

ਕਰਨਾ। ਐਸਾ ਪ੍ਰਬੰਧ ਕਰਨਾ ਕਿ ਰਿਆਸਤ ਵਿਚ ਕਿਸੇ ਨੂੰ ਖਾਣ-ਪੀਣ ਦੀ ਥੁੜ੍ਹ ਨਾ ਰਹੇ। ਰੱਬ ਦਾ ਭੈ ਤੇ ਸ਼ਰਧਾ ਦਿਲ ਵਿਚ ਰੱਖਣੀ। ਦਇਆ, ਧਰਮ ਤੇ ਨਿਆਂ ਦਾ ਰਾਜ ਰੱਖਣਾ।'
ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿਚ :
'ਦੀਜੈ ਸਦਾ ਧਰਮ ਕੋ ਨਿਆਉ।
ਲੋਭ ਪਰ ਨਹਿ, ਕਰ ਕਰ ਨਿਆਉ।
ਸੇਵਾ ਸੰਤਨ ਕੀ ਚਿਤ ਦੀਜੈ,
ਨਗਨ ਫੜਿਤ ਪਰ ਕਰੁਣਾ ਕੀਜੈ।'
ਜੰਮੂ ਤੋਂ ਆਪ ਜੀ ਸਿਆਲਕੋਟ ਗਏ।
ਸਿਆਲਕੋਟ : ਜਦ ਗੁਰੂ-ਪਾਤਸ਼ਾਹ ਸਿਆਲਕੋਟ ਪੁੱਜੇ ਤਾਂ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ। ਇਕ ਹਮਜ਼ਾ ਗੋਂਸ ਦੇ ਨਾਂ ਦਾ ਪੀਰ ਇਹ ਕਹਿ ਕੇ ਚਲੀਹਾ ਕੱਟ ਰਿਹਾ ਸੀ ਕਿ ਸਾਰਾ ਸ਼ਹਿਰ ਹੀ ਝੂਠਿਆਂ ਦਾ ਹੈ ਤੇ ਚਾਲੀ ਦਿਨਾਂ ਦੇ ਵਰਤ ਬਾਅਦ ਉਹ ਜਦ ਆਪਣੀ ਗੁਫ਼ਾ ਵਿਚੋਂ ਬਾਹਰ ਨਿਕਲੇਗਾ ਤਾਂ ਸਾਰਾ ਸ਼ਹਿਰ ਕਰਾਮਾਤੀ ਸ਼ਕਤੀ ਨਾਲ ਤਬਾਹ ਕਰ ਦੇਵੇਗਾ। ਗੁਰੂ ਮਹਾਰਾਜ ਉਸ ਦੀ ਗੁਫ਼ਾ ਦੇ ਬਾਹਰ ਜਾ ਬੈਠੇ ਤੇ ਸ਼ਬਦ ਦੀ ਉੱਚੀ ਧੁਨੀ ਕੱਢੀ। ਗੁਫ਼ਾ ਵਿਚ ਤ੍ਰੇੜ ਪਈ ਤਾਂ ਉਹ ਬਾਹਰ ਆਇਆ ਤੇ ਕਹਿਣ ਲੱਗਾ ਕਿ ਤੁਸੀਂ ਕੌਣ ਹੋ ਜੋ ਇਨ੍ਹਾ ਝੂਠਿਆਂ ਦੀ ਇਮਦਾਦ 'ਤੇ ਆਏ ਹੋ ? ਮਹਾਰਾਜ ਨੇ ਕਿਹਾ ਕਿ ਇਹ ਪੀਰੀ ਨਹੀਂ ਕਿ ਇਕ ਦੇ ਝੂਠ ਦੀ ਸਜ਼ਾ ਸਾਰੇ ਸ਼ਹਿਰ ਨੂੰ ਦਿੱਤੀ ਜਾਏ। ਜੇ ਇਕ ਨੇ ਉਸ ਨਾਲ ਕੀਤੇ ਪ੍ਰਣ ਅਨੁਸਾਰ ਆਪਣਾ ਲੜਕਾ ਉਸ ਦੇ ਹਵਾਲੇ ਨਹੀਂ ਕੀਤਾ ਤਾਂ ਬਾਕੀਆਂ ਨੂੰ ਸਜ਼ਾ ਦੇਣੀ ਧਰਮ ਨਹੀਂ। ਫਿਰ ਵੀ ਉਸ ਦੀ ਤਸੱਲੀ ਲਈ ਇਹ ਦਰਸਾਇਆ ਜਾ ਸਕਦਾ ਹੈ ਕਿ ਸਿਆਲਕੋਟ ਵਿਚ ਜੀਵਨ ਦਾ ਮਹੱਤਵ ਸਮਝਣ ਵਾਲੇ ਵੀ ਵਸਦੇ ਹਨ।
ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਬਾਜ਼ਾਰ ਵਿਚ ਭੇਜਿਆ ਕਿ ਉਹ ਇਕ ਪੈਸੇ ਦਾ ਸੱਚ ਤੇ ਇਕ ਪੈਸੇ ਦਾ ਝੂਠ ਖ਼ਰੀਦ ਲਿਆਵੇ । ਕਈਆਂ ਤਾਂ ਮਖੌਲ ਹੀ ਜਾਣਿਆ ਪਰ ਭਾਈ ਮੂਲਾ ਨਾਂ ਦੇ ਖੱਤ੍ਰੀ ਨੇ ਦੋ ਪੈਸੇ ਲੈ ਕੇ ਇਕ ਕਾਗਜ਼ ਦੇ ਪੁਰਜ਼ੇ 'ਤੇ ਲਿਖ ਦਿੱਤਾ, 'ਜੀਵਣਾ ਝੂਠ' ਤੇ ਦੂਜੇ 'ਤੇ ਲਿਖ ਦਿੱਤਾ। 'ਮਰਨਾ ਸੱਚ' । ਦੋਵੇਂ ਕਾਗਜ਼ ਦੇ ਪੁਰਜ਼ੇ ਲੈ ਕੇ ਜਦ ਭਾਈ ਮਰਦਾਨਾ ਜੀ ਪੁੱਜੇ ਤਾਂ ਗੁਰੂ ਨਾਨਕ ਦੇਵ ਜੀ ਨੇ ਦੋਵੇਂ ਟੁਕੜੇ ਪੀਰ ਅੱਗੇ ਕਰ ਕੇ ਉਸ ਦੀ ਤਸੱਲੀ ਕਰਵਾਈ।
ਹਮਜ਼ਾ ਗੌਂਸ ਨੂੰ ਉਪਦੇਸ਼ ਦੇਂਦੇ ਫ਼ਰਮਾਇਆ :
'ਪੀਰ ਜੀ। ਰੱਬ ਦੀ ਵਾਹਿਦ ਸ਼ਕਤੀ ਨੂੰ ਕਦੀ ਵੀ ਵੰਗਾਰਨਾ ਨਹੀਂ ਚਾਹੀਦਾ। ਰੱਬ ਦਾ ਕਾਨੂੰਨ ਆਪਣੇ ਹੱਥ ਵਿਚ ਨਹੀਂ ਲੈਣਾ ਚਾਹੀਦਾ। ਉਹ ਆਪ ਹੀ ਜਾਣਦਾ ਹੈ ਕਿ ਪਾਪੀਆਂ, ਅਕ੍ਰਿਤਘਣਾਂ ਨੂੰ ਕਦ ਸਜ਼ਾ ਦੇਣੀ ਤੇ ਕਿਵੇਂ ਦੇਣੀ ਹੈ। ਫ਼ਕੀਰਾਂ ਦਾ ਇਕ ਹੀ ਕੰਮ ਹੈ ਕਿ ਪ੍ਰਭੂ ਦੀ ਬੰਦਗੀ ਵਿਚ ਜੁੱਟੇ ਰਹਿਣਾ। ਉਨ੍ਹਾਂ ਨੂੰ ਜੰਜਾਲਾਂ ਵਿਚ