

ਬਾਬਾ ਫ਼ਰੀਦ ਜੀ : ਕਹਿੰਦੇ ਹਨ ਕਿ ਔਰੰਗਜ਼ੇਬ ਦੀ ਤਲਵਾਰ ਇੰਨੇ ਮੁਸਲਮਾਨ ਨਹੀਂ ਬਣਾ ਸਕੀ, ਜਿੰਨੇ ਫ਼ਰੀਦ ਜੀ ਦੀ ਮਿਠਾਸ ਨੇ ਬਣਾਏ। ਉਨ੍ਹਾਂ ਨੂੰ ਮਿੱਠਾ ਬੋਲਣ ਤੇ ਨਿਵ ਚਲਣ ਕਰ ਕੇ ਹੀ ਸ਼ਕਰ ਗੰਜ ਕਿਹਾ ਜਾਂਦਾ ਹੈ। ਉਹ 'ਸ਼ਕਰ ਖੰਡ ਨਿਵਾਤ ਮਾਖਿਓ ਗੁੜ' ਜਿਤਨੇ ਹੀ ਮਿੱਠੇ ਸਨ।
ਫ਼ਰੀਦ ਜੀ ਦਾ ਪੂਰਾ ਨਾਮ, ਫ਼ਰੀਦ ਉਦ-ਦੀਨ ਮਸਊਦ ਸੀ। ਆਪ ਜੀ ਦਾ ਜਨਮ ਸੰਨ ੧੧੭੩ ਨੂੰ ਰਮਜ਼ਾਨ ਦੀ ਪਹਿਲੀ ਵਾਲੇ ਦਿਨ ਹੋਇਆ ਸੀ। ਕਾਬਲ ਉਨ੍ਹਾਂ ਇਸਲਾਮੀ ਤਾਲੀਮ ਪਾਈ ਸੀ । ਉਥੋਂ ਮੁਲਤਾਨ ਆਏ ਤੇ ਖ੍ਵਾਜਾ ਕੁਤਬਦੀਨ ਬਖ਼ਤਿਆਰ ਕਾਕੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋਏ ਤੇ ਉਨ੍ਹਾਂ ਦੇ ਮੁਰੀਦ ਬਣ ਗਏ। ਆਪ ਜੀ ਕੁਝ ਚਿਰ ਹਾਂਸੀ ਤੇ ਸਰਸਾ ਵਿਚ ਰਹੇ ਤੇ ਫਿਰ ਪਾਕਪਟਨ ਆ ਗਏ ਜਿਸ ਨੂੰ ਉਸ ਸਮੇਂ ਅਜੋਧਨ ਕਹਿਆ ਜਾਂਦਾ ਸੀ। ਆਪ ਜੀ ਗ੍ਰਹਿਸਤੀ ਸਨ ਅਤੇ ਜੀਵਨ ਬਹੁਤ ਸਾਦਾ ਸੀ। ਦੰਭ, ਭੇਖ, ਤੜਕ ਭੜਕ ਤੋਂ ਬਹੁਤ ਦੂਰ ਰਹਿੰਦੇ ਸਨ। ਸੀਅਰੁਲ ਔਲਿਆ ਅਨੁਸਾਰ ਇਨ੍ਹਾਂ ਦੇ ਪੰਜ ਲੜਕੇ ਤੇ ਤਿੰਨ ਲੜਕੀਆਂ ਹੋਈਆਂ। ਵੱਡਾ ਬੇਟਾ ਵਾਹੀ ਕਰਦਾ ਸੀ ਅਤੇ ਦੂਜਾ ਬੇਟਾ ਸਿਹਾਬੁਦੀਨ ਫ਼ਰੀਦ ਜੀ ਦੀ ਦੇਖ-ਭਾਲ ਕਰਦਾ ਸੀ। ਤੀਜਾ ਸਿਪਾਹੀ ਸੀ ਤੇ ਅਖੀਰਲਾ ਅਲਬੇਲੇ ਸੁਭਾਅ ਦਾ ਸੀ । ਗੱਦੀ 'ਤੇ ਤੀਜਾ, ਖਾਜਾ ਬਦਰ ਦੀਨ ਬੈਠਿਆ।
