

ਨਹੀਂ ਫਸਣਾ ਚਾਹੀਦਾ। ਇਕ ਮਮਤਾ ਵਿਚੋਂ ਨਿਕਲ ਕੇ ਦੂਜੀ ਵਿਚ ਪੈਣ ਦਾ ਕੀ ਲਾਭ ?'
ਜਿਸ ਬੇਰੀ ਦੇ ਦਰੱਖ਼ਤ ਹੇਠਾਂ ਗੁਰੂ ਨਾਨਕ ਦੇਵ ਜੀ ਬੈਠੇ ਤੇ ਉਪਦੇਸ਼ ਦਿੱਤਾ ਉਥੇ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ। ਉਥੋਂ ਗੁਰੂ ਪਾਤਸ਼ਾਹ ਪਸਰੂਰ ਪੁੱਜੇ।
ਮੀਆਂ ਮਿੱਠਾ : ਪਸਰੂਰ ਮੀਆਂ ਮਿੱਠਾ ਨਾਂ ਦਾ ਇਕ ਪੁੱਜਿਆ ਹੋਇਆ ਫ਼ਕੀਰ ਰਹਿੰਦਾ ਸੀ। ਕਹਿੰਦੇ ਹਨ ਕਿ ਫ਼ਰੀਦ ਸ਼ਕਰ ਗੰਜ ਤੇ ਮੀਆਂ ਮਿੱਠਾ ਨੇ ਜਿਸ ਮਿਠਾਸ ਨਾਲ ਇਸਲਾਮ ਪ੍ਰਚਾਰਿਆ ਸੀ ਉਹ ਹੋਰ ਕਿਸੇ ਦੇ ਹੱਥ ਨਹੀਂ ਆਇਆ। ਮੀਆਂ ਮਿੱਠਾ ਨੇ ਆਪਣੇ ਸਿਧਾਂਤ ਦੀ ਵਿਆਖਿਆ ਕਰਦੇ ਹੋਏ ਕਿਹਾ :
'ਪਹਿਲਾ ਨਾਉ ਖੁਦਾਇ ਦਾ
ਦੂਜਾ ਨਾਉਂ ਰਸੂਲ।
ਨਾਨਕ ਕਲਮਾ ਜੇ ਪੜਹਿ,
ਤਾਂ ਦਰਗਹ ਪਵਹਿ ਕਬੂਲ ।
ਗੁਰੂ ਨਾਨਕ ਦੇਵ ਜੀ ਨੇ ਮੋੜਵਾਂ ਉੱਤਰ ਦਿੰਦੇ ਹੋਏ ਫ਼ਰਮਾਇਆ, "ਮੀਆਂ ਮਿੱਠਾ ! ਇਹ ਤਾਂ ਸੱਚ ਹੈ ਕਿ ਪਹਿਲਾ ਨਾਉਂ ਖ਼ੁਦਾਇ ਦਾ ਹੈ ਪਰ ਦੂਜਾ ਨਾਉਂ ਰਸੂਲ ਨਹੀਂ। ਉਸ ਦੇ ਦਰ 'ਤੇ ਕਈ ਰਸੂਲ ਖੜ੍ਹੇ ਹਨ। ਉਸ ਦੀ ਦਰਗਾਹ ਵਿਚ ਕਬੂਲ ਹੋਣ ਲਈ ਕਲਮਾ ਨਹੀਂ, ਨੀਅਤ ਰਾਸਿ ਕਰਨ ਦੀ ਲੋੜ ਹੈ :
'ਪਹਿਲਾ ਨਾਉਂ ਖੁਦਾ ਦਾ,
ਦਰ ਦਰਵਾਨ ਰਸੂਲ।
ਸੇਖਾ, ਨਿਅਤ ਰਾਸਿ ਕਰ,
ਤੇ ਦਰਗਹ ਪਵਹਿ ਕਬੂਲ ।'
ਬੇਬੇ ਨਾਨਕੀ' ਦਾ ਅਕਾਲ ਚਲਾਣਾ : ਪਸਰੂਰ ਤੋਂ ਆਪ ਜੀ ਤਲਵੰਡੀ, ਲਾਹੌਰ ਤੇ ਫਿਰ ਸੁਲਤਾਨਪੁਰ ਪੁੱਜੇ। ਉਨ੍ਹਾਂ ਦੇ ਸੁਲਤਾਨਪੁਰ ਪੁੱਜਣ ਤੋਂ ਦੂਜੇ ਦਿਨ ਬੇਬੇ ਨਾਨਕੀ ਜੀ ੧੫੧੮ ਈ. ਦੇ ਅਖੀਰ ਅਕਾਲ ਚਲਾਣਾ ਕਰ ਗਏ। ਗੁਰੂ ਨਾਨਕ ਦੇਵ ਜੀ ਨੇ ਆਪਣੀ ਹੱਥੀਂ ਬੇਬੇ ਨਾਨਕੀ ਦਾ ਸਸਕਾਰ ਕੀਤਾ।
ਬੇਬੇ ਨਾਨਕੀ : ਬੇਬੇ ਨਾਨਕੀ ਇਕ ਉਹ ਪਾਵਨ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਬਚਪਨ ਤੋਂ ਹੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਜਾਣ ਲਈ ਸੀ । ਬੇਬੇ ਨਾਨਕੀ ਤੇ ਗੁਰੂ ਨਾਨਕ ਦੇਵ ਜੀ ਦਾ ਪਿਆਰ ਵੀ ਜਗਤ ਪ੍ਰਸਿੱਧ ਹੈ। ਪਹਿਲੀ ਉਦਾਸੀ ਬਾਅਦ ਵੀ ਆਪ ਜੀ ਸਿੱਧੇ ਸੁਲਤਾਨਪੁਰ ਆਏ ਸਨ। ਇਸ ਵਾਰੀ ਵੀ ਸਫ਼ਰ ਦੀ ਬਕਾਨ ਬੇਸ਼ੱਕ ਬਹੁਤ ਸੀ ਪਰ ਆਪ ਜੀ ਤਲਵੰਡੀ ਨਾ ਟਿਕੇ ਤੇ ਸੁਲਤਾਨਪੁਰ ਆਏ। ਰਬਾਬ ਜਦ
ਅਤੇ
'ਪ੍ਰਸਿੱਧ ਸਿੱਖ ਬੀਬੀਆਂ' ਕ੍ਰਿਤ ਸਿਮਰਨ ਕੌਰ ਪੜ੍ਹੋ।