Back ArrowLogo
Info
Profile

9.

ਬਾਬਾ ਫਿਰ ਮੱਕੇ ਗਇਆ

          ਮਾਤਾ ਤ੍ਰਿਪਤਾ ਤੇ ਪਿਤਾ ਕਾਲੂ ਜੀ ਦਾ ਅਕਾਲ ਚਲਾਣਾ : ਗੁਰੂ ਨਾਨਕ ਦੇਵ ਜੀ ਤਲਵੰਡੀ ਵਿਚ ਹੀ ਸਨ ਕਿ ਮਾਤਾ ਤ੍ਰਿਪਤਾ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਉਨ੍ਹਾਂ ਨੂੰ ਰੋਕ ਲਿਆ। ਮਾਤਾ-ਪਿਤਾ ਜੀ ਹੁਣ ਰੋਜ਼ ਕੀਰਤਨ ਵਿਚ ਜੁੜਦੇ। ਮਹਿਤਾ ਕਾਲੂ ਜੀ ਵੀ ਕਹਿਣ ਲੱਗ ਪਏ ਕਿ ਉਹ (ਗੁਰੂ) ਨਾਨਕ ਨੂੰ ਜਾਣ ਨਹੀਂ ਸਕੇ । ੧੫ ਮਾਰਚ, ੧੫੧੯ ਨੂੰ ਮਾਤਾ ਤ੍ਰਿਪਤਾ ਜੀ ਨੇ ਰਾਜ਼ੀ ਬਾਜ਼ੀ ਗੱਲਾਂ ਕਥਾ ਕਰਦੇ ਹੋਏ ਆਪਣੇ ਸਪੁੱਤਰ ਗੁਰੂ ਨਾਨਕ ਤੇ ਪੋਤਰਿਆਂ ਦੇ ਹੱਥਾਂ ਵਿਚ ਸੱਪ ਦੇ ਕੁੰਜ ਛੱਡਣ ਵਾਂਗ ਦੇਹ ਤਿਆਗ ਦਿੱਤੀ। ਉਸ ਤੋਂ ਤੀਜੇ ਦਿਨ ਮਹਿਤਾ ਕਾਲੂ ਜੀ ਨੇ ਵੀ ਸਰੀਰ ਛੱਡ ਦਿੱਤਾ। ਪਿਤਾ ਜੀ ਦਾ ਵੀ ਸਸਕਾਰ ਹੱਥੀਂ ਕਰ ਕੇ ਅਸਥੀਆਂ ਮਹਾਰਾਜ ਨੇ ਰਾਵੀ ਵਿਚ ਪਰਵਾਹ ਕਰ ਦਿੱਤੀਆਂ। ਘਰ ਦਾ ਸਾਮਾਨ ਆਪ ਜੀ ਨੇ ਲੋੜਵੰਦਾਂ ਨੂੰ ਵੰਡ ਦਿੱਤਾ। ਜ਼ਮੀਨ ਚਾਚੇ ਲਾਲੂ ਚੰਦ ਜੀ ਨੂੰ ਸੌਂਪ ਕੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਮੌਕੇ ਵੱਲ ਚੱਲ ਪਏ।

          ਨੀਲੇ ਬਸਤਰ ਪਾ ਲਏ। ਇੰਜ ਪ੍ਰਤੀਤ ਹੋਵੇ ਕਿ ਬਨਵਾਰੀ (ਹਰੀ) ਰੂਪ ਹਨ। ਹੱਥ ਵਿਚ ਆਸਾ ਤੇ ਖੱਬੇ ਪਾਸੇ ਕਿਤਾਬ ਤੇ ਬਾਂਗ ਦੇਣ ਵਾਲਾ ਮੁਸੱਲਾ ਅਤੇ ਕੁਜਾ ਨਾਲ ਲੈ ਲਿਆ। ਭਾਈ ਮਰਦਾਨਾ ਜੀ ਨਾਲ ਹੀ ਸਨ। ਜਨਮ ਸਾਖੀਆਂ ਤਾਂ ਇਹ ਲਿਖਦੀਆਂ ਹਨ ਕਿ ਮਰਦਾਨਾ ਜੀ ਨੇ ਕਿਹਾ : 'ਮਹਾਰਾਜ ਹੁਣ ਮੱਕੇ ਵੱਲ ਚੱਲੋ। ਗੁਰੂ ਜੀ ਵੀ ਇਹ ਜਾਣਦੇ ਸਨ ਕਿ ਇਸਲਾਮ ਵਿਚ ਆਈ ਕਟੜਤਾ, ਮੌਕੇ ਪੁੱਜ ਕੇ ਹੀ ਰੋਕੀ ਜਾ ਸਕਦੀ ਹੈ। ਮੱਕੇ ਜਾਣਾ ਵੀ ਸੀਸ ਤਲੀ 'ਤੇ ਰੱਖਣਾ ਸੀ। ਪੁਰਾਤਨ ਜਨਮ ਸਾਖੀ ਅਨੁਸਾਰ 'ਇਸ ਉਦਾਸੀ ਵਿਚ ਪੈਰੀਂ ਖੰਊਸਾ (ਜੁੱਤੀਆਂ) ਚੰਮ ਕੀਆ, ਤਨ ਨੀਲੇ ਬਸਤਰ ਥੇ।'

          ਪਾਕਪਟਨ : ਤਲਵੰਡੀ ਤੋਂ ਉਨ੍ਹਾਂ ਦੇ ਸਫ਼ਰ ਬਾਰੇ ਗਿਆਨੀ ਗਿਆਨ ਸਿੰਘ ਜੀ ਦਾ ਵੀਚਾਰ ਹੈ ਕਿ ਉਹ ਸ਼ਰਕਪੁਰ, ਸ਼ੇਖੂਪੁਰਾ ਤੋਂ ਹੋ ਕੇ ਕਟਾਸ ਰਾਜ (ਰਹੁਤਾਸ) ਤੇ

1. ਤਾਰੀਖ ਗੁਰੂ ਖਾਲਸਾ, ਪੰਨਾ ੩੮੩ ਹਿੱਸਾ ਪਹਿਲਾ।

151 / 237
Previous
Next