ਕਦੀ ਰੁਪਿਆ ਪਾਸ ਨਾ ਰੱਖਦੇ। ਜੋ ਆਂਦਾ ਲੋੜਵੰਦਾਂ ਵਿਚ ਵੰਡ ਦੇਂਦੇ। ਇਥੋਂ ਤਕ ਕਿ ਜਦ ਗੁਜ਼ਰੇ ਤਾਂ ਉਸ ਸਮੇਂ ਘਰ ਵਿਚ ਕਫ਼ਣ ਲਈ ਵੀ ਪੈਸੇ ਨਹੀਂ ਸਨ। ਪਰ ਦੂਜੇ ਪਾਸੇ ਜੇ ਸਮੇਂ ਦੇ ਸ਼ਾਹ ਨੇ ਚਾਰ ਪਿੰਡਾਂ ਦਾ ਪਟਾ ਦੇਣਾ ਚਾਹਿਆ ਤਾਂ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਇਕ ਵਾਰੀ ਇਕ ਸੌ ਦਰਵੇਸ਼ਾਂ ਬਜ਼ੁਰਗਾਂ ਨੂੰ ਚਾਰ ਸਵਾਲ ਪੁੱਛੇ ਸਨ। ਸਭ ਦਾ ਜਵਾਬ ਇਕ ਹੀ ਆਇਆ ਸੀ। ਪਹਿਲਾ ਸਵਾਲ ਸੀ : ਸਭ ਤੋਂ ਅਕਲਮੰਦ ਕੋਣ ਹੈ ਤਾਂ ਸਭਨਾਂ ਦਾ ਉੱਤਰ ਸੀ, ਤਿਆਗੀ। ਦੂਜਾ ਪ੍ਰਸ਼ਨ ਸੀ : ਸਭ ਤੋਂ ਵੱਡਾ ਕੌਣ ਹੈ ਤਾਂ ਉੱਤਰ ਸੀ ਜੋ ਸੁਖ-ਦੁੱਖ ਨੂੰ ਸਮਾਨ ਜਾਣਦਾ ਹੈ ਅਤੇ ਬਦਲਦਾ ਨਹੀਂ। ਤੀਜਾ ਪ੍ਰਸ਼ਨ ਸੀ, ਸਭ ਤੋਂ ਅਮੀਰ ਕੌਣ ਹੈ ਤਾਂ ਜਵਾਬ ਸੀ, ਸੰਤੋਖੀ। ਆਖ਼ਰੀ ਸਵਾਲ ਸੀ, ਗਰੀਬ ਕੌਣ ਹੈ ਤਾਂ ਉੱਤਰ ਸੀ, ਜਿਸ ਸੰਤੋਖ ਤਿਆਗਿਆ। ਸਮੇਂ ਦੇ ਬੜੇ ਕਦਰਦਾਨ ਸਨ।
ਬੇਪ੍ਰਵਾਹ ਤੇ ਬੇਬਾਕ ਇੰਨੇ ਸਨ ਕਿ ਸ਼ਾਹ ਬਲਬਨ ਦੀ ਵੀ ਪ੍ਰਵਾਹ ਨਾ ਕਰਦੇ। ਕਿਹਾ ਕਰਦੇ ਸਨ ਕਿ ਜੇ ਵੱਡਾ ਬਣਨ ਦੀ ਇੱਛਾ ਹੈ ਤਾਂ ਬਾਦਸ਼ਾਹਾਂ ਵੱਲ ਨਾ ਝਾਕੇ। ਹੋਰ ਬਚਨ ਸਨ : ਸਾਰੀ ਦੁਨੀਆਂ ਦਾ ਵੈਰ ਸਹੇੜਨਾ ਚਾਹੁੰਦੇ ਹੋ ਤਾਂ ਹੰਕਾਰੀ ਬਣੋ ਅਤੇ ਜੇ ਆਦਰ ਮਾਨ ਲੈਣਾ ਚਾਹੁੰਦੇ ਹੋ ਤਾਂ ਗ਼ਰੀਬਾਂ ਕੋਲ ਬੈਠੇ। ਅਜਿਹਾ ਉਪਰਾਲਾ ਕਰ ਕਿ ਮਰਨ ਤੋਂ ਪਹਿਲਾਂ ਜ਼ਿੰਦਾ ਹੋ ਜਾਏਂ। ਜਿਹੋ ਜਿਹਾ ਹੈਂ, ਉਹੋ ਜਿਹਾ ਹੀ ਲੋਕਾਂ ਨੂੰ ਵਿਖਾ, ਨਹੀਂ ਤਾਂ ਇਕ ਦਿਨ ਕਲਈ ਆਪਣੇ ਆਪ ਖੁਲ੍ਹ ਜਾਏਗੀ। ਸੂਫ਼ੀ ਉਹ ਹੀ ਹੈ ਜਿਸ ਤੋਂ ਹਰ ਚੀਜ਼ ਪਵਿੱਤ੍ਰਤਾ ਹਾਸਲ ਕਰ ਲਵੇ। ਗੁੱਸਾ ਮਨ ਨ ਹਢਾਇ', ਉਹ 1. ਵਿਸਥਾਰ ਲਈ ਮੇਰੀ ਹੀ ਰਚਿਤ ਦਰਵੇਸ਼ੀ ਗਾਖੜੀ ਪੜ੍ਹੋ।