Back ArrowLogo
Info
Profile

ਜੋ ਤੇਰੇ ਨਾਲ ਸਾਡਾ ਸੰਜੋਗ ਹੈ।

          ਬੇਬੇ ਨਾਨਕੀ ਦੇ ਅਕਾਲ ਚਲਾਣੇ ਤੋਂ ਤੀਜੇ ਦਿਨ ਭਾਈ ਜੈ ਰਾਮ ਜੀ ਚੜ੍ਹਾਈ ਕਰ ਗਏ। ਉਨ੍ਹਾਂ ਦਾ ਵੀ ਸਸਕਾਰ ਗੁਰੂ ਪਾਤਸ਼ਾਹ ਨੇ ਹੱਥੀਂ ਕੀਤਾ ਤੇ ਕੁਝ ਦਿਨ ਉਥੇ ਟਿਕ ਕੇ ਫਿਰ ਤਲਵੰਡੀ ਆਏ। ਕਰਤਾਰਪੁਰ ਵਸਾਉਣ ਦੀ ਯੋਜਨਾ ਬਣਾਉਣ ਲੱਗੇ ਪਰ ਅਜੇ ਤਾਂ ਉਨ੍ਹਾਂ ਇਸਲਾਮੀ ਕੇਂਦਰਾਂ 'ਤੇ ਜਾਣਾ ਸੀ । ਸੋ ੧੫੧੯ ਈ: ਦੇ ਅਰੰਭ ਵਿਚ ਹੀ ਆਪ ਜੀ ਨੇ ਮੱਕੇ ਜਾਣ ਦੀ ਵਿਉਂਤ ਬਣਾ ਲਈ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ:

'ਬਾਬਾ ਫਿਰ ਮਕੇ ਗਇਆ,

ਨੀਲ ਬਸਤਰ ਧਾਰੇ ਬਨਵਾਰੀ।'

150 / 237
Previous
Next