

ਫਿਰ ਹਜ਼ਾਰਾ ਆਦਿ ਹੁੰਦੇ ਹੋਏ ਸਿੰਧ ਵਿਚੋਂ ਹੋ ਕੇ ਹਿੰਗਲਾਜ ਤੋਂ ਜਹਾਜ਼ 'ਤੇ ਸਵਾਰ ਹੋ ਕੇ ਅਦਨ ਅਤੇ ਫਿਰ ਮੱਕੇ ਵੱਲ ਗਏ। ਪਰ ਗੁਰੂ ਨਾਨਕ ਦੇਵ ਜੀ ਨੇ ਇਹ ਰਾਹ ਅਪਣਾਇਆ ਨਹੀਂ ਲਗਦਾ ਕਿਉਂਕਿ ਉਨ੍ਹਾਂ ਹਾਜੀਆਂ ਨਾਲ ਸਤੰਬਰ ੧੫੧੯ ਨੂੰ ਮੱਕੇ ਜਾਣਾ ਸੀ। ਸੰਨ ੧੫੧੯ ਵਿਚ ਹੱਜ ਦਾ ਦਿਹਾੜਾ ਦਸੰਬਰ ਪੰਜ ਨੂੰ ਆਉਂਦਾ ਸੀ।
ਹੱਜ. ਇਸਲਾਮੀ ਸਾਲ, ਹਿਜਰੀ ਦੇ ਆਖ਼ਰੀ ਮਹੀਨੇ ਜੁਲ ਹਿਜਰ ਦੀ ਦਸਵੀਂ ਤਾਰੀਖ਼ ਨੂੰ ਹੁੰਦਾ ਹੈ। ਉਸ ਦਿਨ ਹੀ 'ਬਕਰਈਦ' ਹੁੰਦੀ ਹੈ। ਸੋ ਮੇਹਰਬਾਨ ਦੀ ਜਨਮ ਸਾਖੀ ਅਨੁਸਾਰ 'ਤਲਵੰਡੀ ਦੇ ਗਰਬੇ (ਪੱਛਮ) ਵਿਚ ਦੇ, ਮਾਣੇ ਗੋਪਾਲੈ, ਵਡਿਆਂ ਜੋਧਕਿਆਂ, ਖ਼ਾਨਪੁਰ ਸੁਹੁੰਦੇ, ਮਿਠੇ ਅਰਾਈ, ਸਤ ਘਰੇ, ਮਾਝੇ ਦੀ ਧਰਤੀ ਵਿਚਿਰ ਕਰਿ, ਕਸੂਰ ਤੋਂ ਹੁੰਦੇ, ਸ਼ੇਖ ਫ਼ਰੀਦੇ ਦੇ ਪਟਣ ਦੇ ਸਵਾਦਿ ਨਜੀਕ ਕੋਹਾਂ ਦੁਹੁ ਕੁ ਦੇ ਫ਼ਰਕ ਆਇ ਬੈਠਾ ਜੰਗਲ ਵਿਚ।
ਆਪ ਜੀ ਨੇ ਉਥੇ ਪੁੱਜਦੇ ਸਾਰ :
'ਆਪੇ ਪਟੀ ਕਲਮ ਆਪਿ ਉਪਰ ਲੇਖੁ ਭਿ ਤੂੰ।
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੁ।''
ਦਾ ਸਲੋਕ ਉੱਚੀ ਆਵਾਜ਼ ਵਿਚ ਪੜ੍ਹਿਆ। ਫ਼ਰੀਦ ਜੀ ਦੀ ਗੱਦੀ ਉੱਪਰ ਉਸ ਸਮੇਂ ਸ਼ੇਖ ਬ੍ਰਹਮ ਸੀ। ਮਹਿਮਾ ਪ੍ਰਕਾਸ਼ ਨੇ ਲਿਖਿਆ ਹੈ :
