭਾ ਸੁਣ ਕੇ ਨੰਗੇ ਪੈਰੀਂ ਦਰਸ਼ਨਾਂ ਨੂੰ ਆਇਆ 'ਸੁਨਤ ਨਗਨ ਪਗ ਤੁਰਨ ਧਾਯੋ । ਜਦ ਉਸ ਨੇ ਉਪਦੇਸ਼ ਦੇਣ ਲਈ ਕਿਹਾ ਤਾਂ ਆਪ ਜੀ ਨੇ ਫਰਮਾਇਆ : 'ਪਰਜਾ ਨਾਲ ਇਨਸਾਫ਼ ਕਰਨਾ। ਆਪਣਾ ਸੁਖ ਐਸ਼ ਗਵਾ ਕੇ ਪਰਜਾ ਨੂੰ ਖ਼ੁਸ਼ਹਾਲ

1. ਗੁਰੂ ਗ੍ਰੰਥ ਸਾਹਿਬ, ਪੰਨਾ ੧੦੨੫, ੧੦੨੬ ।

2. ਗੁਰੂ ਗ੍ਰੰਥ ਸਾਹਿਬ, ਪੰਨਾ ੯੦੩ ।

146 / 237
Previous
Next