

ਸਦਾ ਫ਼ਰਮਾਇਆ ਕਰਦੇ ਸਨ । ਸੁਖ ਦਾ ਰਾਹ ਉਨ੍ਹਾਂ ਦੀ ਨਜ਼ਰ ਵਿਚ ਇਹ ਸੀ : 'ਕੋਠੇ ਮੰਡਪ ਮਾੜੀਆ ਏਤ ਨ ਲਾਏ ਚਿਤੁ' ਅਤੇ 'ਫਰੀਦਾ ਦੇਖ ਪਰਾਈ ਚੋਪੜੀ ਨ ਤਰਸਾਏ ਜੀਉ।
ਆਪ ਜੀ ਦਾ ਦਿਹਾਂਤ ੧੭ ਅਕਤੂਬਰ ਸੰਨ ੧੨੬੬ ਨੂੰ ਮੁਹਰਮ ਦੀ ੫ ਨੂੰ ਹੋਇਆ। ਨਿਜ਼ਾਮ-ਉਦ-ਦੀਨ ਔਲੀਆ ਉਨ੍ਹਾਂ ਦੇ ਰੂਹਾਨੀ ਪੈਰੋਕਾਰ ਸਨ। ਸ਼ੇਖ ਬ੍ਰਹਮ ਜੋ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸਨ, ਇਸ ਗੱਦੀ ਉੱਪਰ ਬਾਰ੍ਹਵੀਂ ਥਾਂ 'ਤੇ ਸਨ। ਬਾਬਾ ਫ਼ਰੀਦ ਜੀ ਦੇ ਸਲੋਕਾਂ ਵਿਚ ਮਿਠਾਸ ਤੇ ਵਲਵਲਾ ਹਿਰਦੇ ਨੂੰ ਧੂਹ ਪਾਉਂਦਾ ਹੈ। ਜਦ ਉਹ ਪੜ੍ਹਦੇ ਹੋਣਗੇ :
'ਉਠ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ।
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪੁ ਉਤਾਰਿ।''
ਤਾਂ ਕੋਈ ਵਿਰਲਾ ਹੀ ਹੋਵੇਗਾ ਜੋ ਸਿਜਦੇ ਵਿਚ ਨ ਹੋ ਜਾਂਦਾ ਹੋਵੇ।
ਸੱਜਣ : ਪਾਕਪਟਨ ਤੋਂ ਆਪ ਜੀ ਉਸ ਨਗਰ ਪੁੱਜੇ ਜਿਸ ਨੂੰ ਤੁਲੰਭਾ ਕਹਿੰਦੇ ਹਨ। ਲਾਹੌਰ ਵਲੋਂ ਜਾਂਦਿਆਂ ਤੁਲੰਭਾ ਖਾਨੇਵਾਲ ਵਾਲੀ ਸੜਕ 'ਤੇ ਆਉਂਦਾ ਹੈ। ਉਸ ਦੇ ਲਾਗੇ ਹੀ ਮਖਦੂਮਪੁਰ ਹੈ ਤੇ ਉਸ ਨੂੰ ਸੱਜਣ ਨਗਰੀ ਕਹਿੰਦੇ ਹਨ। ਸੱਜਣ ਤੇ ਕੱਜਣ, ਚਾਚਾ ਭਤੀਜਾ ਸਨ। ਕੱਜਣ ਬੰਦਿਆਂ ਨੂੰ ਘੇਰ ਕੇ ਸੱਜਣ ਦੀ ਧਰਮਸਾਲ ਵਿਚ ਲੈ ਆਉਂਦਾ ਸੀ ਤੇ ਸੱਜਣ ਰਾਤ ਨੂੰ ਜੜੀ ਬੂਟੀਆਂ ਸੁੰਘਾ ਕੇ, ਆਰਾਮ ਕਰਦੇ ਅਮੀਰ ਯਾਤਰੂਆਂ ਨੂੰ ਲੁੱਟ ਲੈਂਦਾ ਸੀ ਤੇ ਫਿਰ ਕਤਲ ਕਰ ਕੇ ਖੂਹ ਵਿਚ ਜਾਂ ਖੇਤਾ ਵਿਚ ਦਬਾ ਦੇਂਦਾ ਸੀ। ਉਹ ਆਪਣਾ ਕੰਮ ਇਸ ਸਫ਼ਾਈ ਨਾਲ ਕਰਦਾ ਸੀ ਕਿ ਕਿਸੇ ਨੂੰ ਸੂਹ ਤਕ ਨਹੀਂ ਸੀ ਲੱਗਦੀ। ਜੋ ਉਸ ਦੀ ਮਾਰ ਤੋਂ ਬਚ ਕੇ ਜਾਂਦੇ ਸਨ ਉਹ ਸਗੋਂ ਉਸ ਦੇ ਸੋਹਿਲੇ ਗਾਉਂਦੇ ਜਾਂਦੇ ਸਨ। ਗੁਰੂ ਨਾਨਕ ਦੇਵ ਜੀ ਜਦ ਸੱਜਣ ਨਗਰੀ ਪੁੱਜੇ ਤਾਂ ਉਨ੍ਹਾਂ ਨੇ ਉਸ ਪਾਸ ਜਾਣ ਦਾ ਮਨ ਬਣਾ ਲਿਆ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ:
'ਬਾਬਾ ਜੀ ਧਰਮ ਸਾਲ ਮੋ ਆਏ।
ਦੇਖ ਸਜਣ ਸੁਭ ਭੇਖ ਬਨਾਏ।
ਅੰਤਰ ਕਪਟ ਪਾਪ ਕੀ ਮਤ।
ਬਾਹਰ ਭੇਖ ਦਿਖਾਵੇ ਪਤ॥੨॥
ਜੋ ਕੋਈ ਤਾ ਕੇ ਘਰ ਆਵੇ।
ਕਰੇ ਟਹਲ ਸੁਖ ਭੋਗ ਭੋਗਾਵੈ।
ਜਾ ਪਹ ਧਨ ਸੰਪੈ ਕੁਛ ਜਾਨੇ।
ਲੇ ਜਾਵੈ ਅੰਤਰ ਕਿਸੀ ਬਹਾਨੈ॥ ੩॥
ਗਲਾ ਕਾਟਿ ਕੂਪ ਮਹਿ ਡਾਰੇ।
ਧਨ ਬਟੋਰ ਕਰ ਅੰਤਰ ਧਾਰੇ ।'
1. ਸਲੋਕ ਸ਼ੇਖ ਫਰੀਦ, ਪੰਨਾ ੧੩੮੧।