'ਪਟਨ ਮੈ ਸੇਖ ਇਬਰਾਹੀਮ ਰਹੈ।
ਸਾਹਿਬ ਸਜਾਦਾ ' ਸਭ ਕੋ ਕਹੈ ।'
ਉਸ ਦਾ ਚੇਲਾ ਜਿਸ ਦਾ ਨਾਂ ਕਮਾਲ ਕਰਕੇ ਲਿਖਿਆ ਹੈ, ਸਵੇਰੇ ਹੀ ਬਾਹਰੋਂ ਲੱਕੜੀਆਂ ਚੁਣਨ ਲਈ ਗਿਆ ਹੋਇਆ ਸੀ । ਜਦ ਉਸ ਨੇ 'ਇਕ' ਦਾ ਹੋਕਾ ਸੁਣਿਆ ਤਾਂ ਉਸ ਨੇ ਕਿਹਾ : ਇਹ ਤਾਂ ਠੀਕ ਹੈ ਕਿ ਉਹ ਇਕ ਹੈ ਅਤੇ ਸੁਣ ਕੇ ਸੁਖ ਵੀ ਮਿਲਿਆ ਹੈ ਪਰ ਹੱਦਾਂ ਤਾਂ ਦੋ ਹਨ। ਕਿਸ ਨੂੰ ਸੇਵਿਆ ਜਾਵੇ ਤੇ ਕਿਸ ਨੂੰ ਛੱਡਿਆ ਜਾਇ :
'ਇਕ ਸਾਹਿਬ ਦੁਇ ਹਦੀ, ਕੋਹੜਾ ਸੇਵੀ ਕੇਹੜਾ ਰਦੀ।'
ਉਸ ਦਾ ਭਾਵ ਸੀ ਕਿ ਮਾਇਆ ਤੋਂ ਬਗੈਰ ਵੀ ਟੂਰਨ ਨਹੀਂ ਹੁੰਦਾ। ਮਹਾਰਾਜ ਨੇ ਫਰਮਾਇਆ :
'ਹਿਕੇ ਸਾਹਿਬ ਹਿਕਾ ਹਦਿ। ਹਿਕੋ ਸੇਵੀ ਦੂਜਾ ਰਦਿ।'
ਦੁਨੀਆਂ ਦਾ ਰਾਹ ਛੱਡ ਕੇ ਦੀਨ ਦਾ ਹੀ ਅਪਣਾਉਣਾ ਠੀਕ ਹੈ। 'ਦੂਜਾ ਕਾਹੇ ਸਿਮਰੀਐ ਜੰਮੇ ਤੇ ਮਰਿ ਜਾਇ।' ਇਹ ਵੀਚਾਰ ਸੁਣ ਕੇ ਉਹ ਦੋੜਦਾ ਆਪਣੇ ਪੀਰ ਪਾਸ ਆਇਆ ਤੇ ਕਹਿਣ ਲੱਗਾ ਕਿ ਇਕ ਐਸਾ ਫ਼ਕੀਰ ਆਇਆ ਹੈ ਜੋ ਦੁਨੀਆਂ ਨੂੰ ਰੱਦ ਕੇ ਦੀਨ ਦਾ ਹੀ ਢੰਡੋਰਾ ਦੇ ਰਿਹਾ ਹੈ। ਪੀਰ ਨੇ ਉਸੇ ਸਮੇਂ ਕਿਹਾ 'ਮੈਂ ਕੁ ਘਿਨਿ ਜੁਲੁ ਉਥਾਊ (ਮੈਨੂੰ ਲੈ ਚਲ ਉਥੇ)। ਮੈਂ ਉਹਦਾ ਦੀਦਾਰ ਕਰੀ।' ਵਿਚਾਰਾਂ ਹੁੰਦੀਆਂ
1. ਮਲਾਰ ਕੀ ਵਾਰ ਮ: ੧, ਪੰਨਾ ੧੨੯੧।
2. ਗੱਦੀ ਦਾ ਮਾਲਕ।